ਬਾਲੀਵੁੱਡ ਡੈਸਕ- ਜਦੋਂ ਵੀ ਫ਼ੈਸ਼ਨ ਨੂੰ ਲੈ ਕੇ ਗੱਲ ਸਾਹਮਣੇ ਆਉਂਦੀ ਹੈ ਤਾਂ ਹਿਨਾ ਖ਼ਾਨ ਦਾ ਨਾਂ ਸੁਰਖੀਆਂ ’ਚ ਰਹਿੰਦਾ ਹੈ। ਹਿਨਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।
![PunjabKesari](https://static.jagbani.com/multimedia/14_39_423377973ali123456789-ll.jpg)
ਅਦਾਕਾਰਾ ਆਪਣੇ ਫ਼ੋਟੇਸ਼ੂਟ ਕਾਰਨ ਵੀ ਕਾਫ਼ੀ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਅੰਦਾਜ਼ ਬੇਹੱਦ ਖੂਬਸੂਰਤ ਲੱਗ ਰਿਹਾ ਹੈ।
![PunjabKesari](https://static.jagbani.com/multimedia/14_39_425255998ali1234567890-ll.jpg)
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ
ਤਸਵੀਰਾਂ ’ਚ ਹਿਨਾ ਖ਼ਾਨ ਨੇ ਯੈਲੋ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਕਾਫ਼ੀ ਬੋਲਡ ਲੱਗ ਰਹੀ ਹੈ। ਅਦਾਕਾਰਾ ਨੇ ਲਹਿੰਗੇ ਨਾਲ ਮੈਚਿੰਗ ਦੁਪੱਟਾ ਲਿਆ ਹੋਇਆ ਹੈ ।
![PunjabKesari](https://static.jagbani.com/multimedia/14_39_427753311ali123456789012-ll.jpg)
ਹਿਨਾ ਖ਼ਾਨ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਖ਼ੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਹੇਅਰ ਅਸੈਸਰੀ ਲਗਾਈ ਹੈ।
ਇਹ ਵੀ ਪੜ੍ਹੋ : BRIDE TO BE ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ
![PunjabKesari](https://static.jagbani.com/multimedia/14_39_426503014ali12345678901-ll.jpg)
ਹਿਨਾ ਦੇ ਕੰਨਾਂ ਦੇ ਵੱਡੇ ਝੁਮਕੇ ਉਸ ਦੀ ਖੂਬਸੂਰਤ ਨੂੰ ਹੋਰ ਵਧਾ ਰਹੇ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/14_39_429003045ali1234567890123-ll.jpg)
ਦੱਸ ਦੇਈਏ ਹਿਨਾ ਖ਼ਾਨ ਨੇ ਵੀ ਬੰਬੇ ਟਾਈਮਜ਼ ਫ਼ੈਸ਼ਨ ਵੀਕ 2022 ’ਚ ਹਿੱਸਾ ਲਿਆ ਸੀ। ਜਿਸ ਦੌਰਾਨ ਅਦਾਕਾਰਾ ਨੇ ਰੈਂਪ ਵਾਕ ਕੀਤੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰੇ।
![PunjabKesari](https://static.jagbani.com/multimedia/14_39_422284191ali12345678-ll.jpg)
ਅਦਾਕਾਰਾ ਦੀ ਇੰਨਾ ਤਸਵੀਰਾਂ ਨੂੰ ਦੇਖਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ਨੂੰ ਪਿਆਰ ਦੇ ਰਹੇ ਹਨ। ਇਸ ਦੇ ਨਾਲ ਅਦਾਕਾਰਾ ਤਸਵੀਰਾਂ ’ਚ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ।
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਫ਼ੀ ਬੋਲਡ ਅਤੇ ਅਕਰਸ਼ਿਤ ਨਜ਼ਰ ਆ ਰਹੀ ਹੈ। ਹਿਨਾ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ।
ਨੇਹਾ ਧੂਪੀਆ ਨੇ ਪੁੱਤ ਦੇ ਪਹਿਲੇ ਜਨਮਦਿਨ 'ਤੇ ਸਾਂਝੀਆਂ ਕੀਤੀਆਂ ਪਿਆਰੀਆਂ ਝਲਕੀਆਂ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY