ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਰੈਪਰ ਗਾਇਕ ਯੋ ਯੋ ਹਨੀ ਸਿੰਘ ਸੁਪਰ ਸਟਾਰ ਸਲਮਾਨ ਖਾਨ ਨਾਲ ਇਕ ਪੇਸ਼ਕਾਰੀ ਦੇਣ ਵਾਲੇ ਹਨ। ਹਨੀ ਸਿੰਘ ਦੁਬਈ 'ਚ 18 ਮਾਰਚ ਨੂੰ ਹੋਣ ਵਾਲੇ ਟਾਈਮਸ ਆਫ ਇੰਡੀਆ ਫਿਲਮ ਅਵਾਰਡਸ ਦੇ ਦੂਜੇ ਹਿੱਸੇ 'ਚ ਪੇਸ਼ਕਾਰੀ ਦੇਣਗੇ।
ਦੱਸਿਆ ਜਾਂਦਾ ਹੈ ਕਿ ਹਨੀ ਸਿੰਘ ਇਸ ਦੇ ਲਈ ਕਾਫੀ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਲਮਾਨ ਖਾਨ ਨਾਲ ਪੇਸ਼ਕਾਰੀ ਦੇਣ ਦਾ ਮੌਕਾ ਕਦੇ ਨਹੀਂ ਮਿਲਿਆ।
ਹਨੀ ਸਿੰਘ ਦਾ ਕਹਿਣੈ, ''ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਅਤੇ ਜੈਕਲੀਨ ਫਰਨਾਂਡੀਜ਼ ਨਾਲ ਪੇਸ਼ਕਾਰੀ ਦਿੱਤੀ ਸੀ ਪਰ ਸਲਮਾਨ ਨਾਲ ਨਹੀਂ। ਇਸ ਲਈ ਮੈਂ ਸਲਮਾਨ ਸਾਹਮਣੇ ਆਪਣੇ ਪੇਸ਼ਕਾਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।'' ਦੱਸਿਆ ਜਾਂਦਾ ਹੈ ਕਿ ਸ਼ੋਅ 'ਚ ਰਣਵੀਰ ਸਿੰਘ, ਵਰੁਣ ਧਵਨ ਅਤੇ ਕਰੀਨਾ ਕਪੂਰ ਖਾਨ ਵਰਗੀਆਂ ਵੱਡੀਆਂ ਹਸਤੀਆਂ ਵੀ ਪੇਸ਼ਕਾਰੀ ਦੇਣਗੀਆਂ। ਪਰਿਣੀਤੀ ਚੋਪੜਾ ਅਤੇ ਰਿਤੇਸ਼ ਦੇਸ਼ਮੁਖ ਇਸ ਸਮਾਗਮ ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ।
'ਸਰਬਜੀਤ' ਦੀ ਪੂਰੀ ਹੋਈ ਸ਼ੂਟਿੰਗ, ਰਣਦੀਪ ਹੁੱਡਾ ਨੇ ਦਾੜ੍ਹੀ-ਮੁੱਛਾਂ ਨੂੰ ਕਿਹਾ ਅਲਵਿਦਾ
NEXT STORY