ਮੁੰਬਈ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੀ ਆਉਣ ਵਾਲੀ ਫਿਲਮ 'ਸਰਬਜੀਤ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਆਪਣੀ ਦਾੜ੍ਹੀ-ਮੁੱਛ ਕਟਵਾ ਲਈ ਹੈ। ਫਿਲਮ ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜਿਸ ਦਾ ਕਿਰਦਾਰ ਰਣਦੀਪ ਹੁੱਡਾ ਨਿਭਾਅ ਰਹੇ ਹਨ। 39 ਸਾਲਾ ਅਦਾਕਾਰ ਨੇ ਸਰਬਜੀਤ ਦੇ ਮੁਖ ਕਿਰਦਾਰ ਲਈ ਪੰਜਾਬੀ ਲਹਿਜ਼ਾ ਸਿੱਖਿਆ ਅਤੇ ਕੈਦੀਆਂ ਵਾਂਗ ਦਿਸਣ ਲਈ ਆਪਣਾ ਭਾਰ ਵੀ ਕਾਫੀ ਘਟਾ ਲਿਆ ਸੀ।
ਟਵਿਟਰ 'ਤੇ ਇਕ ਵੀਡੀਓ ਅਪਲੋਡ ਕਰਦਿਆਂ ਉਨ੍ਹਾਂ ਲਿਖਿਆ, ''ਅਲਵਿਦਾ ਸਰਬਜੀਤ। ਵਨਿਤਾ ਉਮੰਗ ਕੁਮਾਰ, ਸੰਦੀਪ ਸਿੰਘ, ਰਿਚਾ ਚੱਢਾ, ਕਿਰਨ ਦੇਵਹੰਸ, ਐਸ਼ਵਰਿਆ ਰਾਏ ਬੱਚਨ ਅਤੇ ਨਿਰਮਾਣ ਟੀਮ ਦਾ ਧੰਨਵਾਦ ਕਰਦਾ ਹਾਂ।''
ਦੱਸ ਦੇਈਏ ਕਿ ਵੀਡੀਓ 'ਚ ਰਣਦੀਪ ਠੇਠ ਪੰਜਾਬੀ ਬੋਲਦੇ ਨਜ਼ਰ ਆ ਰਹੇ ਹਨ। ਫਿਲਮ 'ਚ ਐਸ਼ਵਰਿਆ ਰਾਏ ਬੱਚਨ ਉਨ੍ਹਾਂ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ, ਜਦਕਿ ਰਿਚਾ ਚੱਢਾ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ 'ਚ ਸ਼ੁਰੂ ਹੋਈ ਸੀ। ਖਾਸ ਗੱਲ ਇਹ ਹੈ ਕਿ ਇਸ ਸਾਲ ਦੇ ਕਾਨਸ ਫਿਲਮ ਉਤਸਵ 'ਚ ਵੀ ਫਿਲਮ 'ਸਰਬਜੀਤ' ਦਿਖਾਈ ਜਾਵੇਗੀ। ਸਿਨੇਮਾ ਘਰਾਂ 'ਚ ਇਹ ਫਿਲਮ 20 ਮਈ ਨੂੰ ਰਿਲੀਜ਼ ਹੋਵੇਗੀ।
ਸੈਲੀਬ੍ਰਿਟੀਜ਼ ਦੀ ਸੁੰਦਰਤਾ ਨੂੰ ਲੈ ਕੇ ਅਥਈਆ ਨੇ ਕਿਹਾ ਕੁਝ ਅਜਿਹਾ
NEXT STORY