ਮੁੰਬਈ (ਬਿਊਰੋ)– ਪਤਨੀ ਵਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ਵਿਚਾਲੇ ਗਾਇਕ ਹਨੀ ਸਿੰਘ ਦੀ ਅੱਜ ਦਿੱਲੀ ਦੇ ਤੀਸ ਹਜ਼ਾਰੀ ਕੋਰਟ ’ਚ ਪੇਸ਼ੀ ਸੀ। ਹਾਲਾਂਕਿ ਹਨੀ ਸਿੰਘ ਤਾਂ ਕੋਰਟ ਹਨੀਂ ਪਹੁੰਚੇ ਪਰ ਉਨ੍ਹਾਂ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਹ ਅਗਲੀ ਸੁਣਵਾਈ ’ਚ ਜ਼ਰੂਰ ਪੇਸ਼ ਹੋਣਗੇ।
ਹਨੀ ਸਿੰਘ ਦੇ ਕੋਰਟ ’ਚ ਪੇਸ਼ ਨਾ ਹੋਣ ਦੀ ਵਜ੍ਹਾ ਦੱਸਦਿਆਂ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਕੋਰਟ ’ਚ ਨਹੀਂ ਆ ਸਕਦੇ। ਉਨ੍ਹਾਂ ਨੇ ਹਨੀ ਸਿੰਘ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕਰਦਿਆਂ ਦਿੱਲੀ ਕੋਰਟ ਨੂੰ ਭਰੋਸਾ ਦਿੱਤਾ ਕਿ ਉਹ ਸੁਣਵਾਈ ਦੀ ਅਗਲੀ ਤਾਰੀਖ਼ ’ਤੇ ਪੇਸ਼ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ 'ਚ ਘਿਰੇ ਐਮੀ ਵਿਰਕ ਲਈ ਸਿੱਧੂ ਮੂਸੇ ਵਾਲਾ ਨੇ ਆਖੀਆਂ ਇਹ ਗੱਲਾਂ, ਵਾਇਰਲ ਹੋਈ ਪੋਸਟ
ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ‘ਦਿ ਪ੍ਰੋਟੈਕਸ਼ਨ ਆਫ ਵੁਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ’ ਦੇ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਗਾਇਕ ਖ਼ਿਲਾਫ਼ ਘਰੇਲੂ ਹਿੰਸਾ ਦੀ ਪਟੀਸ਼ਨ ਦਰਜ ਕਰਵਾਈ ਸੀ। ਕੋਰਟ ਨੇ ਇਸ ਮਾਮਲੇ ’ਚ ਹਨੀ ਸਿੰਘ ਨੂੰ ਅੱਜ ਯਾਨੀ 28 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਹੁਣ ਉਨ੍ਹਾਂ ਦੇ ਵਕੀਲ ਨੇ ਜੱਜ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ।
ਹਨੀ ਸਿੰਘ ਦੇ ਵਕੀਲ ਦੀ ਅਪੀਲ ’ਤੇ ਕੋਰਟ ਨੇ ਗਾਇਕ ਦੀ ਮੈਡੀਕਲ ਰਿਪੋਰਟ ਤੇ ਇਨਕਮ ਟੈਕਸ ਰਿਟਰਨ ਦੀ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਇਸ ’ਤੇ ਹਨੀ ਸਿੰਘ ਦੇ ਵਕੀਲ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਮੈਡੀਕਲ ਰਿਕਾਰਡ ਤੇ ਇਨਕਮ ਟੈਕਸ ਰਿਟਰਨ ਦਾਖ਼ਲ ਕਰਨਗੇ।
ਨੋਟ– ਹਨੀ ਸਿੰਘ ਦੇ ਮਾਮਲੇ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
NCB ਨੇ ਅਦਾਕਾਰ ਗੌਰਵ ਦੀਕਸ਼ਿਤ ਨੂੰ ਕੀਤਾ ਗ੍ਰਿਫਤਾਰ, ਘਰ 'ਚੋਂ ਡਰੱਗ ਅਤੇ ਚਰਸ ਬਰਾਮਦ
NEXT STORY