ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਣਾ ਅਤੇ ਰਿਤਿਕ ਦੇ ਵਿਵਾਦ ਦੇ ਕਈ ਖੁਲਾਸਿਆਂ ਤੋਂ ਬਾਅਦ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ। ਇਹ ਖੁਲਾਸਾ ਹੈਰਾਨ ਕਰ ਦੇਣ ਵਾਲਾ ਹੈ। ਰਿਤਿਕ ਅਤੇ ਕੰਗਣਾ ਆਪਣੇ ਆਪ ਨੂੰ ਸਹੀ ਦੱਸਣ ਦੇ ਚੱਕਰ 'ਚ ਇਕ ਦੂਜੇ ਦੀਆਂ ਤਸਵੀਰਾਂ ਲੀਕ ਕਰ ਰਹੇ ਹਨ। ਹੁਣ ਇਨ੍ਹਾਂ ਵਿਚਕਾਰ ਇਕ ਤੀਜਾ ਵਿਅਕਤੀ ਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਇਸ ਮਾਮਲੇ ਦੀ ਇਕ ਹੋਰ ਖਬਰ ਸਾਹਮਣੇ ਲੈ ਕੇ ਆਈ ਹੈ। ਅਸਲ 'ਚ ਸੁਜ਼ੈਨ ਨੇ ਆਪਣੀ ਅਤੇ ਸਾਬਕਾ ਪਤੀ ਰਿਤਿਕ ਦੀ ਇਕ ਤਸਵੀਰ ਪੋਸਟ ਕੀਤੀ ਹੈ। ਇਹ ਤਸਵੀਰ ਵੀ ਉਸੇ ਪਾਰਟੀ ਦੀ ਹੈ, ਜਿਸ ਪਾਰਟੀ 'ਚ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਕੰਗਣਾ ਅਤੇ ਰਿਤਿਕ ਪਹਿਲਾਂ ਹੀ ਸਬੂਤ ਵਜੋਂ ਜਾਰੀ ਕਰ ਚੁੱਕੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਸੁਜ਼ੈਨ ਨੇ ਟਵੀਟ ਕੀਤਾ, ''ਇਹ ਤਸਵੀਰਾਂ ਫੋਟੋਸ਼ਾਪਡ ਹੈ ਅਤੇ ਝੂਠੀਆਂ ਖਬਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਰਿਕਾਰਡ ਲਈ ਇਕ ਹੋਰ ਤਸਵੀਰ... ਮੈਂ ਰਿਤਿਕ ਦਾ ਸਮਰਥਨ ਕਰਦੀ ਹਾਂ।''
ਜਾਣਕਾਰੀ ਅਨੁਸਾਰ ਇਸ ਸੁਜ਼ੈਨ ਵਲੋਂ ਇਸ ਤਸਵੀਰ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਸਾਬਕਾ ਪਤੀ ਰਿਤਿਕ ਦਾ ਪੱਖ ਲੈ ਰਹੀ ਹੈ ਅਤੇ ਕੰਗਣਾ ਦਾ ਵਿਰੋਧ ਕਰ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਿਤਿਕ-ਕੰਗਣਾ ਦੀ ਕਾਨੂੰਨੀ ਲੜਾਈ 'ਚ ਸੁਜ਼ੈਨ ਦੇ ਆਏ ਇਸ ਨਵੇਂ ਟਵਿੱਸਟ ਦੇ ਬਦਲੇ 'ਚ ਕੰਗਣਾ ਦਾ ਅਗਲਾ ਦਾਅ ਕੀ ਹੋਵੇਗਾ?
'ਸੰਤਾ-ਬੰਤਾ' ਫਿਲਮ ਦੇ ਗੀਤ ਨੂੰ ਲੈ ਕੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ
NEXT STORY