ਮੁੰਬਈ (ਬਿਊਰੋ) - ਟੀ. ਵੀ. ਐੇਫ (ਦਿ ਵਾਇਰਲ ਫੀਵਰ) ਨੇ ਆਪਣੇ ਸ਼ਾਨਦਾਰ 12 ਸਾਲ ਪੂਰੇ ਕਰ ਲਏ ਹਨ। ਟੀ. ਵੀ. ਐੱਫ ਨੇ ਸ਼ੁਰੂ ਤੋਂ ਹੀ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਇੰਨੇ ਘੱਟ ਸਮੇਂ ’ਚ, ਉਸਨੇ ਗਲੋਬਲ ਕੰਟੈਂਟ ਸਪੇਸ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਰ ਸ਼ੋਅ ਨਾਲ ਟੀ.ਵੀ.ਐੱਫ. ਨੇ ਦਰਸ਼ਕਾਂ ਤੇ ਖਾਸ ਤੌਰ ’ਤੇ ਪੌਪ ਕਲਚਰ ਨਾਲ ਕਮਾਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਟੀ. ਵੀ. ਐੱਫ. ਅੱਜ ਦੀ ਪੀੜ੍ਹੀ ਦੇ ਹਿਸਾਬ ਨਾਲ ਆਪਣੇ ਸ਼ੋਅ ਬਣਾਉਂਦਾ ਹੈ ਤੇ ਸਕ੍ਰੀਨਾਂ ’ਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਕਈ ਮਨਪਸੰਦ ਸ਼ੋਅ ਜਿਵੇਂ ‘ਕੋਟਾ ਫੈਕਟਰੀ’, ‘ਗੁੱਲਕ’, ‘ਹੋਸਟਲ ਡੇਜ਼’, ‘ਪੰਚਾਇਤ’ ਆਦਿ ਦੇਣ ਤੋਂ ਬਾਅਦ, ਇਸਨੇ ਸਮੱਗਰੀ ਦੀ ਦੁਨੀਆ ’ਚ ਆਪਣੇ ਆਪ ਨੂੰ ਇਕ ਮਜ਼ਬੂਤ ਖਿਡਾਰੀ ਵਜੋਂ ਸਥਾਪਿਤ ਕੀਤਾ ਹੈ। 12 ਸਾਲ ਪੂਰੇ ਕਰਨ ਦੇ ਖਾਸ ਮੌਕੇ ’ਤੇ ਟੀ. ਵੀ. ਐੱਫ. ਨੇ ਸੋਸ਼ਲ ਮੀਡੀਆ ’ਤੇ ਸ਼ੋਅ ਦੀ ਇਕ ਝਲਕ ਸਾਂਝੀ ਕੀਤੀ ਤੇ ਇਕ ਵੀਡੀਓ ਸਾਂਝਾ ਕੀਤਾ, ‘‘12 ਸ਼ਾਨਦਾਰ ਸਾਲਾਂ ਲਈ ਤੁਹਾਡਾ ਧੰਨਵਾਦ। ਸਾਡੇ ਸ਼ਾਨਦਾਰ ਅਦਾਕਾਰਾਂ, ਸਹਿਯੋਗੀ ਬ੍ਰਾਂਡ ਭਾਈਵਾਲਾਂ, ਵੱਕਾਰੀ ਪਲੇਟਫਾਰਮਾਂ, ਸਮਰਪਿਤ ਟੀਮ ਤੇ ਅਵਿਸ਼ਵਾਸ਼ਯੋਗ ਦਰਸ਼ਕਾਂ ਦਾ ਦਿਲੋਂ ਧੰਨਵਾਦ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਤ ਦਾ ਝੂਠ ਬੋਲਣ ਤੋਂ ਬਾਅਦ ਪੂਨਮ ਪਾਂਡੇ ਦਾ ਬਿਆਨ, 'ਮੈਂ 1000 ਵਾਰ ਅਜਿਹਾ ਝੂਠ ਬੋਲਾਂਗੀ...'
NEXT STORY