ਮੁੰਬਈ (ਬਿਊਰੋ)– ਬਾਲੀਵੁੱਡ ਸਿਤਾਰੇ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦਾ ਵਿਆਹ 21 ਫਰਵਰੀ ਨੂੰ ਗੋਆ ’ਚ ਬਹੁਤ ਧੂਮਧਾਮ ਨਾਲ ਹੋਇਆ ਤੇ ਉਨ੍ਹਾਂ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਕੁਝ ਹੀ ਸਮੇਂ ’ਚ ਇੰਟਰਨੈੱਟ ’ਤੇ ਵਾਇਰਲ ਹੋ ਗਈਆਂ ਹਨ। ਦੋਵਾਂ ਨੇ ਕੈਪਸ਼ਨ ’ਚ ਲਿਖਿਆ, ‘‘ਹੁਣ ਮੇਰੇ ਹੋਏ ਹਮੇਸ਼ਾ ਲਈ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਆਹ ਦੀ ਤਾਰੀਖ਼ ਲਿਖੀ ਤੇ ਦਿਲ ਦੀ ਇਮੋਜੀ ਵੀ ਬਣਾਈ।
ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਲੰਡਨ 'ਚ ਕਿਉਂ ਕਰਵਾਈ ਡਿਲਿਵਰੀ? ਵੱਡੀ ਵਜ੍ਹਾ ਆਈ ਸਾਹਮਣੇ
ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦਾ ਵਿਆਹ ਰਵਾਇਤੀ ਤਰੀਕੇ ਨਾਲ ਹੋਇਆ। ਇਸ ਤੋਂ ਪਹਿਲਾਂ ਸਵੇਰੇ ਸਿੱਖ ਧਰਮ ਮੁਤਾਬਕ ਅਨੰਦ ਕਾਰਜ ਕੀਤਾ ਗਿਆ। ਇਸ ਤੋਂ ਬਾਅਦ ਸਿੰਧੀ ਰੀਤੀ-ਰਿਵਾਜ਼ਾਂ ਅਨੁਸਾਰ ਸੱਤ ਫੇਰੇ ਲਏ ਗਏ।

ਖ਼ਾਸ ਦਿਨ ਲਈ ਗੁਲਾਬੀ ਰੰਗ ਦਾ ਪਹਿਰਾਵਾ ਚੁਣਿਆ
ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਰਕੁਲ ਤੇ ਜੈਕੀ ਨੇ ਵਿਆਹ ਕਰਵਾ ਲਿਆ। ਦੋਵਾਂ ਨੇ ਆਪਣੇ ਖ਼ਾਸ ਦਿਨ ਲਈ ਗੁਲਾਬੀ ਰੰਗ ਦੇ ਪਹਿਰਾਵੇ ਦੀ ਚੋਣ ਕੀਤੀ। ਫੁੱਲਾਂ ਦੀ ਕਢਾਈ ਵਾਲੇ ਲਹਿੰਗੇ ਤੇ ਗੁਲਾਬੀ ਚੂੜ੍ਹੀਆਂ ’ਚ ਰਕੁਲ ਬਹੁਤ ਹੀ ਪਿਆਰੀ ਤੇ ਖ਼ੂਬਸੂਰਤ ਲੱਗ ਰਹੀ ਸੀ। ਜੈਕੀ ਨੇ ਮੈਚਿੰਗ ਆਊਟਫਿਟ ਪਹਿਨੀ ਸੀ।

ਵਧਾਈਆਂ ਦਾ ਲੱਗਾ ਤਾਂਤਾ
ਰਕੁਲ ਤੇ ਜੈਕੀ ਦੀ ਪੋਸਟ ’ਤੇ ਵਧਾਈਆਂ ਦਾ ਹੜ੍ਹ ਆ ਗਿਆ ਹੈ। ਜੈਕਲੀਨ ਫਰਨਾਂਡੀਜ਼, ਸਮੰਥਾ ਰੂਥ ਪ੍ਰਭੂ, ਰਿਤੇਸ਼ ਦੇਸ਼ਮੁਖ, ਦੀਆ ਮਿਰਜ਼ਾ, ਵਿਜੇ ਵਰਮਾ, ਆਥੀਆ ਸ਼ੈੱਟੀ, ਵਰੁਣ ਧਵਨ, ਮਰੁਣਾਲ ਠਾਕੁਰ ਸਮੇਤ ਕਈ ਸਿਤਾਰਿਆਂ ਨੇ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।

ਨਵ-ਵਿਆਹਿਆ ਜੋੜਾ ਪਾਪਰਾਜ਼ੀ ਦੇ ਸਾਹਮਣੇ ਆਇਆ
ਵਿਆਹ ਤੋਂ ਤੁਰੰਤ ਬਾਅਦ ਰਕੁਲ ਤੇ ਜੈਕੀ ਪਾਪਰਾਜ਼ੀ ਦੇ ਸਾਹਮਣੇ ਆਏ, ਤਸਵੀਰਾਂ ਕਲਿੱਕ ਕਰਵਾਈਆਂ ਤੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਦੋਵਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਇਕ-ਦੂਜੇ ਲਈ ਪਿਆਰ ਸਾਫ਼ ਦਿਖਾਈ ਦੇ ਰਿਹਾ ਸੀ।

ਅੱਧਾ ਬਾਲੀਵੁੱਡ ਗੋਆ ’ਚ ਇਕੱਠਾ ਹੋਇਆ
ਰਕੁਲ ਤੇ ਜੈਕੀ ਦੇ ਵਿਆਹ ਦੇ ਜਸ਼ਨ 19 ਤਾਰੀਖ਼ ਤੋਂ ਚੱਲ ਰਹੇ ਹਨ। ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ’ਚ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਪਰਫਾਰਮ ਕੀਤਾ। ਮਹਿਮਾਨਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਅਨਨਿਆ ਪਾਂਡੇ, ਆਦਿਤਿਆ ਰਾਏ ਕਪੂਰ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਵਰੁਣ ਧਵਨ, ਨਤਾਸ਼ਾ ਦਲਾਲ ਸਮੇਤ ਕਈ ਸਿਤਾਰੇ ਪਹੁੰਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੈਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਹੀਂ ਹੋ ਰਿਹਾ : ਕਮਲ ਹਾਸਨ
NEXT STORY