ਨਵੀਂ ਦਿੱਲੀ - ਬ੍ਰਿਟੇਨ ’ਚ ‘ਐਮਰਜੈਂਸੀ’ ਫਿਲਮ ਦੀ ਸਕ੍ਰੀਨਿੰਗ ’ਚ ਕੁਝ ਖਾਲਿਸਤਾਨੀ ਸਮਰਥਕ ਕੁਝ ਅਨਸਰਾਂ ਵੱਲੋਂ ਵਿਘਨ ਪਾਉਣ ’ਤੇ ਭਾਰਤ ਨੇ ਸ਼ੁੱਕਰਵਾਰ ਨੂੰ ਚਿੰਤਾ ਪ੍ਰਗਟ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਫਿਲਮ ਦੀ ਸਕ੍ਰੀਨਿੰਗ ’ਚ ਵਿਘਨ ਪਾਉਣ ਵਾਲਿਆਂ ’ਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿਰੋਧੀ ਤੱਤਾਂ ਵੱਲੋਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਅਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਬਾਰੇ ਬ੍ਰਿਟਿਸ਼ ਸਰਕਾਰ ਸਾਹਮਣੇ ਲਗਾਤਾਰ ਚਿੰਤਾਵਾਂ ਜ਼ਾਹਰ ਕਰਦੇ ਆ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - 'ਐਮਰਜੈਂਸੀ' ਦੇ ਵਿਰੋਧ 'ਚ ਸਿਆਸਤਦਾਨਾਂ ਦੀ ਚੁੱਪ 'ਤੇ ਕੰਗਨਾ ਰਣੌਤ ਨਾਰਾਜ਼, ਸ਼ਰੇਆਮ ਆਖੀ ਇਹ ਗੱਲ
ਉਥੇ ਹੀ ਬ੍ਰਿਟੇਨ ’ਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਉੱਤਰ-ਪੱਛਮੀ ਲੰਡਨ ’ਚ ਉਨ੍ਹਾਂ ਦੇ ਚੋਣ ਹਲਕੇ ਦੇ ਲੋਕਾਂ ਨੂੰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਸਕ੍ਰੀਨਿੰਗ ਦੌਰਾਨ ‘ ਨਕਾਬਪੋਸ਼ ਖਾਲਿਸਤਾਨੀ ਅੱਤਵਾਦੀਆਂ’ ਵੱਲੋਂ ਧਮਕੀ ਦਿੱਤੇ ਜਾਣ ਦੇ ਮਾਮਲੇ ’ਚ ਗ੍ਰਹਿ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਰਟ ਫਿਲਮ ‘ਅਨੁਜਾ’ ਆਸਕਰ ਪੁਰਸਕਾਰ ਲਈ ਨਾਮਜ਼ਦ
NEXT STORY