ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਅਤੇ ਨੂਪੁਰ ਸ਼ਿਖਾਰੇ ਦਾ ਗ੍ਰੈਂਡ ਵੈਡਿੰਗ ਰਿਸੈਪਸ਼ਨ ਸੁਰਖੀਆਂ 'ਚ ਹੈ। ਰਿਸੈਪਸ਼ਨ 'ਚ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਮੁੰਬਈ ਦੇ NMACC 'ਚ ਆਯੋਜਿਤ ਇਸ ਪ੍ਰੋਗਰਾਮ 'ਚ ਆਇਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਰ ਕੋਈ ਉਸ ਦੇ ਲੁੱਕ ਬਾਰੇ ਗੱਲ ਕਰ ਰਿਹਾ ਹੈ, ਖਾਸ ਕਰਕੇ ਲਾਲ ਲਹਿੰਗਾ।
ਈਰਾ ਦਾ ਲਹਿੰਗਾ ਕਿਹੋ ਜਿਹਾ ਸੀ?
ਈਰਾ ਦਾ ਲਹਿੰਗਾ ਕਾਫ਼ੀ ਖਾਸ ਸੀ। ਉਸ ਦਾ ਲਹਿੰਗਾ ਰੈੱਡ ਤੇ ਗੋਲਡ ਮਿਕਸ ਸੀ, ਜਿਸ 'ਚ ਮੋਡਰਨ ਟਵਿੱਸਟ ਸੀ। ਇਸ ਥ੍ਰੀ-ਪੀਸ ਆਊਟਫਿੱਟ 'ਚ ਈਰਾ ਨੇ ਕੰਟੇਂਪਰੇਰੀ ਬਲਾਊਜ਼ ਪਾਇਆ ਸੀ ਅਤੇ ਜਾਰਜਟ ਦਾ ਦੁਪੱਟਾ ਕੈਰੀ ਕੀਤਾ ਸੀ। ਈਰਾ ਖ਼ਾਨ ਦਾ ਇਹ ਲੁੱਕ ਮੋਨਾਲੀ ਰਾਏ ਨੇ ਡਿਜ਼ਾਈਨ ਕੀਤਾ ਸੀ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਡਿਜ਼ਾਈਨਰ ਨੇ ਇਸ ਆਊਟਫਿਟ ਬਾਰੇ ਵਿਸਥਾਰ ਨਾਲ ਦੱਸਿਆ ਸੀ।
7 ਮਹੀਨੇ 300 ਤੋਂ ਵੱਧ ਘੰਟਿਆਂ 'ਚ ਤਿਆਰ ਕੀਤਾ ਲਹਿੰਗਾ
ਖ਼ਬਰਾਂ ਮੁਤਾਬਕ, ਮੋਨਾਲੀ ਨੇ ਈਰਾ ਖ਼ਾਨ ਲਈ ਬਹੁਤ ਹੀ ਸਪੈਸ਼ਲ ਲਹਿੰਗਾ ਡਿਜ਼ਾਈਨ ਕੀਤਾ ਸੀ। ਉਨ੍ਹਾਂ ਕਿਹਾ ਕਿ ਈਰਾ ਨਾਲ ਕੰਮ ਕਰਨਾ ਕਾਫੀ ਸ਼ਾਨਦਾਰ ਰਿਹਾ। ਉਸ ਕੋਲ ਨਾ ਸਿਰਫ਼ ਧੀਰਜ ਸੀ, ਸਗੋਂ ਬਹੁਤ ਸਾਰੀ ਸਮਝ ਵੀ ਸੀ, ਜਿਸ ਕਾਰਨ ਉਹ ਸਾਰੀ ਪ੍ਰਕਿਰਿਆ ਨੂੰ ਸਮਝਦਾ ਸੀ। ਈਰਾ ਨੇ ਉਸ ਨੂੰ ਆਜ਼ਾਦੀ ਦਿੱਤੀ ਤਾਂ ਜੋ ਉਹ ਚੰਗੀ ਤਰ੍ਹਾਂ ਕੰਮ ਕਰ ਸਕੇ। ਮੋਨਾਲੀ ਨੇ ਕਿਹਾ ਕਿ ਈਰਾ ਟ੍ਰੈਡੀਸ਼ਨਲ ਬਲਾਊਜ਼ ਲਹਿੰਗਾ ਚਾਹੁੰਦੀ ਸੀ। ਪੂਰਾ ਸੈੱਟ ਤਿਆਰ ਕਰਨ 'ਚ ਸਾਨੂੰ 7 ਮਹੀਨੇ ਲੱਗ ਗਏ। ਅਸੀਂ ਇਸ ਨੂੰ ਤਿਆਰ ਕਰਨ ਲਈ 300 ਤੋਂ ਵੱਧ ਘੰਟੇ ਕੰਮ ਕੀਤਾ।
ਲਹਿੰਗੇ 'ਤੇ ਸ਼ੁੱਧ ਕੱਚੇ ਰੇਸ਼ਮ ਤੇ ਸੋਨੇ ਦਾ ਹੋਇਆ ਸੀ ਕੰਮ
ਰਿਪੋਰਟ ਅਨੁਸਾਰ, ਲਹਿੰਗਾ ਸ਼ੁੱਧ ਕੱਚੇ ਰੇਸ਼ਮ ਤੋਂ ਬਣਾਇਆ ਗਿਆ ਸੀ, ਜਿਸ ਦਾ ਰੰਗ ਲਾਲ ਸੀ। ਇਸ 'ਚ ਸੋਨੇ ਦਾ ਕੰਮ ਕੀਤਾ ਗਿਆ ਸੀ। ਇਸ ਨੂੰ ਰਵਾਇਤੀ ਜ਼ਰਦੋਜ਼ੀ ਤਕਨੀਕ ਰਾਹੀਂ ਮਿਲਾਇਆ ਗਿਆ ਸੀ। ਇੰਨਾ ਹੀ ਨਹੀਂ ਈਰਾ ਨੇ ਵਿਆਹ ਦੇ ਫੰਕਸ਼ਨ ਲਈ ਡਿਜ਼ਾਈਨਰ ਤੋਂ ਤਿੰਨ ਡਿਜ਼ਾਈਨ ਲਏ ਸਨ।
ਫੰਕਸ਼ਨਾਂ 'ਚ ਈਰਾ ਦਾ ਲੁੱਕ
ਦੱਸ ਦੇਈਏ ਕਿ 3 ਜਨਵਰੀ ਨੂੰ ਆਇਰਾ ਨੇ ਨੂਪੁਰ ਨਾਲ ਮੁੰਬਈ 'ਚ ਆਪਣਾ ਵਿਆਹ ਰਜਿਸਟਰ ਕਰਵਾਇਆ ਸੀ। ਉਸ ਸਮੇਂ ਦੌਰਾਨ ਈਰਾ ਖ਼ਾਨ ਨੇ ਕਸਟਮ ਵੇਲਵੇਟ ਬਲਾਊਜ਼ ਦਾ ਇੱਕ ਜੋੜਾ ਪਹਿਨਿਆ ਸੀ, ਜੋ ਹਰਮ ਪੈਂਟ ਨਾਲ ਮੇਲ ਖਾਂਦਾ ਸੀ। ਈਰਾ ਨੇ ਮਹਿੰਦੀ ਲੁੱਕ ਲਈ ਕਸਟਮ ਫਲੋਰ ਲੈਂਥ ਡਰੈੱਸ ਪਹਿਨੀ ਸੀ। ਸੰਗੀਤ ਦੌਰਾਨ ਵੇਲਵੈੱਟ ਲਹਿੰਗਾ ਪਾਇਆ ਸੀ।
ਰਿਸੈਪਸ਼ਨ 'ਚ ਲੱਗੀਆਂ ਰੋਣਕਾਂ
ਆਇਰਾ-ਨੂਪੁਰ ਦੇ ਰਿਸੈਪਸ਼ਨ 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਨੀਤਾ-ਮੁਕੇਸ਼ ਅੰਬਾਨੀ ਤੋਂ ਇਲਾਵਾ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ-ਗੌਰੀ ਖ਼ਾਨ, ਹੇਮਾ ਮਾਲਿਨ, ਰਾਜ ਠਾਕਰੇ ਨੇ ਵੀ ਆਪਣੀਆਂ ਪਤਨੀਆਂ ਨਾਲ ਸ਼ਿਰਕਤ ਕੀਤੀ। ਧਰਮਿੰਦਰ, ਜਯਾ ਬੱਚਨ, ਰੇਖਾ, ਸਾਇਰਾ ਬਾਨੋ, ਕੈਟਰੀਨਾ ਕੈਫ, ਕਾਰਤਿਕ ਆਰੀਅਨ, ਰਣਬੀਰ ਕਪੂਰ ਵੀ ਨਜ਼ਰ ਆਏ।
ਈਰਾ-ਨੂਪੁਰ ਦੀ ਰਿਸੈਪਸ਼ਨ 'ਚ ਜਯਾ ਬੱਚਨ ਹੋਈ ਲਾਲ-ਪੀਲੀ, ਪਾਪਾਰਾਜ਼ੀ ਨੂੰ ਸੁਣਾਈਆ ਖਰੀਆਂ-ਖਰੀਆਂ
NEXT STORY