ਲਾਸ ਏਂਜਲਸ : ਦੁਨੀਆ 'ਚ ਕੁਝ ਅਜਿਹੇ ਸਿਤਾਰੇ ਵੀ ਹਨ, ਜੋ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਮੇਕਅੱਪ ਦੀ ਵਰਤੋਂ ਨਹੀਂ ਕਰਦੇ। ਕਈ ਸਿਤਾਰਿਆਂ ਦਾ ਮੇਕਅੱਪ ਤੋਂ ਬਿਨਾਂ ਰਹਿਣਾ ਕਾਫੀ ਮੁਸ਼ਕਿਲ ਹੁੰਦਾ ਹੋਵੇਗਾ ਪਰ ਅੱਜ ਦੇ ਸਮੇਂ 'ਚ ਕਈ ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਨੂੰ ਬਿਨਾਂ ਮੇਕਅੱਪ ਤੋਂ ਰਹਿਣ ਦੀ ਆਦਤ ਪਈ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਅਜਿਹੀਆਂ ਅਦਾਕਾਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਆਪਣੇ ਆਪ ਨੂੰ ਲੋਕਾਂ ਸਾਹਮਣੇ ਆਕਰਸ਼ਕ ਦਿਖਾਉਣ ਲਈ ਕੁਦਰਤੀ ਰੂਪ 'ਚ ਰਹਿਣਾ ਹੀ ਪਸੰਦ ਕਰਦੇ ਹਨ।
ਜਾਣਕਾਰੀ ਅਨੁਸਾਰ ਇਨ੍ਹਾਂ ਸਿਤਾਰਿਆਂ 'ਚ ਸਭ ਤੋਂ ਪਹਿਲਾਂ ਨਾਂ ਹਾਲੀਵੁੱਡ ਦੀ ਪੌਪ ਸਟਾਰ ਲੇਡੀ ਗਾਗਾ ਦਾ ਹੈ, ਜੋ ਬਹੁਤ ਘੱਟ ਮੇਕਅੱਪ ਦੀ ਵਰਤੋਂ ਕਰਦੀ ਹੈ। ਗਾਇਕਾ ਰਿਹਾਨਾ, ਅਦਾਕਾਰਾ ਐਮਾ ਵਾਟਸਨ, ਟੇਲਰ ਸਵਿਫਟ, ਅਦਾਕਾਰਾ ਅਤੇ ਗਾਇਕਾ ਮਾਈਲੀ ਸਾਇਰਸ, ਮਿਲਾ ਕੁਨੀਸ, ਕੇਟ ਅਤੇ ਸੈਲੇਨਾ ਗੋਮੇਜ਼ ਵੀ ਇਨ੍ਹਾਂ ਅਦਾਕਾਰਾਂ ਦੀ ਹੀ ਸੂਚੀ 'ਚ ਆਉਂਦੀਆਂ ਹਨ, ਜੋ ਘੱਟ ਮੇਕਅੱਪ ਨਾਲ ਹੀ ਆਪਣੇ ਆਪ ਆਕਰਸ਼ਕ ਬਣਨਾ ਪਸੰਦ ਕਰਦੇ ਹਨ।
ਟੀ. ਵੀ 'ਤੇ ਮੰਦਰਾਂ ਦੀ ਸੈਰ ਕਰਵਾਉਣ ਵਾਲੀ ਅਦਾਕਾਰਾ ਦਾ ਦੇਖੋ ਹੌਟ ਲੁੱਕ
NEXT STORY