ਮੁੰਬਈ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਉਸ ਨੂੰ ਫਿਲਮ 'ਵਿਕਰਾਂਤ ਰੋਨਾ' 'ਚ ਕੰਨੜ ਅਦਾਕਾਰ ਕਿੱਚਾ ਸੁਦੀਪ ਦੇ ਨਾਲ ਦੇਖਿਆ ਗਿਆ। ਫਿਲਮ 'ਚ ਅਦਾਕਾਰਾ ਦੀ ਲੁੱਕ ਨੂੰ ਖੂਬ ਪਸੰਦ ਕੀਤਾ ਗਿਆ। ਇਸ ਵਿਚਾਲੇ ਹੁਣ ਜੈਕਲੀਨ ਨੇ ਆਪਣੀ ਦੇਸੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਖੂਬ ਦੇਖੀਆਂ ਜਾ ਰਹੀਆਂ ਹਨ।
ਜੈਕਲੀਨ ਫਰਨਾਂਡੀਜ਼ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇਸੀ ਛੋਰੀ ਦੀ ਲੁੱਕ 'ਚ ਕਾਫੀ ਅਟਰੈਕਟਿਵ ਲੱਗ ਰਹੀ ਹੈ।
ਬਲਾਊਜ ਦੇ ਨਾਲ ਸ਼ਾਰਟ ਸਕਰਟ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ ਦੇ ਨਾਲ ਅਦਾਕਾਰਾ ਨੇ ਦੇਸੀ ਜਿਊਲਰੀ ਪਾਈ ਹੋਈ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਫਿਲਮ 'ਵਿਕਰਾਂਤ ਰੋਨਾ' 'ਚ ਜੈਕਲੀਨ ਨੇ ਕੈਮਿਓ ਕੀਤਾ ਹੈ। ਫਿਲਮ 'ਚ ਜੈਕਲੀਨ ਫਰਨਾਂਡੀਜ਼ ਦਾ ਆਈਟਮ ਨੰਬਰ 'ਰਾ ਰਾ ਰਕੱਮਾ' ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਗਾਣੇ ਨਾਲ ਜੈਕਲੀਨ ਨੇ ਆਪਣੀ ਕਾਤਿਲਾਨਾ ਲੁੱਕ ਸਾਂਝੀ ਕੀਤੀ ਹੈ।
ਪ੍ਰਿਅੰਕਾ ਚੋਪੜਾ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਮਿਲਕੇ ਹੋਈ ਭਾਵੁਕ, ਅਦਾਕਾਰਾ ਨੇ ਬੱਚਿਆਂ ਨਾਲ ਕੀਤੀ ਪੇਂਟਿੰਗ
NEXT STORY