ਬਾਲੀਵੁੱਡ ਡੈਸਕ- ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਜੰਗ ਕਾਰਨ ਉੱਥੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਨਾਗਰਿਕਾਂ ਨੂੰ ਹੋ ਰਿਹਾ ਹੈ।ਯੂਕਰੇਨ ਦੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਰਨਾਰਥੀਆਂ ਨੂੰ ਪੋਲੈਂਡ ਦੇ ਐਕਸਪੋ ਸੈਂਟਰ ’ਚ ਰੱਖਿਆ ਗਿਆ ਹੈ। ਇਸ ਦੌਰਾਨ ਗਲੋਬਲ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਥੇ ਪਹੁੰਚੀ ਅਤੇ ਯੂਕਰੇਨ ਦੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਨਾਲ ਪੇਂਟਿੰਗਜ਼ ਬਣਾਉਂਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਬਲੈਕ ਐਂਡ ਵਾਈਟ ਡਰੈੱਸ ’ਚ ਕੈਟਰੀਨਾ ਦੀ ਸਟਾਈਲਿਸ਼ ਲੁੱਕ, ਅਦਾਕਾਰਾ ਨੇ ਦਿੱਤੇ ਸ਼ਾਨਦਾਰ ਪੋਜ਼
ਪ੍ਰਿਅੰਕਾ ਚੋਪੜਾ ਯੂਨੀਸੇਫ਼ (ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫ਼ੰਡ) ਵੱਲੋਂ ਗਈ ਸੀ।ਪ੍ਰਿਅੰਕਾ ਚੋਪੜਾ 2016 ਤੋਂ ਗਲੋਬਲ ਯੂਨੀਸੇਫ਼ ਗੁੱਡਵਿਲ ਦੀ ਐਂਬੈਸਡਰ ਹੈ। ਅਦਾਕਾਰਾ ਇਸ ਦੇ ਵੱਲੋਂ ਉੱਥੇ ਦੌਰਾ ਕਰਨ ਗਈ ਸੀ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਕਨਵੈਨਸ਼ਨ ਸੈਂਟਰਾਂ ਦੇ ਦੌਰੇ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਰਸ਼ਮੀ ਦੇਸਾਈ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਰੈਸਟੋਰੈਂਟ ’ਚ ਖ਼ਾਣੇ ਦਾ ਮਜ਼ਾ ਲੈਂਦੀ ਆਈ ਨਜ਼ਰ
ਜਿਸ ’ਚੋਂ ਇਕ ’ਚ ਉਹ ਪੋਲੈਂਡ ਦੇ ਐਕਸਪੋ ਸੈਂਟਰ ਦੇ ਬਾਹਰ ਨਜ਼ਰ ਆ ਰਹੀ ਹੈ। ਵੀਡੀਓ ’ਚ ਪ੍ਰਿਅੰਕਾ ਚੋਪੜਾ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ‘ਇਹ ਕਨਵੈਨਸ਼ਨ ਸੈਂਟਰ ਹੈ, ਇਹਨਾਂ ’ਚੋਂ ਲਗਭਗ ਪੰਜ ਇਸ ਤਰ੍ਹਾਂ ਦੇ ਹਨ ਜੋ ਯੂਕਰੇਨ ਤੋਂ ਵਿਸਥਾਪਿਤ ਹਜ਼ਾਰਾਂ ਲੋਕਾਂ ਨਾਲ ਭਰੇ ਹੋਏ ਹਨ।’
ਪ੍ਰਿਅੰਕਾ ਚੋਪੜਾ ਨੇ ਇੰਸਟਾ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਹ ਪੋਲੈਂਡ ਦੇ ਵਾਰਸਾ ’ਚ ਇਕ ਐਕਸਪੋ ਸੈਂਟਰ ਹੈ। ਇੱਥੇ ਕੋਈ ਕਾਮਿਕ ਕੌਨ ਜਾਂ ਗਹਿਣਿਆਂ ਦੀ ਪ੍ਰਦਰਸ਼ਨੀ ਨਹੀਂ ਹੁੰਦੀ, ਇਹ ਪੂਰੀ ਜਗ੍ਹਾ ਇਕ ਸੁਰੱਖਿਅਤ ਜਗ੍ਹਾ ਹੈ, ਯੂਕਰੇਨ ਦੇ ਪਰਿਵਾਰਾਂ ਲਈ ਇਕ ਸੁਆਗਤ ਕੇਂਦਰ ਹੈ।’
ਇਸ ਤੋਂ ਇਲਾਵਾ ਇਕ ਹੋਰ ਸਟੋਰੀ ’ਚ ਅਦਾਕਾਰਾ ਏਰਟਪੇਲ ਯੇਰ ਮਾਂ ਅਤੇ ਬੱਚੇ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ ਹੈ ਕਿ ‘ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ ਕਿ ਇਹ ਬੱਚਿਆਂ ਅਤੇ ਮਾਵਾਂ ਲਈ ਸਭ ਤੋਂ ਵੱਡਾ ਸੰਕਟ ਹੈ। ਸਰਹੱਦ ਪਾਰ ਕਰਨ ਵਾਲੇ 90 ਫ਼ੀਸਦੀ ਲੋਕ ਮਾਵਾਂ ਅਤੇ ਬੱਚੇ ਹਨ, ਕਿਉਂਕਿ ਯੂਕਰੇਨ ਰਹਿਣ ਲਈ ਮਰਦਾਂ ਦੀ ਲੋੜ ਹੁੰਦੀ ਹੈ।’ ਇਸ ਤੋਂ ਇਲਾਵਾ ਅਦਾਕਾਰਾ ਨੇ ਬੱਚਿਆਂ ਨਾਲ ਪੇਂਟਿੰਗ ਦੀ ਵੀਡੀਓ ਸਾਂਝੀ ਕੀਤੀ ਹੈ।
ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਬਹੁਤ ਜਲਦ ਫ਼ਿਲਮ ‘It's All Coming Back To Me’ ਅਤੇ ‘ਸੀਟਾਡੇਲ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ’ਚ ਵੀ ਨਜ਼ਰ ਆਵੇਗੀ।
ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ
NEXT STORY