ਮੁੰਬਈ (ਬਿਊਰੋ) - ਅਦਾਕਾਰਾ ਜਾਹਨਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਆਪਣੀ ਮਾਂ ਸ਼੍ਰੀਦੇਵੀ ਦੇ ਬਹੁਤ ਨਜ਼ਦੀਕ ਸਨ। ਜਾਹਨਵੀ ਕਪੂਰ ਅਕਸਰ ਆਪਣੀ ਮਾਂ ਦੀਆਂ ਤਸਵੀਰਾਂ ਅਤੇ ਉਸ ਨਾਲ ਜੁੜੀਆਂ ਯਾਦਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਾਹਨਵੀ ਕਪੂਰ ਨੇ ਹਾਲ ਹੀ ਵਿਚ ਇੱਕ ਇੰਟਰਵਿਊ ਦੌਰਾਨ ਆਪਣੀ ਮਾਂ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਜਦੋਂ ਜਾਹਨਵੀ ਨੂੰ ਪੁੱਛਿਆ ਗਿਆ ਕਿ ਉਸ ਨੇ ਕਿਹੜੀ ਚੀਜ਼ ਨੂੰ ਸਭ ਤੋਂ ਵੱਧ ਪ੍ਰੇਰਿਆ।
ਇਸ ਸਵਾਲ ਦੇ ਜਵਾਬ ਵਿਚ ਜਾਹਨਵੀ ਕਪੂਰ ਨੇ ਕਿਹਾ, ''ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਔਰਤਾਂ ਹਨ, ਜਿਨ੍ਹਾਂ ਵਿਚ ਮੇਰੀ ਭੈਣ ਖੁਸ਼ੀ ਤੋਂ ਇਲਾਵਾ ਆਲੀਆ ਭੱਟ, ਸਾਰਾ ਅਲੀ ਖ਼ਾਨ ਵੀ ਹਨ। ਮੈਂ ਇਨ੍ਹਾਂ ਲੋਕਾਂ ਤੋਂ ਬਹੁਤ ਪ੍ਰਭਾਵਿਤ ਹਾਂ ਕਿਉਂਕਿ ਉਹ ਕਿਸੇ ਵੀ ਚੀਜ਼ ਲਈ ਕਿਸੇ 'ਤੇ ਨਿਰਭਰ ਨਹੀਂ ਹਨ। ਬਿਲਕੁੱਲ ਇਹੀ ਗੱਲ ਹੈ ਜੋ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਕਦੇ ਵੀ ਕਿਸੇ 'ਤੇ ਨਿਰਭਰ ਨਾ ਕਰੋ ਅਤੇ ਆਪਣੀ ਪਛਾਣ ਬਣਾਓ।''
ਆਪਣੀ ਮਾਂ ਦੀ ਇੱਛਾ ਬਾਰੇ ਦੱਸਦੇ ਹੋਏ ਜਾਹਨਵੀ ਕਪੂਰ ਨੇ ਕਿਹਾ, ''ਮਾਂ ਅਕਸਰ ਮੈਨੂੰ ਆਪਣੀ ਪਛਾਣ ਬਨਾਉਣ ਲਈ ਕਹਿੰਦੀ ਸੀ। ਉਹ ਚਾਹੁੰਦੀ ਸੀ ਕਿ ਮੈਂ ਸਵੈ ਨਿਰਭਰ ਰਿਹਾ ਅਤੇ ਕਿਸੇ 'ਤੇ ਨਿਰਭਰ ਨਾ ਰਿਹਾ।'' ਫ਼ਿਲਮ 'ਧੜਕ' ਤੋਂ ਪਹਿਲਾਂ ਜਾਹਨਵੀ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਨੁਕਸਾਨ ਬਾਰੇ ਵੀ ਗੱਲ ਕੀਤੀ ਸੀ।
ਉਸ ਨੇ ਦੱਸਿਆ, ''ਮੈਂ ਆਪਣੀ ਨਿੱਜੀ ਜ਼ਿੰਦਗੀ ਵਿਚ ਅਤੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਕਾਰਨ ਬਹੁਤ ਵੱਖਰੀ ਸੀ। ਉਸ ਤੋਂ ਬਾਅਦ ਮੈਂ ਆਪਣੀ ਵੱਖਰੀ ਪਛਾਣ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਰੁੱਝ ਗਈ । ਮੇਰਾ ਧਿਆਨ ਹਰ ਪਾਸੇ ਹੁੰਦਾ ਸੀ ਪਰ ਅਸਲ ਵਿਚ ਮੇਰਾ ਮਨ ਅਤੇ ਦਿਮਾਗ ਬਿਲਕੁਲ ਕਿਤੇ ਹੋਰ ਹੁੰਦੇ ਸਨ।''
ਦੱਸਣਯੋਗ ਹੈ ਕਿ ਜਾਹਨਵੀ ਕਪੂਰ ਦੀ ਮਾਂ ਨੂੰ ਮਰੇ 3 ਸਾਲ ਬੀਤ ਚੁੱਕੇ ਹਨ। ਖੁਸ਼ੀ ਕਪੂਰ ਤੇ ਜਾਹਨਵੀ ਅਕਸਰ ਹੀ ਆਪਣੀ ਮਾਂ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ।
‘ਸ਼ੇਰਨੀ’ ਦਾ ਟਰੇਲਰ ਰਿਲੀਜ਼, ਜੰਗਲ ਦਾ ਟਾਈਗਰ ਬਣਿਆ ਮੁਸੀਬਤ, ਭਾਲ ’ਚ ਨਿਕਲੀ ਵਿਦਿਆ
NEXT STORY