ਚੰਡੀਗੜ੍ਹ (ਬਿਊਰੋ) - 'ਚਕਵੀ ਮੰਡੀਰ', 'ਸਤਰੰਗੀ ਤਿੱਤਲੀ', 'ਦਿਲ ਦੇ ਰਾਜੇ' ਵਰਗੇ ਸ਼ਾਨਦਾਰ ਗੀਤਾਂ ਦੇ ਸਦਕਾ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਜੱਸ ਬਾਜਵਾ ਦਾ ਜਨਮ 25 ਜੂਨ, 1988 ਨੂੰ ਮੋਹਾਲੀ 'ਚ ਹੋਇਆ ਸੀ। ਉਨ੍ਹਾਂ ਨੇ ਗਾਇਕੀ 'ਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਲ ਕਰ ਲਿਆ ਸੀ। ਹੁਣ ਜੱਸ ਬਾਜਵਾ ਪੰਜਾਬੀ ਸੰਗੀਤ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਗਏ ਹਨ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।
ਸਾਦੇ ਢੰਗ ਨਾਲ ਕਰਵਾਇਆ ਸੀ ਵਿਆਹ
ਦੱਸ ਦਈਏ ਕਿ ਪਿਛਲੇ ਸਾਲ ਦਸੰਬਰ 'ਚ ਜੱਸ ਬਾਜਵਾ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਕੀਤੀ, ਜਿਸ 'ਚ ਅੰਮ੍ਰਿਤ ਮਾਨ, ਜੌਰਡਨ ਸੰਧੂ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।
ਜੱਸ ਬਾਜਵਾ ਦੀ ਧਰਮ ਪਤਨੀ ਅਸਲ 'ਚ ਕਾਫ਼ੀ ਸੋਹਣੀ ਸੁਨੱਖੀ ਮੁਟਿਆਰ ਹੈ। ਅੱਜ ਤੁਹਾਨੂੰ ਜੱਸ ਬਾਜਵਾ ਤੇ ਉਨ੍ਹਾਂ ਦੀ ਧਰਮ ਪਤਨੀ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪ ਆਖੋਗੇ ਕਿ ਜੱਸ ਬਾਜਵਾ ਦੀ ਪਤਨੀ ਕਿਸੇ ਫ਼ਿਲਮੀ ਅਦਾਕਾਰਾ ਤੋਂ ਘੱਟ ਨਹੀਂ ਹੈ।
ਕਿਸਾਨਾਂ ਨਾਲ ਹੋਣ ਦਾ ਦਿੱਤਾ ਪ੍ਰਮਾਣ
ਜੱਸ ਬਾਜਵਾ ਨੇ ਆਪਣੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਵੀ ਦਿੱਤਾ ਸੀ, ਜਿਸ ਦੀ ਚਰਚਾ ਕਾਫ਼ੀ ਜ਼ਿਆਦਾ ਹੋਈ ਸੀ। ਦਰਅਸਲ, ਜੱਸ ਬਾਜਵਾ ਨੇ ਆਪਣੇ ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਾਇਆ ਸੀ, ਜੋ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਹੋਣ ਦਾ ਪ੍ਰਮਾਣ ਸੀ। ਜੱਸ ਬਾਜਵਾ ਨੇ ਆਪਣੇ ਵਿਆਹ ਦੀ ਗੱਡੀ ਨੂੰ ਕਿਸਾਨ ਅੰਦੋਲਨ ਝੰਡੇ ਨਾਲ ਸਜਾਇਆ ਅਤੇ ਬਹੁਤ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।
ਜਸਪ੍ਰੀਤ ਸਿੰਘ ਤੋਂ ਬਣੇ ਜੱਸ ਬਾਜਵਾ
ਦੱਸ ਦੇਈਏ ਕਿ ਜੱਸ ਬਾਜਵਾ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਮੋਹਾਲੀ, ਪੰਜਾਬ ਦੇ ਰਹਿਣ ਵਾਲੇ ਹਨ। ਉਸ ਦੇ ਗੀਤ 'ਚੱਕਵੀ ਮੰਡੀਰ' ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਨੋਸ ਪਿੰਨ', 'ਯਾਰ ਬੰਬ', 'ਪਤੰਜਲੀ', 'ਕੈਟਵਾਕ', 'ਤੇਰੇ ਟਾਈਮ', 'ਚਕਵੀ ਮੰਡੀਰ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ', 'ਟੋਲਾ', 'ਅਰਬਨ ਜੀਮੀਂਦਾਰ' ਵਰਗੇ ਗੀਤਾਂ ਨਾਲ ਸ਼ੋਹਰਤ ਹਾਸਲ ਕੀਤੀ। ਜੱਸ ਬਾਜਵਾ ਨੇ ਪਾਲੀਵੁੱਡ ਇੰਡਸਟਰੀ 'ਚ 'ਠੱਗ ਲਾਈਫ' ਨਾਂ ਨਾਲ ਡੈਬਿਊ ਕਰ ਕੀਤਾ।
ਕਿਸਾਨ ਅੰਦੋਲਨ 'ਚ ਪੰਜਾਬੀ ਗਾਇਕਾਂ ਦਾ ਮਿਲ ਰਿਹੈ ਪੂਰਾ ਸਮਰਥਨ
ਦੱਸ ਦਈਏ ਕਿ ਕਿਸਾਨਾਂ ਦੀ ਹੱਕ ਦੀ ਲੜਾਈ 'ਚ ਪੰਜਾਬੀ ਗਾਇਕਾਂ ਦਾ ਸਾਥ ਲਗਾਤਾਰ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਕਲਾਕਾਰ ਹਰ ਰੋਜ਼ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਜਾ ਰਹੇ ਹਨ। ਹੁਣ ਤਕ ਬੱਬੂ ਮਾਨ, ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਅੰਦੋਲਨ ਚ ਸ਼ਾਮਲ ਹਨ।
ਅਸਫ਼ਲ ਕਰੀਅਰ ਮਗਰੋਂ ਜਦੋਂ ਆਫਤਾਬ ਨੇ ਲਿਆ ਐਡਲਟ ਫ਼ਿਲਮਾਂ ਦਾ ਸਹਾਰਾ, ਜਾਣੋ ਹੋਰ ਵੀ ਮਜ਼ੇਦਾਰ ਕਿੱਸੇ
NEXT STORY