ਲੁਧਿਆਣਾ (ਰਾਮ/ਮੁਕੇਸ਼) : ਸ਼ੇਰਪੁਰ ਮੇਨ ਬਾਜ਼ਾਰ ਦੇ ਨਾਲ ਗਲੀ ’ਚ ਵਿਹੜੇ ਦੇ ਬਾਹਰ ਖੜ੍ਹੀ ਸਬਜ਼ੀ ਨਾਲ ਭਰੀ ਰੇਹੜੀ ਨੂੰ ਨੌਜਵਾਨ ਨੇ ਅੱਗ ਲਗਾ ਦਿੱਤੀ ਤੇ ਅੱਗ ਲਗਾਉਣ ਮਗਰੋਂ ਮੁਲਜ਼ਮ ਰੇਹੜੀ ਦੇ ਆਲੇ-ਦੁਆਲੇ ਚੱਕਰ ਲਗਾਉਂਦਾ ਰਿਹਾ। ਜਿਵੇਂ ਹੀ ਗਲੀ ’ਚ ਅੱਗ ਲੱਗਣ ਦਾ ਰੌਲਾ ਸੁਣ ਕੇ ਰੇਹੜੀ ਵਾਲਾ ਪਰਿਵਾਰ ਨਾਲ ਬਾਹਰ ਨਿਕਲਿਆ ਤਾਂ ਮੁਲਜ਼ਮ ਹਥਿਆਰ ਲਹਿਰਾਉਂਦਾ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ। ਰੇਹੜੀ ’ਤੇ ਫੇਰੀ ਲਗਾ ਕੇ ਸਬਜ਼ੀਆਂ ਵੇਚਣ ਵਾਲੇ ਗੋਬਿੰਦ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦਾ ਮੁਲਜ਼ਮ ਨਾਲ ਲੜਾਈ-ਝਗੜਾ ਹੋਇਆ ਸੀ ਜੋ ਕਿ ਅਪਰਾਧੀ ਕਿਸਮ ਦਾ ਵਿਅਕਤੀ ਹੈ।
ਇਹ ਵੀ ਪੜ੍ਹੋ : ਧੀਆਂ ਨੂੰ ਕੈਂਸਰ ਤੋਂ ਬਚਾਉਣ ਲਈ ਵੱਡੀ ਪਹਿਲ: ਲੜਕੀਆਂ ਨੂੰ ਲੱਗੇਗਾ ਮੁਫ਼ਤ HPV ਟੀਕਾ
ਉਸ ਨੇ ਕਿਹਾ ਕਿ ਅੱਜ ਜਦੋਂ ਉਹ ਸਵੇਰੇ ਫੇਰੀ ਲਈ ਰੇਹੜੀ ’ਤੇ ਸਬਜ਼ੀਆਂ ਆਦਿ ਰੱਖਣ ਮਗਰੋਂ ਵਿਹੜੇ ’ਚ ਆਪਣੇ ਕਮਰੇ ’ਚ ਆ ਗਿਆ ਤਾਂ ਗਲੀ ’ਚ ਅੱਗ ਲੱਗਣ ਦਾ ਰੌਲਾ ਸੁਣ ਕੇ ਬਾਹਰ ਨਿਕਲਿਆ ਤਾਂ ਦੇਖਿਆ ਕਿ ਰੇਹੜੀ ’ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਪੀੜਤ ਅਨੁਸਾਰ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਮਾਲਪੁਰ ‘ਚ ਹਾਲਾਤ ਤਣਾਅਪੂਰਨ, ਕਿਸਾਨਾਂ ਨੇ ਬਿਜਲੀ ਅਧਿਕਾਰੀਆਂ ਦਾ ਘਿਰਾਓ ਕਰ ਕੀਤਾ ਨਜ਼ਰਬੰਦ
NEXT STORY