ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਜੈਜ਼ੀ ਬੀ ਆਪਣੇ ਪਰਿਵਾਰ ਨਾਲ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਮਾਤਾ ਜੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਖਾਸ ਸੁਨੇਹਾ ਵੀ ਲਿਖਿਆ ਹੈ।
ਜੈਜ਼ੀ ਬੀ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਯਕੀਨ ਨਹੀਂ ਹੁੰਦਾ ਕਿ ਸਾਨੂੰ ਛੱਡ ਕੇ ਗਿਆ ਨੂੰ ਤੁਹਾਨੂੰ 10 ਸਾਲ ਬੀਤ ਚੁੱਕੇ ਹਨ। ਤੁਹਾਨੂੰ ਹਰ ਦਿਨ ਯਾਦ ਕਰਦੇ ਹਾਂ ਮਾਂ।’
ਤੁਹਾਨੂੰ ਦੱਸ ਦੇਈਏ ਕਿ ਜੈਜ਼ੀ ਬੀ ਦੇ ਮਾਤਾ-ਪਿਤਾ ਇਸ ਦੁਨੀਆ ’ਚ ਨਹੀਂ ਹਨ। ਜੈਜ਼ੀ ਆਪਣੇ ਮਾਪਿਆਂ ਨੂੰ ਬੇਹੱਦ ਪਿਆਰ ਕਰਦੇ ਸਨ। ਜੈਜ਼ੀ ਬੀ ਨੇ ਆਪਣੀ ਬਾਂਹ ’ਤੇ ਆਪਣੇ ਪਿਤਾ ਦਾ ਟੈਟੂ ਬਣਵਾਇਆ ਹੋਇਆ ਹੈ ਤੇ ਮਾਂ ਦੇ ਹੱਥ ਦਾ ਟੈਟੂ ਵੀ ਉਨ੍ਹਾਂ ਦੀ ਗਰਦਨ ’ਤੇ ਹੈ। ਜੈਜ਼ੀ ਬੀ ਪਤਨੀ ਤੇ ਆਪਣੇ ਦੋ ਬੱਚਿਆਂ ਨਾਲ ਕੈਨੇਡਾ ’ਚ ਰਹਿੰਦੇ ਹਨ।
ਕਿਸਾਨ ਅੰਦੋਲਨ ਦੌਰਾਨ ਜੈਜ਼ੀ ਬੀ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਤੇ ਕਿਸਾਨਾਂ ਦੇ ਸਮਰਥਨ ’ਚ ਦਿਨ-ਰਾਤ ਪੋਸਟਾਂ ਸਾਂਝੀਆਂ ਕਰਦੇ ਹਨ। ਹਾਲ ਹੀ ’ਚ ਜੈਜ਼ੀ ਬੀ ਦੇ ਭਾਣਜੇ ਚਮਕੌਰ ਦੋਸਾਂਝ ਨੇ ਦੱਸਿਆ ਸੀ ਕਿ ਜੈਜ਼ੀ ਬੀ ਕੈਨੇਡਾ ਤੋਂ ਦਿੱਲੀ ਕਿਸਾਨਾਂ ਦਾ ਸਮਰਥਨ ਕਰਨ ਪੁੱਜ ਰਹੇ ਹਨ।
ਨੋਟ– ਜੈਜ਼ੀ ਬੀ ਦੀ ਮਾਤਾ ਜੀ ਨਾਲ ਇਸ ਤਸਵੀਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿੱਲੀ ਪਹੁੰਚੇ ਕਰਨ ਔਜਲਾ, ਕਿਹਾ- ‘ਅਸੀਂ ਬੱਸਾਂ ਨੂੰ ਅੱਗ ਲਾਉਣ ਵਾਲੇ ਨਹੀਂ, ਵੈਰੀਆਂ ਨੂੰ ਪਰਸ਼ਾਦਾ ਛਕਾਉਣ ਵਾਲੇ ਹਾਂ’
NEXT STORY