ਮੁੰਬਈ (ਬਿਊਰੋ)– ਰੋਮਾਂਸ-ਡਰਾਮਾ ਐਮਾਜ਼ੋਨ ਆਰੀਜੀਨਲ ਸੀਰੀਜ਼ ‘ਜੀ ਕਰਦਾ’ ਦੇ ਵਿਸ਼ਵ ਪ੍ਰੀਮੀਅਰ ਦਾ ਐਲਾਨ ਹੋ ਗਿਆ ਹੈ। ਸੀਰੀਜ਼ ਦੀ ਕਹਾਣੀ ਬਚਪਨ ਦੇ 7 ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ 30 ਸਾਲ ਦੀ ਉਮਰ ’ਚ ਉਨ੍ਹਾਂ ਦੀ ਜ਼ਿੰਦਗੀ ਉਹੀ ਨਹੀਂ ਹੈ, ਜਿਸ ਦੀ ਉਨ੍ਹਾਂ ਨੇ ਬਚਪਨ ’ਚ ਕਲਪਨਾ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ‘ਮੌੜ’ ਦੇ ਗੀਤ ‘ਨਿਗਾਹ’ਨੂੰ ਭਰਵਾਂ ਹੁੰਗਾਰਾ, ਅਮਰਿੰਦਰ ਗਿੱਲ ਦੀ ਆਵਾਜ਼ ’ਚ ਹੋਇਆ ਸੀ ਰਿਲੀਜ਼
ਦਿਲ ਨੂੰ ਛੂਹਣ ਵਾਲੀ ਤੇ ਭਾਵਨਾਤਮਕ ਤੌਰ ’ਤੇ ਚਾਰਜ ਕਰਨ ਵਾਲੀ ਸੀਰੀਜ਼ ਦੇ ਸਿਤਾਰੇ ਤਮੰਨਾ ਭਾਟੀਆ ਤੋਂ ਇਲਾਵਾ ਆਸ਼ਿਮ ਗੁਲਾਟੀ, ਸੁਹੇਲ ਨਈਅਰ, ਅਨਿਆ ਸਿੰਘ, ਹੁਸੈਨ ਦਲਾਲ, ਸਾਯਨ ਬੈਨਰਜੀ ਤੇ ਸੰਦੇਸ਼ ਸੁਵਾਲਕਾ ਮੁੱਖ ਭੂਮਿਕਾਵਾਂ ’ਚ ਹਨ।
ਸਿਮੋਨ ਸਿੰਘ ਤੇ ਮਲਹਾਰ ਠਾਕਰ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਅਰੁਣਿਮਾ ਸ਼ਰਮਾ ਵਲੋਂ ਲਿਖੀ ਤੇ ਨਿਰਦੇਸ਼ਿਤ ਇਸ ਲੜੀ ਦੇ ਸਹਾਇਕ ਲੇਖਕ ਹੁਸੈਨ ਦਲਾਲ ਤੇ ਅੱਬਾਸ ਦਲਾਲ ਹਨ ਤੇ ਇਹ ਦਿਨੇਸ਼ ਵਿਜਾਨ ਦੀ ਮੈਡੌਕ ਫਿਲਮਜ਼ ਵਲੋਂ ਨਿਰਮਿਤ ਹੈ। ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ 240 ਦੇਸ਼ਾਂ ’ਚ ਐਕਸਕਲੂਜ਼ਿਵ ਪ੍ਰੀਮੀਅਰ ਹੋਵੇਗਾ।
ਇੰਡੀਆ ਆਰੀਜ਼ਨਲਜ਼ ਪ੍ਰਾਈਮ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ, ‘‘ਜੀ ਕਾਰਦਾ’ ਪਿਆਰ, ਦਿਲ ਟੁੱਟਣ, ਡੇਟਿੰਗ, ਪਰਿਵਾਰਕ ਬੰਧਨ ਤੇ ਸਭ ਤੋਂ ਵਧ ਦੋਸਤੀ ਦੇ ਅਟੁੱਟ ਬੰਧਨ ਦੀ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਬੀਰ ਖ਼ਾਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਭੁਵਨ ਅਰੋੜਾ
NEXT STORY