ਮੁੰਬਈ (ਬਿਊਰੋ) - ਭੁਵਨ ਅਰੋੜਾ ਇਕ ਪ੍ਰਤਿਭਾਸ਼ਾਲੀ ਅਭਿਨੇਤਾ ਹੈ, ਜਿਸ ਨੇ ਪ੍ਰਾਈਮ ਵੀਡੀਓ ਦੀ ਹਿੱਟ ਵੈੱਬ ਸੀਰੀਜ਼ ‘ਫਰਜ਼ੀ’ ’ਚ ਸ਼ਾਹਿਦ ਕਪੂਰ ਦੇ ਨਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਉਸ ਦੇ ਹੱਥਾਂ ’ਚ ਇਕ ਜ਼ਬਰਦਸਤ ਪ੍ਰਾਜੈਕਟ ਆ ਗਿਆ ਹੈ, ਜੋ ਉਸ ਦੇ ਕਰੀਅਰ ਦਾ ਟ੍ਰਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਲੀਆ ਭੱਟ ਦੇ ਨਾਨੇ ਦਾ ਹੋਇਆ ਦਿਹਾਂਤ, ਸੋਨੀ ਰਾਜ਼ਦਾਨ ਨੇ ਲਿਖੀ ਭਾਵੁਕ ਪੋਸਟ
ਤੁਹਾਨੂੰ ਦੱਸ ਦੇਈਏ ਕਿ ਭੁਵਨ ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਕਬੀਰ ਖ਼ਾਨ ਦੇ ਨਾਲ ਕੰਮ ਕਰਨ ਜਾ ਰਹੇ ਹਨ ਤੇ ਫਿਲਮ ’ਚ ਉਹ ਐਕਟਰ ਕਾਰਤਿਕ ਆਰਿਅਨ ਨੂੰ ਸਪੋਰਟ ਕਰਨਗੇ। ਕਬੀਰ ਖਾਨ ਦੀ ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਾਕਿ ਪੁਲਸ ਨੇ ਨੌਜਵਾਨ ਪ੍ਰਸ਼ੰਸਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਭੁਵਨ ਇਸ ਫਿਲਮ ’ਚ ਕਾਰਤਿਕ ਆਰਿਅਨ ਦੇ ਨਾਲ ਪਹਿਲਾਂ ਕਦੇ ਨਹੀਂ ਦੇਖੇ ਗਏ ਅਵਤਾਰ ’ਚ ਨਜ਼ਰ ਆਉਣਗੇ। ਭੁਵਨ ਅਰੋੜਾ ਨੇ ਕਿਹਾ, ‘‘ਮੈਂ ਕਬੀਰ ਸਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇਕ ਬਹੁਤ ਹੀ ਚੁਣੌਤੀਪੂਰਨ ਫਿਲਮ ਵੀ ਹੈ, ਜਿਸ ਲਈ ਕਾਫੀ ਤਿਆਰੀ ਕਰਨੀ ਪੈ ਰਹੀ ਹੈ। ਇਹ ਫਿਲਮ ਇਕ ਸੱਚੀ ਕਹਾਣੀ ’ਤੇ ਆਧਾਰਿਤ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਿਖਿਲ ਸਚਾਨ ਦੇ ਹਿੰਦੀ ਨਾਵਲ ‘ਯੂ. ਪੀ. 65’ ਨੂੰ ਵੈੱਬ ਸੀਰੀਜ਼ ’ਚ ਲਿਆਉਣ ਨੂੰ ਤਿਆਰ ਜੀਓ ਸਟੂਡੀਓਜ਼
NEXT STORY