ਮੁੰਬਈ (ਬਿਊਰੋ)– ਗਾਇਕ ਜੁਬਿਨ ਨੌਟਿਆਲ ਇਨ੍ਹੀਂ ਦਿਨੀਂ ਚਰਚਾ ’ਚ ਹਨ। ਜੁਬਿਨ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਟਵਿਟਰ ’ਤੇ ਹੋ ਰਹੀ ਹੈ ਤੇ ਉਸ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਸਾਰਾ ਵਿਵਾਦ ਜੁਬਿਨ ਦੇ ਆਗਾਮੀ ਯੂ. ਐੱਸ. ਕੰਸਰਟ ਨੂੰ ਲੈ ਕੇ ਸੀ, ਜਿਸ ਦੇ ਆਰਗੇਨਾਈਜ਼ਰ ਨੂੰ ਖ਼ਾਲਿਸਤਾਨੀ ਮੈਂਬਰ ਤੇ ਮੋਸਟ ਵਾਂਟਿਡ ਕ੍ਰਿਮੀਨਲ ਦੱਸਿਆ ਗਿਆ।
ਇਸ ਟਰੈਂਡ ਨੂੰ ਦੇਖ ਕੇ ਲੋਕਾਂ ਨੇ ਜੁਬਿਨ ਨੂੰ ਐਂਟੀ ਨੈਸ਼ਨਲ ਤਕ ਕਰਾਰ ਦੇ ਦਿੱਤਾ। ਹੁਣ ਇਸ ਵਿਵਾਦ ’ਤੇ ਜੁਬਿਨ ਨੇ ਚੁੱਪੀ ਤੋੜੀ ਹੈ। ਜੁਬਿਨ ਨੇ ਕਿਹਾ, ‘‘ਮੈਂ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦਾ ਹਾਂ। ਅਸੀਂ ਅਗਸਤ ’ਚ ਸ਼ੋਅ ਰੱਦ ਕਰ ਦਿੱਤਾ ਸੀ। ਕੰਟਰੈਕਟ ਮੇਰੀ ਮੈਨੇਜਮੈਂਟ ਤੇ ਹਰਜਿੰਦਰ ਸਿੰਘ ਨਾਂ ਦੇ ਪ੍ਰਮੋਟਰ ਵਿਚਾਲੇ ਸੀ। ਮੈਨੂੰ ਨਹੀਂ ਪਤਾ ਕਿਵੇਂ ਇਹ ਸਭ ਇਸ ਅੰਜਾਮ ਤਕ ਪਹੁੰਚਿਆ।’’
ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ
ਜੁਬਿਨ ਨੇ ਅੱਗੇ ਕਿਹਾ, ‘‘ਮੇਰੀ ਮਾਂ ਡਿਪ੍ਰੈਸ਼ਨ ’ਚ ਹੈ। ਇਸ ਤੋਂ ਜ਼ਿਆਦਾ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਪੇਡ ਟਵਿਟਰ ਥਰੈੱਡ ਨਾਲ ਖ਼ਬਰਾਂ ਬਣਾਈਆਂ ਗਈਆਂ। ਕਿਸੇ ਨੇ ਵੀ ਇਕ ਵਾਰ ਮੈਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ।’’
ਦੱਸ ਦੇਈਏ ਕਿ ਜੁਬਿਨ ਦੇ ਕੰਸਰਟ ਨੂੰ ਆਰਗੇਨਾਈਜ਼ ਕਰਨ ਵਾਲੇ ਸ਼ਖ਼ਸ ਜੈ ਸਿੰਘ ਕਾਰਨ ਪੂਰਾ ਵਿਵਾਦ ਭਖਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਜੈ ਸਿੰਘ ਭਾਰਤ ਦਾ ਮੋਸਟ ਵਾਂਟਿਡ ਕ੍ਰਿਮੀਨਲ ਹੈ ਤੇ ਉਸ ਦਾ ਅਸਲੀ ਨਾਂ ਰੇਹਾਨ ਸਿੱਦੀਕੀ ਹੈ। ਦਾਅਵਾ ਹੈ ਇਸ ਅਪਰਾਧੀ ਨੂੰ ਪੁਲਸ ਪਿਛਲੇ 30 ਸਾਲਾਂ ਤੋਂ ਲੱਭ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ
NEXT STORY