ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਮਲਟੀ-ਟੈਲੇਂਟਿਡ ਕਲਾਕਾਰਾਂ ਦੀ ਲਿਸਟ ’ਚ ਇਕ ਨਾਂ ਗੀਤਕਾਰ ਤੇ ਗਾਇਕ ਕਾਹਲੋਂ ਦਾ ਵੀ ਜੁੜ ਚੁੱਕਾ ਹੈ। ਗੀਤਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਾਹਲੋਂ ਨੇ ਗਾਇਕੀ ’ਚ ਵੀ ਪੈਰ ਧਰ ਲਿਆ ਹੈ। ਕਾਹਲੋਂ ਨੇ ਜਿਥੇ ਬਤੌਰ ਗੀਤਕਾਰ ਸੁਪਰਹਿੱਟ ਗੀਤ ਇੰਡਸਟਰੀ ਨੂੰ ਦਿੱਤੇ, ਉਥੇ ਆਪਣੀ ਗਾਇਕੀ ਦਾ ਵੀ ਲੋਹਾ ਮੰਨਵਾ ਰਿਹਾ ਹੈ।
ਕਾਹਲੋਂ ਦੀ ਗੀਤਕਾਰੀ ਦੀ ਜੇਕਰ ਗੱਲ ਕਰੀਏ ਤਾਂ ਉਸ ਨੇ 2017 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਕਾਹਲੋਂ ਨੇ ਮਨਕੀਰਤ ਔਲਖ, ਜੋਰਡਨ ਸੰਧੂ, ਪਰਮੀਸ਼ ਵਰਮਾ, ਰਣਜੀਤ ਬਾਵਾ ਤੇ ਨਵਾਨ ਸੰਧੂ ਵਰਗੇ ਗਾਇਕਾਂ ਨਾਲ ਕੰਮ ਕੀਤਾ ਹੈ। ਕਾਹਲੋਂ ਵਲੋਂ ਲਿਖੇ ਗੀਤਾਂ ਨੂੰ ਮਿਲੀਅਨਜ਼ ’ਚ ਵਿਊਜ਼ ਹਨ।
ਉਥੇ ਗਾਇਕ ਵਜੋਂ ਇਸੇ ਸਾਲ ‘ਪਟਵਾਰੀ’ ਗੀਤ ਨਾਲ ਕਾਹਲੋਂ ਨੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ‘ਲਾਲਾ ਲਾਲਾ’ ਤੇ ‘ਮਰਲਾ’ ਗੀਤ ਰਿਲੀਜ਼ ਕੀਤੇ। ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਕਾਹਲੋਂ ਦਾ ਆਉਣ ਵਾਲਾ ਗੀਤ ‘ਹੂਜ਼ ਦੈਟ’ ਹੈ, ਜੋ ਅਗਲੇ ਮਹੀਨੇ ਰਿਲੀਜ਼ ਹੋਵੇਗਾ।
ਪਰਮੀਸ਼ ਵਰਮਾ ਨਾਲ ਕਾਹਲੋਂ ਨੇ ‘ਕਲੋਲਾਂ’ ਗੀਤ ’ਚ ਇਕੱਠਿਆਂ ਕੰਮ ਕੀਤਾ ਹੈ। ਇਹ ਗੀਤ ਪੰਜਾਬੀ ਫ਼ਿਲਮ ‘ਜਿੰਦੇ ਮੇਰੀਏ’ ਲਈ ਫ਼ਿਲਮਾਇਆ ਗਿਆ ਸੀ। ‘ਹੂਜ਼ ਦੈਟ’ ਤੋਂ ਇਲਾਵਾ ਕਈ ਹੋਰ ਪ੍ਰਾਜੈਕਟਾਂ ’ਤੇ ਕਾਹਲੋਂ ਕੰਮ ਕਰ ਰਿਹਾ ਹੈ, ਜੋ ਬਹੁਤ ਜਲਦ ਲੋਕਾਂ ਦੀ ਕਚਿਹਰੀ ’ਚ ਰਿਲੀਜ਼ ਹੋ ਜਾਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਸ਼ਾਲ ਨੇ ਇੰਝ ਕੀਤੀ ਦੇਵੋਲੀਨਾ ਦੀ ਬੋਲਤੀ ਬੰਦ, ਲੋਕ ਬੋਲੇ- ਖ਼ੁਦ ਤਾਂ ਕੁਝ ਕੀਤਾ ਨਹੀਂ ਇਥੇ ਗਿਆਨ ਦੇਣ ਆ ਜਾਂਦੀ
NEXT STORY