ਮੁੰਬਈ (ਬਿਊਰੋ) - ਮੈਗਨਮ ਓਪਸ ‘ਕਲਕੀ 2898 ਏ. ਡੀ’ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਹਲਚਲ ਮਚਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਤੇ ਸਿਨੇਮਾ ਪ੍ਰੇਮੀਆਂ ਵਿਚ ਫਿਲਮ ਨੂੰ ਦੇਖਣ ਦੀ ਇੱਛਾ ਸਿਖਰਾਂ ’ਤੇ ਪਹੁੰਚ ਗਈ ਹੈ। ਦਰਸ਼ਕਾਂ ਦੇ ਉਤਸ਼ਾਹ ’ਚ ਵਾਧਾ ਕਰਦੇ ਹੋਏ, ਨਿਰਮਾਤਾਵਾਂ ਨੇ ਹੁਣ ਫਿਲਮ ਦਾ ਨਵਾਂ ਗਾਣਾ ‘ਥੀਮ ਆਫ ਕਲਕੀ’ ਪੇਸ਼ ਕੀਤਾ ਹੈ, ਜੋ ਕਿ ਭਗਵਾਨ ਕ੍ਰਿਸ਼ਨ ਦੀ ਉਸਤਤ ਹੈ। ਰੂਹਾਨੀ ਤੇ ਦੈਵੀ ਗੀਤ ਗੌਤਮ ਭਾਰਦਵਾਜ ਦੁਆਰਾ ਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼
ਸੰਗੀਤ ਸੰਤੋਸ਼ ਨਰਾਇਣ ਦਾ ਹੈ ਤੇ ਬੋਲ ਕੁਮਾਰ ਦੇ ਹਨ। ਗੀਤ ਫਿਲਮ ਦੇ ਥੀਮ ਤੇ ਤੱਤ ਨੂੰ ਪੂਰੀ ਤਰ੍ਹਾਂ ਕੈਪਚਰ ਕਰਦਾ ਹੈ ਜੋ ਆਕਰਸ਼ਕ ਬੋਲਾਂ ਤੇ ਰੂਹਾਨੀ ਸੰਗੀਤ ਨਾਲ ਕੰਨਾਂ ’ਚ ਅੰਮ੍ਰਿਤ ਵਾਂਗ ਮਹਿਸੂਸ ਹੁੰਦਾ ਹੈ, ਇਕ ਬ੍ਰਹਮ ਮਾਹੌਲ ਸਿਰਜਦਾ ਹੈ। ਇਹ ਗੀਤ ਮਥੁਰਾ ਦੀ ਪਵਿੱਤਰ ਧਰਤੀ ’ਤੇ ਲਾਂਚ ਕੀਤਾ ਗਿਆ ਸੀ, ਜੋ ਕਿ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਵਜੋਂ ਬਹੁਤ ਮਹੱਤਵ ਰੱਖਦਾ ਹੈ।
ਇਹ ਖ਼ਬਰ ਵੀ ਪੜ੍ਹੋ- ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ
ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ‘ਕਲਕੀ 2898 ਏ. ਡੀ’ ’ਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਤੇ ਦਿਸ਼ਾ ਪਟਾਨੀ ਸਣੇ ਕਈ ਸ਼ਾਨਦਾਰ ਕਲਾਕਾਰ ਹਨ। ਵੈਜਯੰਤੀ ਮੂਵੀਜ਼ ਦੁਆਰਾ ਨਿਰਮਿਤ, ਇਹ ਫਿਲਮ 27 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੈਲੀਬ੍ਰਿਟੀਜ਼ ਨੂੰ ਉਸ ਪ੍ਰੋਡਕਟ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ, ਜਿਸ ਦਾ ਉਹ ਸਮਰਥਨ ਕਰਦੇ ਹਨ : ਸ਼ੇਖਰ ਕਪੂਰ
NEXT STORY