ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫ਼ਿਲਮ 'ਥਲਾਈਵੀ' ਨੂੰ ਸਕਰੀਨਿੰਗ ਨਾ ਕਰਨ ਲਈ ਮਲਟੀਪਲੈਕਸ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਲਈ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮਲਟੀਪਲੈਕਸਾਂ ਨੂੰ ਫ਼ਿਲਮ ਚਲਾਉਣ ਦੀ ਬੇਨਤੀ ਕੀਤੀ ਹੈ। ਇਸ ਨੂੰ ਇੱਕ ਥੀਏਟਰਿਕ ਅਨੁਭਵ ਦੱਸਦੇ ਹੋਏ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਥੀਏਟਰ 'ਚ ਵਾਪਸ ਲਿਆਏਗੀ।

ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੰਗਨਾ ਰਣੌਤ ਨੇ ਲਿਖਿਆ, ''ਥਲਾਈਵੀ ਇੱਕ ਥੀਏਟਰਿਕ ਅਨੁਭਵ ਹੈ, ਉਮੀਦ ਹੈ ਕਿ ਹਿੰਦੀ ਮਲਟੀਪਲੈਕਸ ਵੀ ਇਸ ਨੂੰ ਚਲਾਉਣਗੇ। ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਨੂੰ @pvrcinemas_official @inoxmovies ਦੇ ਸਿਨੇਮਾਘਰਾਂ 'ਚ ਵਾਪਸ ਲਿਆਏਗਾ।''

ਇਸ ਤੋਂ ਪਹਿਲਾਂ ਆਪਣੀ ਪੋਸਟ 'ਚ ਉਸ ਨੇ ਸਾਰਿਆਂ ਨੂੰ ਸੂਚਿਤ ਕੀਤਾ ਸੀ ਕਿ ਤਾਮਿਲ ਅਤੇ ਤੇਲਗੂ ਖ਼ੇਤਰਾਂ ਦੇ ਮਲਟੀਪਲੈਕਸਾਂ ਨੇ ਆਪਣਾ ਫ਼ੈਸਲਾ ਬਦਲ ਲਿਆ ਹੈ ਅਤੇ ਹੁਣ ਇਸ ਫ਼ਿਲਮ ਦੀ ਸਕ੍ਰੀਨਿੰਗ ਲਈ ਉਨ੍ਹਾਂ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਦੀ ਸ਼ਲਾਘਾ ਕਰਦੇ ਹੋਏ ਕੰਗਨਾ ਰਣੌਤ ਨੇ ਇਹ ਵੀ ਕਿਹਾ ਕਿ ''ਉਸ ਨੂੰ ਉਮੀਦ ਹੈ ਕਿ ਫ਼ਿਲਮ ਦਾ ਹਿੰਦੀ ਸੰਸਕਰਣ ਵੀ ਜਲਦ ਹੀ ਨਾਟਕੀ ਢੰਗ ਨਾਲ ਰਿਲੀਜ਼ ਕੀਤਾ ਜਾਵੇਗਾ।''

ਦੱਸ ਦੇਈਏ ਕਿ 'ਥਲਾਈਵੀ' ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੀ ਬਾਇਓਪਿਕ ਹੈ, ਜਿਸ 'ਚ ਕੰਗਨਾ ਪਰਦੇ 'ਤੇ ਇੱਕ ਦਿੱਗਜ ਸਿਆਸਤਦਾਨ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਅੱਜਕੱਲ੍ਹ ਕੰਗਨਾ ਹੈਦਰਾਬਾਦ 'ਚ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ। ਉੱਥੇ ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


ਕਰੀਨਾ ਕਪੂਰ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਲੋਕ, ਕਿਹਾ- ‘ਇਹ ਤਾਂ ਬੁੱਢੀ ਦਿਖਣ ਲੱਗੀ ਹੈ’
NEXT STORY