ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਬੀਤੇ ਕੁਝ ਦਿਨਾਂ ਤੋਂ ਕਈ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਆਈ ਹੈ। ਉਸ ਨੇ ਨੈਪੋਟਿਜ਼ਮ ਤੋਂ ਲੈ ਕੇ ਡਰੱਗਜ਼ ਤਕ ਦੇ ਕਈ ਮੁੱਦਿਆਂ ’ਤੇ ਆਪਣੀ ਗੱਲ ਰੱਖੀ ਸੀ, ਇਸ ਕਰਕੇ ਉਸ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਸੀ।
ਕੰਗਨਾ ਸੋਸ਼ਲ ਪਲੇਟਫਾਰਮ ’ਤੇ ਆਪਣੀ ਫੈਮਿਲੀ ਨਾਲ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਦੌਰਾਨ ਕੰਗਨਾ ਨੇ ਆਪਣੀ ਭਰਜਾਈ ਦੀ ਇਕ ਦਿਲਚਸਪ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕੰਗਨਾ ਨੇ ਟਵਿਟਰ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਸ ਦੀ ਨਵੀਂ ਭਰਜਾਈ ਮੱਕੀ ਦੀ ਰੋਟੀ ਬਣਾਉਂਦੀ ਦਿਸ ਰਹੀ ਹੈ।
ਉਸ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਹੁਣੇ-ਹੁਣੇ ਮੇਰੀ ਨਵੀਂ ਭਰਜਾਈ ਦਾ ਇਕ ਪਿਆਰਾ ਵੀਡੀਓ ਮਿਲਿਆ ਹੈ, ਜਿਸ ’ਚ ਉਹ ਮੱਕੀ ਦੀ ਰੋਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ ਤੇ ਬਹੁਤ ਸਫ਼ਲ ਤੇ ਸੁਤੰਤਰ ਮਹਿਲਾ ਹੈ ਪਰ ਹੁਣ ਉਹ ਆਪਣੀਆਂ ਜੜ੍ਹਾਂ ਤੇ ਜ਼ਮੀਨ ਨਾਲ ਜੁੜੀ ਹੈ। ਇਸ ਵੀਡੀਓ ’ਚ ਮੈਨੂੰ ਉਹ ਮੇਰੀ ਮਾਂ ਦੀ ਯਾਦ ਦਿਵਾ ਰਹੀ ਹੈ।
ਉਥੇ ਹੀ ਜੇਕਰ ਉਸ ਦੇ ਪ੍ਰੋਫੈਸ਼ਨਲ ਲਾਈਫ ਬਾਰੇ ਗੱਲ ਕਰੀਏ ਤਾਂ ਪਿਛਲੇ ਦਿਨੀਂ ਉਨ੍ਹਾਂ ਨੇ ਫ਼ਿਲਮ ‘ਥਲਾਈਵੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ ’ਚ ਕੰਗਨਾ ਦੀ ਲੁੱਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਹੂ-ਬ-ਹੂ ਲਲਿਤਾ ਜਿਹੀ ਨਜ਼ਰ ਆ ਰਹੀ ਹੈ।
ਨੋਟ– ਕੰਗਨਾ ਰਣੌਤ ਦੀ ਭਰਜਾਈ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਦਿਲਜੀਤ ਦੋਸਾਂਝ ਦੀ ਵੀਡੀਓ ’ਤੇ ਭੜਕੀ ਪਾਇਲ ਰੋਹਤਗੀ, ਗੁੱਸੇ ’ਚ ਦੇਖੋ ਕੀ ਕੁਝ ਬੋਲ ਗਈ
NEXT STORY