ਨੈਸ਼ਨਲ ਡੈਸਕ- ਪ੍ਰਯਾਗਰਾਜ ਦੀ ਸਿਤਾਰਾ ਅਤੇ ਕਪਤਾਨ ਦਾ ਵਿਆਹ ਹੁਣ ਵਿਵਾਦਾਂ ਵਿਚ ਘਿਰ ਗਿਆ ਹੈ। ਦੋਵੇਂ ਪੱਖ ਇਕ-ਦੂਜੇ 'ਤੇ ਗੰਭੀਰ ਦੋਸ਼ ਲਾ ਰਹੇ ਹਨ। ਕਿਸੇ ਦੀ ਨਜ਼ਰ ਵਿਚ ਇਕ ਸਤਾਈ ਹੋਈ ਪਤਨੀ ਦੀ ਫਰਿਆਦ ਹੈ ਤਾਂ ਕਿਸੇ ਲਈ ਇਹ ਇਕ ਸ਼ਾਤਿਰ ਪਲਾਨਿੰਗ ਨਾਲ ਭਰਿਆ ਨਾਟਕ।
ਸਿਤਾਰਾ ਦਾ ਦਾਅਵਾ- ਚਾਕੂ ਨਾਲ ਕਪਤਾਨ ਨੇ ਡਰਾਇਆ
ਵਿਆਹ ਦੀ ਪਹਿਲੀ ਰਾਤ ਦੀ ਉਸ ਵਾਇਰਲ ਕਹਾਣੀ ਵਿਚ ਜਿਸ ਸਿਤਾਰਾ ਨੂੰ ਲੈ ਕੇ ਕਿਹਾ ਗਿਆ ਕਿ ਉਹ ਚਾਕੂ ਲੈ ਕੇ ਪਤੀ ਤੋਂ ਦੂਰ ਰਹੀ, ਹੁਣ ਉਹ ਹੀ ਕਹਿ ਰਹੀ ਹੈ ਕਿ ਸੱਚਾਈ ਕੁਝ ਹੋਰ ਸੀ। ਉਸ ਦਾ ਦੋਸ਼ ਹੈ ਕਿ ਅਸਲ ਵਿਚ ਚਾਕੂ ਕਪਤਾਨ ਨੇ ਖੁਦ ਰੱਖਿਆ ਸੀ ਅਤੇ ਉਸ ਨੂੰ ਡਰਾਇਆ ਸੀ। ਉਹ ਤਾਂ ਪਤੀ ਕੋਲ ਜਾਣ ਲਈ ਤਿਆਰ ਸੀ ਪਰ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਕਪਤਾਨ ਦੇ ਪਹਿਲੇ ਵਿਆਹ ਅਤੇ ਇਕ ਧੀ ਬਾਰੇ ਪਤਾ ਲੱਗਾ। ਸਿਤਾਰਾ ਦਾ ਦਾਅਵਾ ਹੈ ਕਿ ਉਸ ਨੂੰ ਧੋਖੇ ਵਿਚ ਰੱਖ ਕੇ ਵਿਆਹ ਕੀਤਾ ਗਿਆ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਸ਼ੁਰੂ ਹੋ ਗਈ। ਸਿਤਾਰਾ ਦਾ ਇਹ ਵੀ ਦੋਸ਼ ਹੈ ਕਿ ਕਪਤਾਨ ਨੇ ਪੂਰੀ ਰਾਤ ਉਸ ਨੂੰ ਹੇਠਾਂ ਬਿਠਾਈ ਰੱਖਿਆ ਅਤੇ ਪਿਆਸ ਲੱਗਣ 'ਤੇ ਬਾਥਰੂਮ ਦਾ ਪਾਣੀ ਪਿਲਾਇਆ। ਸਿਤਾਰਾ ਨੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਪਤਾਨ ਨੇ ਉਸ ਨੂੰ ਸਹੁਰੇ ਨਾਲ ਸੌਂਣ ਲਈ ਵੀ ਮਜ਼ਬੂਰ ਕੀਤਾ ਸੀ।
'ਫੋਨ ਖੋਹਿਆ ਅਤੇ ਫਿਰ ਧਮਕਾਇਆ'
ਸਿਤਾਰਾ ਮੁਤਾਬਕ ਵਿਆਹ ਦੇ ਤੁਰੰਤ ਬਾਅਦ ਉਸ ਦੇ ਸਾਰੇ ਅਧਿਕਾਰ ਖੋਹ ਲਏ ਗਏ। ਉਸ ਦਾ ਮੋਬਾਈਲ ਫੋਨ ਖੋਹ ਲਿਆ ਗਿਆ, ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ। ਕਪਤਾਨ ਦੀ ਪਹਿਲੀ ਪਤਨੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਪਤੀ ਨਾਲ ਕੋਈ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗੀ। ਲਗਾਤਾਰ ਘਰੇਲੂ ਹਿੰਸਾ, ਮਾਨਸਿਕ ਤਸੀਹੇ ਅਤੇ ਝੂਠੇ ਇਲਜ਼ਾਮਾਂ ਤੋਂ ਪਰੇਸ਼ਾਨ ਹੋ ਕੇ ਉਹ ਜਾਨ ਬਚਾਉਣ ਲਈ ਘਰੋਂ ਦੌੜੀ। ਕਪਤਾਨ ਵਲੋਂ ਲਾਏ ਗਏ ਇਕ ਹੋਰ ਗੰਭੀਰ ਦੋਸ਼ 'ਤੇ ਵੀ ਸਿਤਾਰਾ ਨੇ ਸਫਾਈ ਦਿੱਤੀ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਅਮਨ ਨੂੰ ਨਹੀਂ ਜਾਣਦੀ। ਕਪਤਾਨ ਮੁਤਾਬਕ ਅਮਨ ਉਸ ਦਾ ਪ੍ਰੇਮੀ ਹੈ ਅਤੇ ਉਸ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਵੱਡਾ ਮੌਕਾ; ਸਿਰਫ਼ 55 ਰੁਪਏ ਮਹੀਨਾ ਤੇ ਜ਼ਿੰਦਗੀ ਭਰ ਲਈ 3000 ਦੀ ਪੈਨਸ਼ਨ!
NEXT STORY