ਚੇਨੱਈ (ਏਜੰਸੀ)- ਫਿਲਮ ‘ਕਾਂਤਾਰਾ: ਚੈਪਟਰ 1’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਸਿਰਫ ਇੱਕ ਮਹੀਨੇ ਵਿੱਚ ਇਸ ਫਿਲਮ ਨੇ ਦੁਨੀਆ ਭਰ ‘ਚ 852 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ, ਜਿਸ ਨਾਲ ਇਹ ਇਸ ਸਾਲ ਦੀ ਸਭ ਤੋਂ ਵੱਡੀ ਦਿਵਾਲੀ ਹਿੱਟ ਫਿਲਮ ਬਣ ਗਈ ਹੈ।
ਰਿਸ਼ਭ ਸ਼ੈੱਟੀ ਦੀ ਲਿਖੀ, ਡਾਇਰੈਕਟ ਕੀਤੀ ਅਤੇ ਅਭਿਨੀਤ ਇਹ ਫਿਲਮ 2022 ਦੀ ਬਲਾਕਬਸਟਰ ‘ਕਾਂਤਾਰਾ’ ਦਾ ਪ੍ਰੀਕੁਅਲ ਹੈ। ਫਿਲਮ ਨੇ ਆਪਣੇ ਲੋਕ ਕਥਾ, ਆਧਿਆਤਮਿਕਤਾ ਅਤੇ ਸੰਸਕ੍ਰਿਤਕ ਗਹਿਰਾਈ ਵਾਲੇ ਵਿਸ਼ੇ ਨਾਲ ਭਾਰਤੀ ਸਿਨੇਮਾ ਲਈ ਨਵਾਂ ਮਾਪਦੰਡ ਸੈੱਟ ਕੀਤਾ ਹੈ।
2 ਅਕਤੂਬਰ ਨੂੰ ਰਿਲੀਜ਼ ਹੋਈ, ਇਹ ਫਿਲਮ ਚੌਥੀ ਸਦੀ ਈਸਵੀ ਵਿੱਚ ਸੈੱਟ ਹੈ ਅਤੇ ਕਾਂਤਾਰਾ ਦੀ ਪਵਿੱਤਰ ਧਰਤੀ ਦੇ ਰਹੱਸਮਈ ਮੂਲਾਂ ਦੀ ਕਹਾਣੀ ਦਰਸਾਉਂਦੀ ਹੈ। ਇਸ ਵਿੱਚ ਵਿਸ਼ਵਾਸ, ਤਾਕਤ ਅਤੇ ਦਿਵਿਆ ਨਿਆਂ ਦੀ ਕਥਾ ਬੁਣੀ ਗਈ ਹੈ। ਦਰਸ਼ਕਾਂ ਅਤੇ ਸਮੀਖਿਅਕਾਂ ਨੇ ਇਸ ਫਿਲਮ ਨੂੰ ਇਕ ਵਿਜ਼ੁਅਲ ਅਤੇ ਇਮੋਸ਼ਨਲ ਮਾਸਟਰਪੀਸ ਦੱਸਿਆ ਹੈ, ਜਿਸ ਵਿੱਚ ਅਰਵਿੰਦ ਐਸ. ਕਸ਼ਿਅਪ ਦੀ ਸਿਨੇਮਾਟੋਗ੍ਰਾਫੀ ਅਤੇ ਬੀ. ਅਜਨੀਸ਼ ਲੋਕਨਾਥ ਦਾ ਸੰਗੀਤ ਖਾਸ ਪ੍ਰਸ਼ੰਸਾ ਪ੍ਰਾਪਤ ਕਰ ਰਹੇ ਹਨ।
ਫਿਲਮ ਨੇ ਨਾ ਸਿਰਫ਼ ਓਕਿਜ਼ਨਸ ‘ਕਾਂਤਾਰਾ’ ਦੀ ਲਾਈਫਟਾਈਮ ਕਲੈਕਸ਼ਨ ਨੂੰ ਦੋਗੁਣਾ ਕਰ ਦਿੱਤਾ ਹੈ, ਸਗੋਂ ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ‘ਚੋਂ ਇੱਕ ਬਣ ਗਈ ਹੈ। ਭਾਰਤ ਅਤੇ ਵਿਦੇਸ਼ਾਂ ਦੇ ਸਿਨੇਮਾਘਰਾਂ ‘ਚ ਅਜੇ ਵੀ ਹਾਊਸਫੁੱਲ ਸ਼ੋਜ਼ ਚੱਲ ਰਹੇ ਹਨ, ਅਤੇ ਦਰਸ਼ਕ ਰਿਸ਼ਭ ਸ਼ੈੱਟੀ ਦੀ ਦਮਦਾਰ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ।
ਹੋਮਬਲੇ ਫਿਲਮਜ਼ ਦੇ ਬੈਨਰ ਹੇਠ ਵਿਜੈ ਕੀਰਗੰਦੂਰ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਸਪਥਮੀ ਗੌੜਾ, ਗੁਲਸ਼ਨ ਦੇਵੈਯਾ, ਰੁਕਮਿਨੀ ਵਸੰਤ, ਜੈਰਾਮ, ਪੀ.ਡੀ. ਸਤੀਸ਼ ਚੰਦਰ ਅਤੇ ਪ੍ਰਕਾਸ਼ ਠੂਮਿਨਾਦ ਮੁੱਖ ਭੂਮਿਕਾਵਾਂ ਵਿੱਚ ਹਨ। ਹੁਣ ਇਹ ਫਿਲਮ 31 ਅਕਤੂਬਰ ਨੂੰ ਆਪਣੇ ਅੰਗ੍ਰੇਜ਼ੀ ਵਰਜ਼ਨ ਰਿਲੀਜ਼ ਲਈ ਤਿਆਰ ਹੈ, ਜਿਸ ਨਾਲ ਇਹ ਆਪਣੀ ਕਹਾਣੀ ਨੂੰ ਹੋਰ ਵੱਡੇ ਗਲੋਬਲ ਦਰਸ਼ਕਾਂ ਤੱਕ ਲੈ ਜਾਵੇਗੀ।
'ਥਾਮਾ' ਨੇ ਭਾਰਤ 'ਚ ਕੀਤੀ 103 ਕਰੋੜ ਦੀ ਕਮਾਈ
NEXT STORY