ਨਵੀਂ ਦਿੱਲੀ (ਬਿਊਰੋ) : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਆਈ. ਪੀ. ਐੱਲ. 2020 ਛੱਡ ਕੇ ਵਾਪਸ ਆ ਗਏ ਹਨ। ਇਸ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਹਮਲਾ ਹੋਇਆ ਹੈ, ਜਿਸ 'ਚ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਹੈ। ਸੁਰੇਸ਼ ਰੈਨਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੁਰੇਸ਼ ਰੈਨਾ ਦੇ ਟਵੀਟ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਇਸ 'ਤੇ ਪ੍ਰਕਿਰਿਆ ਦਿੱਤੀ ਹੈ ਅਤੇ ਇਸ ਮਾਮਲੇ 'ਚ ਪੁਲਸ ਪੰਜਾਬ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਰਅਸਲ ਪਹਿਲਾਂ ਖ਼ਬਰਾਂ ਵੀ ਆਈਆਂ ਸਨ ਤੇ ਸੁਰੇਸ਼ ਰੈਨਾ ਨੇ ਟਵਿੱਟਰ ਰਾਹੀਂ ਪਰਿਵਾਰ ਨਾਲ ਹੋਏ ਹਾਦਸੇ ਬਾਰੇ ਦੱਸਿਆ, ਜੋ ਵੀ ਮੇਰੇ ਪਰਿਵਾਰ ਨਾਲ ਪੰਜਾਬ 'ਚ ਹੋਇਆ ਉਹ ਬੇਹੱਦ ਹੀ ਭਿਆਨਕ ਹਨ, ਮੇਰੇ ਅੰਕਲ ਦਾ ਕਤਲ ਕਰ ਦਿੱਤਾ ਗਿਆ। ਮੇਰੀ ਭੂਆ ਤੇ ਮੇਰੇ ਕਜ਼ਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਜ਼ਿੰਦਗੀ ਨਾਲ ਲੰਬੇ ਸੰਘਰਸ਼ ਤੋਂ ਬਾਅਦ ਕੱਲ ਰਾਤ ਮੇਰੇ ਕਜ਼ਨ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਕ੍ਰਿਕਟਰ ਨੇ ਇੱਕ ਹੋਰ ਟਵੀਟ ਕੀਤਾ ਅਤੇ ਪੰਜਾਬ ਪੁਲਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਟਵੀਟ 'ਚ ਲਿਖਿਆ ਹੁਣ ਤਕ ਸਾਨੂੰ ਨਹੀਂ ਪਤਾ ਕਿ ਆਖ਼ਿਰ ਉਸ ਰਾਤ ਕੀ ਹੋਇਆ ਤੇ ਇਹ ਕਿਸ ਨੇ ਕੀਤਾ। ਮੈਂ ਪੰਜਾਬ ਪੁਲਸ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ। ਸਾਨੂੰ ਘੱਟ ਤੋਂ ਘੱਟ ਇਹ ਜਾਣਨ ਦਾ ਹੱਕ ਤਾਂ ਹੈ ਕਿ ਸਾਡੇ ਪਰਿਵਾਰ ਨਾਲ ਇਸ ਤਰ੍ਹਾਂ ਕਿਸ ਨੇ ਕੀਤਾ।
ਇਸ ਤੋਂ ਬਾਅਦ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਟਵੀਟ ਕਰਕੇ ਪੰਜਾਬ ਪੁਲਸ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਪਿਲ ਸ਼ਰਮਾ ਨੇ ਲਿਖਿਆ- 'ਇਸ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਪੰਜਾਬ ਪੁਲਸ ਡੀ. ਜੀ. ਪੀ. ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਓ।'
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਪਠਾਨਕੋਟ ਜ਼ਿਲੇ 'ਚ ਸੁਰੇਸ਼ ਰੈਨਾ ਦੀ ਭੂਆ ਦੇ ਘਰ ਹਮਲਾ ਹੋਇਆ ਸੀ, ਜਿਸ 'ਚ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ ਸਨ। ਇਹ ਸੂਚਨਾ ਮਿਲਣ ਤੋਂ ਬਾਅਦ ਆਈ. ਪੀ. ਐੱਲ ਖੇਡਣ ਦੁਬਈ ਗਏ ਸੁਰੇਸ਼ ਰੈਨਾ ਵਾਪਸ ਪਰਤ ਆਏ।
ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 14' 'ਚ ਰਾਧੇ ਮਾਂ ਦੀ ਐਂਟਰੀ ਨੂੰ ਲੈ ਕੇ ਛਿੜੀ ਚਰਚਾ
NEXT STORY