ਨਵੀਂ ਦਿੱਲੀ : ਕਾਮੇਡੀ ਸ਼ੋਅ 'ਕਾਮੇਡੀ ਨਾਈਟਸ ਲਾਈਵ' ਦੇ ਹੋਸਟ ਕ੍ਰਿਸ਼ਨਾ ਅਭਿਸ਼ੇਕ ਅਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਕਾਮੇਡੀ ਸਰਕਸ ਦੇ ਸੈੱਟ 'ਤੇ ਦੋਸਤ ਬਣੇ ਸਨ। ਇਸ ਤੋਂ ਬਾਅਦ ਛੇਤੀ ਹੀ ਉਹ ਇਕ-ਦੂਜੇ ਦੇ ਮੁਕਾਬਲੇਬਾਜ਼ ਬਣ ਗਏ ਪਰ ਜਦੋਂ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੂੰ ਹੋਸਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਭ ਕੁਝ ਬਦਲਣ ਲੱਗ ਪਿਆ।
ਗੱਲ ਉਦੋਂ ਹੋਰ ਵੱਧ ਗਈ ਜਦੋਂ ਕ੍ਰਿਸ਼ਨਾ ਨੇ ਕਪਿਲ ਦੇ ਮੁਕਾਬਲੇ ਕਾਮੇਡੀ ਨਾਈਟਸ ਬਚਾਓ ਨਾਂ ਦਾ ਸ਼ੋਅ ਸ਼ੁਰੂ ਕਰ ਦਿੱਤਾ। ਹਾਲ ਹੀ 'ਚ ਕਪਿਲ ਨੇ ਆਪਣਾ ਸ਼ੋਅ ਛੱਡ ਦਿੱਤਾ, ਜਿਸ ਨੂੰ ਨਵੇਂ ਨਾਂ ਨਾਲ ਕ੍ਰਿਸ਼ਨਾ ਨੇ ਹੋਸਟ ਕਰਨਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਨੇ ਕਿਹਾ, ''ਕਪਿਲ ਦੇ ਆਪਣੇ ਪ੍ਰਸ਼ੰਸਕ ਹਨ ਤੇ ਮੇਰੇ ਆਪਣੇ। ਹਾਲਾਂਕਿ ਮੈਂ ਉਨ੍ਹਾਂ ਦੀ ਜੁੱਤੀ 'ਚ ਪੈਰ ਪਾ ਲਿਆ ਹੈ, ਇਸ ਲਈ ਲੋਕ ਨਰਾਜ਼ ਹਨ ਪਰ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੁੰਦੀ ਹੈ। ਲੋਕ ਛੇਤੀ ਹੀ ਕਪਿਲ ਨੂੰ ਭੁੱਲ ਜਾਣਗੇ।''
ਇਰਫਾਨ ਖਾਨ ਨੇ ਸਟੀਵਨ ਸਪੀਲਬਰਗ ਦੀ ਫਿਲਮ ਠੁਕਰਾਈ
NEXT STORY