ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਵੱਡੇ ਪੁੱਤਰ ਕਰਨ ਦਿਓਲ ਨੇ ਆਖਿਰਕਾਰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਕਰਨ ਤੇ ਦ੍ਰੀਸ਼ਾ ਦੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।

ਕਰਨ ਤੇ ਦ੍ਰੀਸ਼ਾ ਦਾ ਵਿਆਹ ਵੀ ਬੀ-ਟਾਊਨ ਦੇ ਸਭ ਤੋਂ ਚਰਚਿਤ ਵਿਆਹਾਂ ’ਚੋਂ ਇਕ ਹੈ। ਕਰਨ ਦੇ ਵਿਆਹ ਦੀਆਂ ਤਿਆਰੀਆਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਤਿੰਨ ਦਿਨਾਂ ਤੱਕ ਚੱਲੇ ਇਸ ਵਿਆਹ ਸਮਾਗਮ ਦੀਆਂ ਵੀਡੀਓਜ਼ ਤੇ ਤਸਵੀਰਾਂ ਨੇ ਵੀ ਇੰਟਰਨੈੱਟ ’ਤੇ ਧੂਮ ਮਚਾ ਦਿੱਤੀ ਸੀ। ਅੱਜ ਦੋਵੇਂ ਵਿਆਹ ਦੇ ਬੰਧਨ ’ਚ ਵੀ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ’ਚ ਹਨੂੰਮਾਨ ਦੇ ਅਜਿਹੇ ਡਾਇਲਾਗ ਜਾਣਬੁਝ ਕੇ ਲਿਖੇ ਗਏ, ਵਿਵਾਦ ’ਤੇ ਲੇਖਕ ਮਨੋਜ ਮੁੰਤਸ਼ੀਰ ਦਾ ਬਿਆਨ
ਵਿਆਹ ਦੀਆਂ ਤਸਵੀਰਾਂ ’ਚ ਕਰਨ ਤੇ ਦ੍ਰਿਸ਼ਾ ਨੂੰ ਫੁੱਲਾਂ ਨਾਲ ਸਜੇ ਮੰਡਪ ’ਤੇ ਬੈਠ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਦੇਖਿਆ ਜਾ ਸਕਦਾ ਹੈ। ਦ੍ਰੀਸ਼ਾ ਨੇ ਪਲੰਗਿੰਗ ਨੈੱਕਲਾਈਨ ਦੇ ਨਾਲ ਇਕ ਚਮਕਦਾਰ ਲਾਲ ਲਹਿੰਗਾ ਪਹਿਨਿਆ ਸੀ, ਜਿਸ ਨੂੰ ਉਸ ਨੇ ਦੋ ਦੁਪੱਟਿਆਂ ਨਾਲ ਸਟਾਈਲ ਕੀਤਾ ਸੀ। ਉਸ ਨੇ ਇਕ ਦੁਪੱਟਾ ਆਪਣੇ ਪਾਸੇ ਲੈ ਲਿਆ ਹੈ ਤੇ ਦੂਜਾ ਆਪਣੇ ਸਿਰ ’ਤੇ ਰੱਖਿਆ ਹੈ।

ਦ੍ਰੀਸ਼ਾ ਨੇ ਚੋਕਰ, ਝੁਮਕੇ, ਮਾਂਗ ਟਿੱਕਾ, ਸੋਨੇ ਦੀਆਂ ਚੂੜੀਆਂ ਤੇ ਲਾਲ ਚੂੜੀਆਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਦ੍ਰੀਸ਼ਾ ਘੱਟੋ-ਘੱਟ ਮੇਕਅੱਪ ’ਚ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਉਥੇ ਹੀ ਕਰਨ ਆਪਣੀ ਲੇਡੀ ਲਵ ਨਾਲ ਆਫ ਵ੍ਹਾਈਟ ਸ਼ੇਰਵਾਨੀ ’ਚ ਵਧੀਆ ਲੱਗ ਰਹੇ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਕਰਨ ਦਿਓਲ ਘੋੜੀ ’ਤੇ ਬੈਠ ਕੇ ਵਿਆਹ ਵਾਲੀ ਥਾਂ ’ਤੇ ਪਹੁੰਚੇ। ਕਰਨ ਦਿਓਲ ਆਪਣੇ ਪਿਤਾ ਨਾਲ ਵਿਆਹ ਵਾਲੀ ਥਾਂ ’ਤੇ ਪਹੁੰਚੇ ਸਨ। ਲਾੜੇ ਰਾਜਾ ਦੇ ਪਿਤਾ ਸੰਨੀ ਦਿਓਲ ਪੇਸਟਲ ਹਰੇ ਲੰਬੇ ਕੋਟ ਤੇ ਲਾਲ ਪੱਗ ਦੇ ਨਾਲ ਚਿੱਟੇ ਕੁੜਤੇ-ਪਜਾਮੇ ’ਚ ਸੁੰਦਰ ਲੱਗ ਰਹੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੰਨੀ ਦਿਓਲ ਦਾ ਪੁੱਤਰ ਕਰਨ ਚੜ੍ਹਿਆ ਘੋੜੀ, ਪੋਤੇ ਦੀ ਬਰਾਤ ’ਚ ਨੱਚੇ ਧਰਮਿੰਦਰ
NEXT STORY