ਮੁੰਬਈ (ਏਜੰਸੀ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਇਸ ਖਾਸ ਦਿਨ 'ਤੇ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਕਰਨ ਸਿੰਘ ਗਰੋਵਰ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਸੰਦੇਸ਼ ਸਾਂਝਾ ਕਰਕੇ ਆਪਣੀ ਪਤਨੀ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ ਹੈ।
"ਤੁਸੀਂ ਮੇਰੀ ਪੂਰੀ ਦੁਨੀਆ ਹੋ"
ਕਰਨ ਨੇ ਬਿਪਾਸ਼ਾ ਅਤੇ ਆਪਣੀ ਧੀ ਦੇਵੀ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਵਿਚ ਲਿਖਿਆ, ਪੂਰੀ ਦੁਨੀਆ ਵਿਚ ਮੇਰੇ ਸਭ ਤੋਂ ਪਸੰਦੀਦਾ ਇਨਸਾਨ ਨੂੰ, ਪੂਰੀ ਦੁਨੀਆ ਵਿਚ ਮੇਰੇ ਸਭ ਤੋਂ ਚੰਗੇ ਦੋਸਤ ਨੂੰ, ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਬਰ ਵਾਲੀ ਅਤੇ ਜਿਸ ਨੂੰ ਮੈਂ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦ ਪਿਆਰ ਕਰਦਾ ਹਾਂ, ਪੂਰੀ ਦੁਨੀਆ ਵਿਚ ਸਭ ਤੋਂ ਖੂਬਸੂਰਤ ਕੁੜੀ ਨੂੰ, ਮੇਰੀ ਪੂਰੀ ਦੁਨੀਆ ਨੂੰ ਜਨਮਦਿਨ ਦੀਆਂ ਸ਼ੁਭਕਾਮਾਨਾਵਾਂ।

'ਅਲੋਨ' ਦੇ ਸੈੱਟ ਤੋਂ ਸ਼ੁਰੂ ਹੋਇਆ ਸੀ ਸਫ਼ਰ
ਬਿਪਾਸ਼ਾ ਅਤੇ ਕਰਨ ਦੀ ਮੁਲਾਕਾਤ ਸਾਲ 2015 ਵਿੱਚ ਫਿਲਮ 'ਅਲੋਨ' ਦੇ ਸੈੱਟ 'ਤੇ ਹੋਈ ਸੀ, ਜਿੱਥੋਂ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇੱਕ ਸਾਲ ਦੀ ਡੇਟਿੰਗ ਤੋਂ ਬਾਅਦ, ਇਸ ਜੋੜੀ ਨੇ ਅਪ੍ਰੈਲ 2016 ਵਿੱਚ ਵਿਆਹ ਕਰਵਾ ਲਿਆ ਸੀ। ਸਾਲ 2022 ਵਿੱਚ, ਉਨ੍ਹਾਂ ਨੇ ਆਪਣੀ ਧੀ ਦੇਵੀ ਬਾਸੂ ਸਿੰਘ ਗਰੋਵਰ ਦਾ ਸਵਾਗਤ ਕੀਤਾ। ਇਹ ਜੋੜੀ ਇਸ ਸਾਲ 30 ਅਪ੍ਰੈਲ, 2026 ਨੂੰ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ।
ਫਿਲਹਾਲ ਫਿਲਮਾਂ ਤੋਂ ਦੂਰ ਹੈ ਬਿਪਾਸ਼ਾ
ਜੇਕਰ ਕੰਮ ਦੀ ਗੱਲ ਕਰੀਏ ਤਾਂ ਬਿਪਾਸ਼ਾ ਬਾਸੂ ਪਿਛਲੇ ਕੁਝ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹੈ। ਧੀ ਦੇ ਜਨਮ ਤੋਂ ਬਾਅਦ, ਉਹ ਆਪਣਾ ਪੂਰਾ ਸਮਾਂ ਮਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਦੇਵੀ ਦੀ ਪਰਵਰਿਸ਼ ਕਰਨ ਵਿੱਚ ਲਗਾ ਰਹੀ ਹੈ। ਦੂਜੇ ਪਾਸੇ, ਕਰਨ ਸਿੰਘ ਗਰੋਵਰ ਨੂੰ ਹਾਲ ਹੀ ਵਿੱਚ ਸਿਧਾਰਥ ਅਨੰਦ ਦੀ ਫਿਲਮ 'ਫਾਈਟਰ' ਵਿੱਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਅਹਿਮ ਭੂਮਿਕਾ ਵਿੱਚ ਦੇਖਿਆ ਗਿਆ ਸੀ।
ਲੋਕ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ; ਗ੍ਰਿਫਤਾਰੀ 'ਤੇ ਲੱਗੀ ਅੰਤਰਿਮ ਰੋਕ
NEXT STORY