ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਦੱਖਣੀ ਭਾਰਤੀ ਸਿਨੇਮਾ ਦੇ ਸਟਾਰ ਪ੍ਰਿਥਵੀਰਾਜ ਸੁਕੁਮਾਰਨ ਨੇ ਆਪਣੀ ਆਉਣ ਵਾਲੀ crime fiction 'ਤੇ ਅਧਾਰਿਤ ਫ਼ਿਲਮ 'ਦਾਇਰਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਦੁਆਰਾ ਕੀਤਾ ਗਿਆ ਹੈ, ਜੋ 'ਰਾਜ਼ੀ' ਅਤੇ 'ਸੈਮ ਬਹਾਦਰ' ਵਰਗੀਆਂ ਸ਼ਾਨਦਾਰ ਫ਼ਿਲਮਾਂ ਲਈ ਜਾਣੇ ਜਾਂਦੇ ਹਨ।

ਪ੍ਰਿਥਵੀਰਾਜ ਸੁਕੁਮਾਰਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕਰਕੇ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਦਿੱਤੀ। ਇਸ ਤਸਵੀਰ ਵਿੱਚ ਉਹ ਕਰੀਨਾ ਕਪੂਰ ਅਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "'ਦਾਇਰਾ' ਦੀ ਸ਼ੂਟਿੰਗ ਪੂਰੀ ਹੋਈ। ਸੈੱਟ 'ਤੇ ਅਸੀਂ ਜਿਸ ਕਹਾਣੀ ਵਿੱਚ ਜੀਉਂਦੇ ਸੀ, ਉਹ ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਆਵੇਗੀ। ਮੈਂ ਇਸ ਸਫ਼ਰ ਲਈ ਸ਼ੁਕਰਗੁਜ਼ਾਰ ਹਾਂ ਅਤੇ ਤੁਸੀਂ ਇਸ ਨੂੰ 2026 ਵਿੱਚ ਸਿਨੇਮਾਘਰਾਂ ਵਿੱਚ ਦੇਖੋ, ਮੈਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ"।
ਅਧਿਕਾਰਤ ਜਾਣਕਾਰੀ ਅਨੁਸਾਰ, 'ਦਾਇਰਾ' ਇੱਕ ਬਹੁਤ ਹੀ ਰੋਮਾਂਚਕ ਫ਼ਿਲਮ ਹੈ ਜੋ ਅਪਰਾਧ, ਸਜ਼ਾ ਅਤੇ ਨਿਆਂ ਦੇ ਆਪਸੀ ਵਿਰੋਧਾਭਾਸਾਂ ਅਤੇ ਗੁੰਝਲਦਾਰ ਰਿਸ਼ਤਿਆਂ ਦੀ ਪੜਚੋਲ ਕਰਦੀ ਹੈ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਸਤੰਬਰ ਵਿੱਚ ਸ਼ੁਰੂ ਹੋਈ ਸੀ। ਸ਼ੂ
ਇਕ ਹੋਰ ਅਦਾਕਾਰਾ ਨੇ ਰੱਖਿਆ ਰਾਜਨੀਤੀ 'ਚ ਪੈਰ ! CM ਮਮਤਾ ਦੀ ਪਾਰਟੀ ਦਾ ਫੜਿਆ ਪੱਲਾ
NEXT STORY