ਬੈਂਗਲੁਰੂ : ਆਈ.ਪੀ.ਐੱਲ. 2025 ਦੀ ਚੈਂਪੀਅਨ ਟੀਮ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਆਉਣ ਵਾਲੇ ਸੀਜ਼ਨ 2026 ਲਈ ਆਪਣੇ ਘਰੇਲੂ ਮੈਦਾਨਾਂ ਸਬੰਧੀ ਇੱਕ ਵੱਡਾ ਖੁਲਾਸਾ ਕੀਤਾ ਹੈ। ਫ੍ਰੈਂਚਾਇਜ਼ੀ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਦੱਸਿਆ ਕਿ ਉਹ ਆਈ.ਪੀ.ਐੱਲ. 2026 ਵਿੱਚ ਆਪਣੇ ਘਰੇਲੂ ਮੈਦਾਨ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਵਾਪਸੀ ਕਰਨ ਲਈ ਤਿਆਰ ਹੈ।
RCB ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਸਾਰੇ ਘਰੇਲੂ ਮੈਚ ਬੈਂਗਲੁਰੂ ਵਿੱਚ ਨਹੀਂ ਖੇਡੇਗੀ। ਟੀਮ ਆਪਣੇ 5 ਘਰੇਲੂ ਮੈਚ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇਗੀ, ਜਦਕਿ ਬਾਕੀ ਬਚੇ 2 ਮੈਚ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਚਿੰਨਾਸਵਾਮੀ ਸਟੇਡੀਅਮ ਵਿੱਚ ਪਿਛਲੇ ਸਮੇਂ ਦੌਰਾਨ ਹੋਈ ਇੱਕ ਭਗਦੜ ਵਿੱਚ 11 ਪ੍ਰਸ਼ੰਸਕਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਇਸ ਮੈਦਾਨ 'ਤੇ ਕ੍ਰਿਕਟ ਮੈਚ ਕਰਵਾਉਣ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਸੀ। ਉਸ ਹਾਦਸੇ ਤੋਂ ਬਾਅਦ ਇੱਥੇ ਰਣਜੀ ਟਰਾਫੀ ਜਾਂ ਹੋਰ ਕੋਈ ਵੱਡਾ ਘਰੇਲੂ ਟੂਰਨਾਮੈਂਟ ਆਯੋਜਿਤ ਨਹੀਂ ਕੀਤਾ ਗਿਆ ਸੀ। ਹੁਣ ਕਰਨਾਟਕ ਸਰਕਾਰ, ਕ੍ਰਿਕਟ ਸੰਘ ਅਤੇ ਪੁਲਿਸ ਨਾਲ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਪ੍ਰਸ਼ੰਸਕਾਂ ਲਈ ਖੇਡਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।
ਚਿੰਨਾਸਵਾਮੀ 'ਚ ਹੋਵੇਗਾ ਸੀਜ਼ਨ ਦਾ ਪਹਿਲਾ ਮੈਚ
ਮੌਜੂਦਾ ਚੈਂਪੀਅਨ ਹੋਣ ਦੇ ਨਾਤੇ, ਆਈ.ਪੀ.ਐੱਲ. ਦੀ ਪਰੰਪਰਾ ਅਨੁਸਾਰ ਆਈ.ਪੀ.ਐੱਲ. 2026 ਦਾ ਪਹਿਲਾ ਮੈਚ RCB ਦੇ ਘਰੇਲੂ ਮੈਦਾਨ ਯਾਨੀ ਬੈਂਗਲੁਰੂ ਵਿੱਚ ਹੀ ਖੇਡਿਆ ਜਾਵੇਗਾ। RCB ਦੇ ਸੀ.ਈ.ਓ. ਰਾਜੇਸ਼ ਮੇਨਨ ਨੇ ਕਿਹਾ ਕਿ ਚਿੰਨਾਸਵਾਮੀ ਸਟੇਡੀਅਮ ਉਨ੍ਹਾਂ ਦੀ ਪਛਾਣ ਹੈ ਅਤੇ ਬੈਂਗਲੁਰੂ ਦੇ ਪ੍ਰਸ਼ੰਸਕਾਂ ਦੀ ਊਰਜਾ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ।
ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ ਦਾ ਫੈਸਲਾ
NEXT STORY