ਮੁੰਬਈ (ਬਿਊਰੋ)– ‘ਪੁਸ਼ਪਾ’ ਤੋਂ ਬਾਅਦ ਅੱਲੂ ਅਰਜੁਨ ਦੀ ਇਕ ਹੋਰ ਫ਼ਿਲਮ ‘ਅੱਲਾ ਵੈਕੁੰਠਪੁਰਮਲੋ’ ਦਾ ਵੀ ਹਿੰਦੀ ਵਰਜ਼ਨ 26 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲਾ ਸੀ। ਪ੍ਰੋਡਿਊਸਰ ਮਨੀਸ਼ ਸ਼ਾਹ ਜਿਸ ਕੋਲ ਹਿੰਦੀ ਵਰਜ਼ਨ ਦੇ ਰਾਈਟਸ ਸਨ, ਉਤ ਸਿਨੇਮਾਘਰਾਂ ’ਚ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਉਮੀਦ ਜਤਾ ਰਹੇ ਸਨ ਪਰ ਕਾਰਤਿਕ ਆਰੀਅਨ ਨੇ ਧਮਕੀ ਦਿੱਤੀ ਕਿ ਜੇਕਰ ਅੱਲੂ ਦੀ ਫ਼ਿਲਮ ਹਿੰਦੀ ’ਚ ਰਿਲੀਜ਼ ਹੋਈ ਤਾਂ ਉਹ ‘ਸ਼ਹਿਜ਼ਾਦਾ’ ਛੱਡ ਦੇਣਗੇ ਕਿਉਂਕਿ ਉਸ ਦੀ ਕਹਾਣੀ ਉਹੀ ਹੈ, ਜੋ ‘ਅੱਲਾ ਵੈਕੁੰਠਪੁਰਮਲੋ’ ਦੀ ਹੈ।
ਅਜਿਹੇ ’ਚ ਮੇਕਰਜ਼ ਨੂੰ ਡਰ ਸੀ ਕਿ ਜੇਕਰ ਇਹ ਹਿੰਦੀ ’ਚ ਹੀ ਰਿਲੀੜ ਹੋ ਜਾਵੇਗੀ ਤਾਂ ਕਾਰਤਿਕ ਦੀ ਫ਼ਿਲਮ ’ਤੇ ਬੁਰਾ ਅਸਰ ਪਵੇਗਾ। ਹਾਲਾਂਕਿ ਨੁਕਸਾਨ ਫਿਰ ਵੀ ਹੋਇਆ। ਮਨੀਸ਼ ਸ਼ਾਹ ਨੇ ਦੱਸਿਆ ਕਿ ਫ਼ਿਲਮ ਦੇ ਸਿਨੇਮਾਘਰ ’ਚ ਨਾ ਆਉਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ 20 ਕਰੋੜ ਦਾ ਘਾਟਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ
ਇੰਡੀਆ ਟੁਡੇ ਨਾਲ ਖ਼ਾਸ ਗੱਲਬਾਤ ’ਚ ਮਨੀਸ਼ ਸ਼ਾਹ ਨੇ ਦੱਸਿਆ ਕਿ ਕਾਰਤਿਕ ਆਰੀਅਨ ਨੇ ਫ਼ਿਲਮ ਛੱਡਣ ਦੀ ਧਮਕੀ ਦਿੱਤੀ ਸੀ। ਅਸਲ ’ਚ ‘ਅੱਲਾ ਵੈਕੁੰਠਪੁਰਮਲੋ’ ਦੇ ਹਿੰਦੀ ਰੀਮੇਕ ਦਾ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦਾ ਫ਼ੈਸਲਾ ‘ਸ਼ਹਿਜ਼ਾਦਾ’ ਦੇ ਪ੍ਰੋਡਿਊਸਰਾਂ ਨੂੰ ਚੰਗਾ ਨਹੀਂ ਲੱਗਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋ ਗਈ ਤਾਂ ਉਨ੍ਹਾਂ ਦਾ ਬਿਜ਼ਨੈੱਸ ਗੜਬੜਾ ਜਾਵੇਗਾ।
ਮਨੀਸ਼ ਸ਼ਾਹ ਨੇ ਦੱਸਿਆ ਕਿ ‘ਸ਼ਹਿਜ਼ਾਦਾ’ ਦੇ ਪ੍ਰੋਡਿਊਸਰ ਇਸ ਹਿੰਦੀ ਰੀਮੇਕ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਲਈ ਤਿਆਰ ਨਹੀਂ ਹੋਏ। ਦੱਸ ਦੇਈਏ ਕਿ ਮਨੀਸ਼ ਸ਼ਾਹ ਕੋਲ ‘ਸ਼ਹਿਜ਼ਾਦਾ’ ਦੇ ਵੀ ਰਾਈਟਸ ਹਨ ਕਿਉਂਕਿ ਫ਼ਿਲਮ ਦੇ ਪ੍ਰੋਡਿਊਸਰ ਅੱਲੂ ਅਰਵਿੰਦ ਨੇ ਉਨ੍ਹਾਂ ਨੂੰ ਇਸ ਦੇ ਅਧਿਕਾਰ ਪਹਿਲਾਂ ਹੀ ਵੇਚ ਦਿੱਤੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਠੰਡੇ ਬਸਤੇ ਪਿਆ ‘ਬਾਹੂਬਲੀ’ ਦਾ ਪ੍ਰੀਕੁਅਲ, 150 ਕਰੋੜ ਤੇ 6 ਮਹੀਨਿਆਂ ਦੀ ਮਿਹਨਤ ’ਤੇ ਫਿਰਿਆ ਪਾਣੀ
NEXT STORY