ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਸਟੂਡੈਂਟ ਸਪੈਸ਼ਲ ਵੀਕ ਚੱਲ ਰਿਹਾ ਹੈ, ਜਿਸ 'ਚ 8 ਸਾਲ ਤੋਂ 15 ਸਾਲ ਤਕ ਦੇ ਬੱਚੇ ਹਿੱਸਾ ਲੈ ਰਹੇ ਹਨ। ਇਸ ਦੌਰਾਨ ਬੱਚਿਆਂ ਵੱਲੋਂ ਸ਼ੋਅ 'ਚ ਖੂਬ ਮਸਤੀ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਕਈ ਬੱਚੇ ਆਪਣੇ ਗਿਆਨ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਵੀਰਵਾਰ ਨੂੰ ਆਏ ਇਸ ਦੇ ਐਪੀਸੋਡ 'ਚ ਅਮਿਤੋਜ ਸਿੰਘ ਹਾਟ ਸੀਟ 'ਤੇ ਪਹੁੰਚੇ, ਅਮਿਤੋਜ ਨੇ ਕੇਬੀਸੀ ਦੇ ਸਵਾਲਾਂ ਦਾ ਵੀ ਬਹੁਤ ਸਮਝਦਾਰੀ ਨਾਲ ਸਾਹਮਣਾ ਕੀਤਾ ਅਤੇ ਸ਼ੋਅ 'ਚ 25 ਲੱਖ ਰੁਪਏ ਜਿੱਤੇ ਪਰ ਅੰਟਾਰਕਟਿਕਾ ਨਾਲ ਸਬੰਧਤ 50 ਲੱਖ ਰੁਪਏ ਦਾ ਜਵਾਬ ਨਹੀਂ ਦੇ ਸਕਿਆ।
ਅਮਿਤੋਜ ਨੇ ਵੀ ਸ਼ੋਅ ਦੌਰਾਨ ਅਮਿਤਾਭ ਨਾਲ ਖੂਬ ਮਸਤੀ ਕੀਤੀ ਅਤੇ ਦੱਸਿਆ ਕਿ ਉਹ ਖਾਣੇ ਦੇ ਬਹੁਤ ਸ਼ੌਕੀਨ ਹਨ। ਇੰਨਾ ਹੀ ਨਹੀਂ ਉਹ ਅਕਸਰ ਆਪਣੀ ਦੂਰਬੀਨ ਨਾਲ ਅਸਮਾਨ ਵੱਲ ਦੇਖਦਾ ਹੈ। ਉਹ ਸਪੇਸ ਦੇਖਣਾ ਪਸੰਦ ਕਰਦੇ ਹਨ। ਅਮਿਤਾਭ ਨੇ ਕੇਬੀਸੀ ਦੇ ਸੈੱਟ ਨੂੰ ਵੀ ਆਪਣੇ ਲਈ ਸਪੇਸ ਦੀ ਦਿੱਖ 'ਚ ਬਦਲ ਦਿੱਤਾ। ਗੇਮ ਦੀ ਗੱਲ ਕਰੀਏ ਤਾਂ ਅਮਿਤੋਜ ਨੇ ਸ਼ੋਅ 'ਚ 25 ਲੱਖ ਰੁਪਏ ਜਿੱਤੇ, ਜਿਸ ਤੋਂ ਬਾਅਦ 50 ਲੱਖ ਰੁਪਏ ਦਾ ਇਹ ਸਵਾਲ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ।
ਅਮਿਤਾਭ ਨੇ ਪੁੱਛਿਆ
ਪ੍ਰਸ਼ਨ- ਅੰਟਾਰਕਟਿਕਾ 'ਚ ਸਥਿਤ ਦੁਨੀਆ ਦਾ ਸਭ ਤੋਂ ਵੱਡਾ ਗਲੇਸ਼ੀਅਰ ਕਿਹੜਾ ਹੈ?
ਅਮਿਤੋਜ ਨੂੰ ਸਹੀ ਜਵਾਬ ਨਹੀਂ ਪਤਾ ਸੀ, ਜਿਸ ਤੋਂ ਬਾਅਦ ਉਸ ਨੇ ਖੇਡ ਛੱਡਣ ਦਾ ਫੈਸਲਾ ਕੀਤਾ। ਇਸ ਸਵਾਲ ਦਾ ਸਹੀ ਜਵਾਬ 'ਲੈਂਬਰਟ' ਹੈ।
ਅਮਿਤਾਭ ਬੱਚਨ ਦਾ ਇਹ ਸ਼ੋਅ ਅੱਜ ਆਪਣੇ 1000 ਐਪੀਸੋਡ ਪੂਰੇ ਕਰਨ ਜਾ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਅਤੇ ਪੋਤੀ ਨਵਿਆ ਨਵੇਲੀ ਨੰਦਾ ਫੈਬੂਲਸ ਫਰਾਈਡੇ ਦੇ ਸਪੈਸ਼ਲ ਐਪੀਸੋਡ 'ਚ ਨਜ਼ਰ ਆਉਣਗੀਆਂ। ਅਮਿਤਾਭ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਸ ਐਪੀਸੋਡ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੋਹਾਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, ਪਿਆਰੀਆਂ ਧੀਆਂ। ਸ਼ਵੇਤਾ ਅਤੇ ਨਵਿਆ ਦੇ ਨਾਲ ਕੇਬੀਸੀ ਦਾ ਇਹ ਵਿਸ਼ੇਸ਼ ਸ਼ੋਅ ਅੱਜ ਰਾਤ ਪ੍ਰਸਾਰਿਤ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਪੰਜਾਬ ਆ ਕੇ ਕਸੂਤੀ ਘਿਰੀ ਕੰਗਨਾ ਰਣੌਤ ਦੇ ਬਦਲੇ ਤੇਵਰ, ਕਿਹਾ- ਮੈਂ ਕਿਸੇ ਤੋਂ ਨਹੀਂ ਮੰਗੀ ਮਾਫ਼ੀ
NEXT STORY