ਨਵੀਂ ਦਿੱਲੀ (ਬਿਊਰੋ) : ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਅਨ ਦੁਨੀਆ ਭਰ 'ਚ ਮਸ਼ਹੂਰ ਹੈ। ਲੋਕ ਉਸ ਦੀ ਖੂਬਸੂਰਤੀ ਦੇ ਦੀਵਾਨੇ ਹਨ। ਬਹੁਤ ਸਾਰੇ ਲੋਕ ਉਸ ਵਰਗਾ ਦਿਖਣ ਦੀ ਇੱਛਾ ਰੱਖਦੇ ਹਨ। ਮਾਡਲ ਕ੍ਰਿਸਟੀਨਾ ਐਸ਼ਟਨ ਦੀ ਵੀ ਅਜਿਹੀ ਹੀ ਇੱਛਾ ਸੀ।

ਅਜਿਹੀ ਹੀ ਇੱਛਾ ਕ੍ਰਿਸਟੀਨਾ ਐਸ਼ਟਨ ਦੀ ਵੀ ਸੀ ਕਿ ਉਹ ਕਿਮ ਵਰਗੀ ਨਜ਼ਰ ਆਵੇ। ਇਸੇ ਚੱਕਰ 'ਚ ਕ੍ਰਿਸਟੀਨਾ ਐਸ਼ਟਨ ਨੇ ਕਈ ਪਲਾਸਟਿਕ ਸਰਜਰੀਆਂ ਕਰਵਾਈਆਂ ਸਨ, ਜਿਸ ਤੋਂ ਬਾਅਦ ਉਸ ਨੂੰ ਕਿਮ ਵਰਗਾ ਚਿਹਰਾ ਤੇ ਫਿੱਗਰ ਮਿਲੀ।

ਇੰਨੀਆਂ ਸਰਜਰੀਆਂ ਕਰਵਾਉਣ ਤੋਂ ਬਾਅਦ ਕ੍ਰਿਸਟੀਨਾ ਐਸ਼ਟਨ ਬਿਲਕੁਲ ਕਿਮ ਵਰਗੀ ਦਿਸਣ ਲੱਗ ਗਈ ਸੀ।

ਦੱਸ ਦਈਏ ਕਿ ਕਿਮ ਕਾਰਦਾਸ਼ੀਅਨ ਵਾਂਗ ਖ਼ੂਬਸੂਰਤ ਦਿਖਣ ਲਈ ਕ੍ਰਿਸਟਨ ਨੇ 11.12 ਕਰੋੜ ਰੁਪਏ ਖਰਚੇ ਸਨ। ਇਸ ਤੋਂ ਬਾਅਦ ਵੀ ਉਸ ਨੂੰ ਕਈ ਮੈਡੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਕ੍ਰਿਸਟੀਨਾ ਐਸ਼ਟਨ ਹੁਣ ਦੁਨੀਆ ਭਰ 'ਚ ਮਸ਼ਹੂਰ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਕ੍ਰਿਸਟੀਨਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਹਾਲੇ ਸਿਰਫ਼ 34 ਸਾਲ ਦੀ ਸੀ।

ਦਿਲਜੀਤ ਦੋਸਾਂਝ ਦੀ ਆਵਾਜ਼ ’ਚ ‘ਜੋੜੀ’ ਫ਼ਿਲਮ ਦਾ ਖ਼ੂਬਸੂਰਤ ਗੀਤ ‘ਮੇਰੀ ਕਲਮ ਨਾ ਬੋਲੇ’ ਰਿਲੀਜ਼ (ਵੀਡੀਓ)
NEXT STORY