ਐਂਟਰਟੇਨਮੈਂਟ ਡੈਸਕ- ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ’ਚੋਂ ਹੈ, ਜਿਨ੍ਹਾਂ ਨੇ ਮਾਡਲਿੰਗ ਤੋਂ ਬਾਅਦ ਫਿਲਮਾਂ ’ਚ ਕਦਮ ਰੱਖਿਆ। ਉਹ ਕਾਫੀ ਫਿੱਟ ਹੈ ਅਤੇ ਉਸ ਨੂੰ ਜਿੰਮ ’ਚ ਦਿਨ ਰਾਤ ਪਸੀਨਾ ਵਹਾਉਣਾ ਪਸੰਦ ਹੈ। ਉਰਵਸ਼ੀ ਦੀ ਬਾਡੀ ਪਹਿਲਾਂ ਦੀ ਬਜਾਏ ਕਾਫੀ ਟੋਨ ਹੋ ਚੁੱਕੀ ਹੈ। ਇਸ ਦਾ ਸਿਹਰਾ ਉਸ ਦੀ ਮਿਹਨਤ ਦੇ ਨਾਲ-ਨਾਲ ਉਸ ਦੇ ਫਿੱਟਨੈੱਸ ਅਤੇ ਨਿਊਟ੍ਰੀਸ਼ਨ ਕੋਚ ਨੂੰ ਵੀ ਜਾਂਦਾ ਹੈ। ਉਰਵਸ਼ੀ ਨੂੰ ਕੁਝ ਸਮੇਂ ਤੱਕ ਸਟ੍ਰੈਂਥ ਟ੍ਰੇਨਿੰਗ ਅਤੇ ਨਿਊਟ੍ਰੀਸ਼ਨ ਗਾਈਡੈਂਸ ਦੇਣ ਵਾਲੇ ਸੈਲੇਬ੍ਰਿਟੀ ਫਿੱਟਨੈੱਸ ਕੋਚ ਦਾ ਨਾਂ ਪ੍ਰਸਾਦ ਨੰਦਕੁਮਾਰ ਹੈ।
ਪ੍ਰਸਾਦ ਦੇ ਅਨੁਸਾਰ ਕਿਸੇ ਦੀ ਫਿੱਟਨੈੱਸ ਉਸ ਦੇ ਟ੍ਰੇਨਰ ਜਾਂ ਫਿਰ ਨਿਊਟ੍ਰੀਸ਼ਨਿਸਟ ’ਤੇ ਨਿਰਭਰ ਨਹੀਂ ਕਰਦੀ ਹੈ। ਜੇਕਰ ਉਹ ਟ੍ਰੇਨਿੰਗ ਦੇ ਰਹੇ ਹਨ ਪਰ ਕੋਈ ਫੋਕਸ ਦੇ ਨਾਲ ਐਕਸਰਸਾਈਜ਼ ਨਹੀਂ ਕਰੇਗਾ, ਤਾਂ ਉਸ ਨੂੰ ਰਿਜ਼ਲਟ ਨਹੀਂ ਮਿਲਣਗੇ, ਇਸ ਲਈ ਆਪਣੀ ਬਾਡੀ ਨੂੰ ਟੋਨ ਕਰਨ ਅਤੇ ਸ਼ੇਪ ’ਚ ਰੱਖਣ ’ਚ ਉਰਵਸ਼ੀ ਨੇ ਕਾਫੀ ਮਿਹਨਤ ਕੀਤੀ ਹੈ। ਉਰਵਸ਼ੀ ’ਚ ਫਿਟ ਰਹਿਣ ਦੇ ਲਈ ਅੰਦਰੋਂ ਮੋਟੀਵੇਸ਼ਨ ਆਉਂਦਾ ਹੈ, ਇਸ ਲਈ ਉਹ ਜੋ ਵੀ ਚੀਜ਼ ਉਸ ਨੂੰ ਦੱਸਦਾ ਹੈ ਉਹ ਉਸ ਦਾ ਪਾਲਣ ਕਾਫੀ ਚੰਗੀ ਤਰ੍ਹਾਂ ਨਾਲ ਕਰਦੀ ਹੈ। ਉਰਵਸ਼ੀ ਨੂੰ ਵਰਕਆਊਟ ਕਰਨਾ ਅਤੇ ਹੈਲਦੀ ਖਾਣਾ ਕਾਫੀ ਪਸੰਦ ਹੈ, ਇਸ ਲਈ ਉਸ ਨੇ ਇੰਨੇ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਮੇਂਟੇਨ ਕੀਤਾ ਹੋਇਆ ਹੈ।
ਉਰਵਸ਼ੀ ਕਾਫੀ ਘੱਟ ਖਾਂਦੀ ਹੈ, ਇਸ ਲਈ ਉਸ ਨੂੰ ਉਸ ਦੀ ਡਾਈਟ ’ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਪਰ ਮਸਲਸ ਨੂੰ ਟੋਨ ਕਰਨ ਲਈ ਉਹ ਪ੍ਰੋਟੀਨ ਯੁਕਤ ਫੂਡ ਦੀ ਵਰਤੋਂ ਕਰਦੀ ਹੈ। ਇਸ ਤੋਂ ਇਲਾਵਾ ਉਹ ਫਾਈਬਰ ਵਾਲੀਆਂ ਸਬਜ਼ੀਆਂ ਦੀ ਵਰਤੋਂ ਕਾਫੀ ਕਰਦੀ ਹੈ, ਜਿਸ ਨਾਲ ਹਾਜ਼ਮਾ ਸਹੀ ਰੱਖਣ, ਫੂਡ ਨੂੰ ਡਾਈਜੈਸਟ ਕਰਨ ਅਤੇ ਪੇਟ ਨੂੰ ਭਰਿਆ ਰੱਖਣ ’ਚ ਮਦਦ ਮਿਲਦੀ ਹੈ। ਇਕ ਇੰਟਰਵਿਊ ’ਚ ਉਰਵਸ਼ੀ ਨੇ ਆਪਣੀ ਫਿੱਟਨੈੱਸ ਨੂੰ ਲੈ ਕੇ ਕਈ ਰਾਜ ਖੋਲੇ ਸਨ। ਪੇਸ਼ ਹਨ ਉਸ ਦੇ ਹੀ ਕੁਝ ਅੰਸ਼ :
ਕੀ ਤੁਸੀਂ ਉਨ੍ਹਾਂ ਲੋਕਾਂ ’ਚੋਂ ਹੋ ਜੋ ਕੁਝ ਵੀ ਖਾਂਦੇ ਹਨ ਪਰ ਉਨ੍ਹਾਂ ਦਾ ਭਾਰ ਨਹੀਂ ਵੱਧਦਾ ਹੈ?
ਦਰਅਸਲ ਇਹ ਤਾਂ ਮੈਟਾਬੋਲਿਜ਼ਮ ’ਤੇ ਨਿਰਭਰ ਕਰਦਾ ਹੈ। ਕਿਸੇ ਵੀ ਇਨਸਾਨ ਦੇ ਨਾਲ ਅਜਿਹਾ ਹੀ ਹੁੰਦਾ ਹੈ ਕਿ ਜੇਕਰ ਉਹ ਯੰਗ ਹੈ ਤਾਂ ਕੁਝ ਵੀ ਖਾ ਲੈਂਦਾ ਹੈ ਪਰ ਇਕ ਸਮੇਂ ਬਾਅਦ ਉਹ ਦਿਖਣ ਲੱਗਦਾ ਹੈ।
ਤੁਸੀਂ ਸਾਰਾ ਦਿਨ ਆਮਤੌਰ ’ਤੇ ਕੀ ਖਾਂਦੇ ਹੋ?
ਬ੍ਰੇਕਫਾਸਟ ’ਚ ਮੈਂ ਐਵੋਕਾਡੋ ਟੋਸਟ ਖਾਂਦੀ ਹਾਂ, ਲੰਚ ’ਚ ਸਬਜ਼ੀਆਂ ਅਤੇ ਟੋਫੂ ਖਾਂਦੀ ਅਤੇ ਡਿਨਰ ’ਚ ਮੈਂ ਸਬਜ਼ੀਆਂ ਅਤੇ ਦਾਲ, ਇਹੀ ਸਭ ਖਾਂਦੀ ਹਾਂ।
ਤੁਸੀਂ ਦਿਨ ਦਾ ਆਖਰੀ ਭੋਜਨ ਕਿੰਨੇ ਵਜੇ ਤਕ ਕਰ ਲੈਂਦੇ ਹੋ?
ਮੈਂ 7 ਵਜੇ ਤਕ ਆਪਣਾ ਖਾਣਾ ਖਾ ਲੈਂਦੀ ਹਾਂ।
ਤੁਸੀਂ ਜਲਦੀ ਉੱਠਣ ਵਾਲਿਆਂ ’ਚੋਂ ਹੋ ਜਾਂ ਦੇਰ ਨਾਲ ਸੌਣ ਅਤੇ ਦੇਰ ਨਾਲ ਉੱਠਣ ਵਾਲਿਆਂ ’ਚੋਂ?
ਮੈਨੂੰ ਜਲਦੀ ਉੱਠਣਾ ਪਸੰਦ ਹੈ।
ਤੁਹਾਡੇ ਦਿਨ ਦਾ ਸਭ ਤੋਂ ਮਨਪਸੰਦ ਖਾਣਾ ਕੀ ਹੈ?
ਮੈਨੂੰ ਬ੍ਰੇਕਫਾਸਟ ਬਹੁਤ ਪਸੰਦ ਹੈ।
ਕੀ ਕੁਝ ਅਜਿਹਾ ਹੈ ਜੋ ਤੁਸੀਂ ਬਿਲਕੁਲ ਨਹੀਂ ਖਾਂਦੇ ਹੋ?
ਕੁਝ ਮਿੱਠਾ ਹੀ ਹੋਵੇਗਾ ਜੋ ਸ਼ਾਇਦ ਮੈਂ ਨਾ ਖਾਵਾਂ ਪਰ ਉਹ ਵੀ ਮੈਂ ਕਦੇ-ਕਦੇ ਖਾ ਲੈਂਦੀ ਹਾਂ।
ਤੁਹਾਡੇ ਹਿਸਾਬ ਨਾਲ ਵਰਕਆਊਟ ਕਰਨ ਦਾ ਸਭ ਤੋਂ ਸਹੀ ਸਮਾਂ ਕੀ ਹੈ?
ਸਵੇਰ।
ਕੀ ਅਜਿਹਾ ਕੋਈ ਲਾਈਫਸਟਾਈਲ ਤਬਦੀਲੀ ਹੈ ਜੋ ਤੁਸੀਂ ਪਿਛਲੇ ਕੁਝ ਸਾਲਾਂ ’ਚ ਅਪਣਾਇਆ ਹੈ?
ਮੈਂ ਹੁਣ ਥੋੜ੍ਹਾਂ ਜ਼ਿਆਦਾ ਸੌਣ ਲੱਗੀ ਹਾਂ।
ਤੁਸੀਂ ਆਪਣੇ ਚੀਟ ਡੇਜ ’ਚ ਕੀ ਖਾਣਾ ਪਸੰਦ ਕਰਦੀ ਹੈ?
ਥਾਈ ਕਰੀ।
ਤੁਹਾਡਾ ਮਨਪਸੰਦ ਸਟ੍ਰੀਟ ਫੂਡ ਕੀ ਹੈ?
ਮੋਮੋਜ।
ਤੁਸੀਂ ਆਪਣੇ ਆਪ ਨੂੰ ਕਿਵੇਂ ਮੋਟੀਵੇਟੇਡ ਰੱਖਦੇ ਹੋ?
ਮੋਟੀਵੇਸ਼ਨ ਅੰਦਰ ਵੱਸਿਆ ਹੋਇਆ ਹੈ ਤਾਂ ਕਰਨਾ ਨਹੀਂ ਪੈਂਦਾ ਹੈ।
ਆਪਣੇ ਫੈਨਜ਼ ਨੂੰ ਜੇਕਰ ਕੋਈ ਟਿਪਸ ਦੇਣਾ ਹੋਵੇ ਤਾਂ ਕੀ ਦਿਓਗੇ?
ਆਪਣੇ ਆਪ ਨਾਲ ਪਿਆਰ ਕਰੋ ਅਤੇ ਉਸ ਪਿਆਰ ਨੂੰ ਹੋਰ ਵਧਾਓ। ਆਪਣੇ ਸੁਪਨਿਆਂ ਨੂੰ ਪੂਰਾ ਕਰੋ।
ਮਿਸਟਰੀ ਮੈਨ ਦੇ ਨਾਲ ਨਜ਼ਰ ਆਉਣ ਨੂੰ ਲੈ ਕੇ ਖੱਟ ਰਹੀ ਸੁਰਖੀਆਂ
ਉਰਵਸ਼ੀ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਆਪਣੀਆਂ ਫਿਲਮਾਂ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ ਉਹ ਲਗਾਤਾਰ ਸੁਰਖੀਆਂ ਬਟੋਰਦੀ ਹੈ। ਹਾਲ ਹੀ ’ਚ ਵਿੰਬਲਡਨ ਫਾਈਨਲ 2025 ’ਚ ਆਪਣੀ ਮੌਜੂਦਗੀ ਨੂੰ ਲੈ ਕੇ ਉਹ ਚਰਚਾ ’ਚ ਬਣੀ ਹੋਈ ਹੈ। ਦਰਅਸਲ ਉਸ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਇਕ ਮਿਸਟ੍ਰੀਮੈਨ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਹੁਣ ਚਰਚਾ ਹੋਣ ਲੱਗੀ ਹੈ ਕਿ ਉਰਵਸ਼ੀ ਨੂੰ ਪਿਆਰ ਮਿਲ ਗਿਆ ਹੈ।
ਉਰਵਸ਼ੀ ਨੇ ਇੰਗਲੈਂਡ ਟੂਰ ਦੌਰਾਨ ਟੈਨਿਸ ਦੇ ਖੇਡ ਵਿੰਬਲਡਨ ਗਰੈਂਡ ਸਲੈਮ ਦੇ ਫਾਈਨਲ ਮੁਕਾਬਲੇ ’ਚ ਸ਼ਿਰਕਤ ਕੀਤੀ ਅਤੇ ਇਸ ਮੌਕੇ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਉਰਵਸ਼ੀ ਟੈਨਿਸ ਸਟੇਡੀਅਮ ’ਚ ਦਿਖਾਈ ਦੇ ਰਹੀ ਹੈ। ਗਾਊਨ ’ਚ ਉਹ ਕਾਫੀ ਸੋਹਣੀ ਲੱਗ ਰਹੀ ਹੈ। ਇਨ੍ਹਾਂ ’ਚ ਹੀ ਇਕ ਅਜਿਹੀ ਫੋਟੋ ਦਿਖੀ ਜਿਸ ’ਚ ਉਰਵਸ਼ੀ ਇਕ ਮਿਸਟ੍ਰੀ ਮੈਨ ਦੇ ਨਾਲ ਨਜ਼ਰ ਆ ਰਹੀ ਹੈ, ਖਾਸ ਗੱਲ ਹੈ ਕਿ ਉਸ ਨੇ ਉਸ ਸ਼ਖਸ ਦੇ ਚਿਹਰੇ ’ਤੇ ਹਾਰਟ ਇਮੋਜੀ ਲਗਾ ਦਿੱਤਾ ਤਾਂਕਿ ਕਿਸੇ ਨੂੰ ਉਸ ਦਾ ਚਿਹਰਾ ਨਾ ਦਿਖਾਈ ਦੇਵੇ।
ਉਰਵਸ਼ੀ ਦੀ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਭਿਨੇਤਰੀ ਨੂੰ ਸ਼ਾਇਦ ਪਿਆਰ ਮਿਲ ਗਿਆ ਹੈ। ਹਾਲਾਂਕਿ ਇਸ ਮਾਮਲੇ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸੱਚ ’ਚ ਫੋਟੋ ’ਚ ਨਜ਼ਰ ਆਉਣ ਵਾਲਾ ਇਹ ਵਿਅਕਤੀ ਉਸ ਦਾ ਬੁਆਏਫ੍ਰੈਂਡ ਹੈ ਜਾਂ ਨਹੀਂ ਪਰ ਇਸ ਤੋਂ ਉਹ ਇਕ ਵਾਰ ਫਿਰ ਸੁਰਖੀਆਂ ’ਚ ਜ਼ਰੂਰ ਆ ਗਈ ਹੈ।
ਰਿਸ਼ਭ ਨਾਲ ਜੁੜ ਚੁੱਕਾ ਹੈ ਨਾਮ
ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਵੀ ਉਰਵਸ਼ੀ ਦਾ ਨਾਂ ਕਾਫੀ ਚਰਚਾ ’ਚ ਰਿਹਾ ਹੈ। ਇਕ ਦੂਸਰੇ ਨੂੰ ਲੈ ਕੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਕਥਿਤ ਤੌਰ ’ਤੇ ਬਿਆਨਬਾਜ਼ੀ ਵੀ ਦੇਖਣ ਨੂੰ ਮਿਲੀ ਸੀ। ਸਿਰਫ ਇੰਨਾ ਹੀ ਨਹੀਂ ਜਦੋਂ ਰਿਸ਼ਭ ਦਾ ਐਕਸੀਡੈਂਟ ਹੋਇਆ ਸੀ ਤਾਂ ਉਸ ਦੌਰਾਨ ਉਹ ਮੁੰਬਈ ਦੇ ਜਿਸ ਹਸਪਤਾਲ ’ਚ ਦਾਖਲ ਸੀ ਤਾਂ ਉਸ ਦੌਰਾਨ ਉਰਵਸ਼ੀ ਨੇ ਉਸੇ ਹਸਪਤਾਲ ਦੀਆਂ ਫੋਟੋਆਂ ਇੰਸਟਾ ਸਟੋਰੀ ’ਚ ਲਗਾ ਕੇ ਸੁਰਖੀਆਂ ਬਟੋਰੀਆਂ ਸਨ।
ਕੇਟ ਮਿਡਲਟਨ ਨੂੰ ਮਿਲਣ ਦਾ ਦਾਅਵਾ ਕੀਤਾ ਤਾਂ ਬਣੀ ਮਜ਼ਾਕ ਦੀ ਪਾਤਰ
ਉਰਵਸ਼ੀ ਨੇ ਹਾਲ ਹੀ ’ਚ ਵਿੰਬਲਡਨ 2025 ’ਚ ਆਪਣੇ ਬੈਗ ਨਾਲ ਬੰਨ੍ਹੀਆਂ 4 ਲਾਬੂਬੂ ਡਾਲਸ ਦੇ ਨਾਲ ਪੋਜ਼ ਦਿੱਤਾ ਤਾਂ ਚਰਚਾ ’ਚ ਆ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਫੋਟੋਆਂ ਸ਼ੇਅਰ ਕੀਤੀਆਂ। ਇਕ ਵੀਡੀਓ ਵੀ ਪੋਸਟ ਕੀਤੀ, ਜਿਸ ’ਚ ਮੈਦਾਨ ’ਚ ਵੇਲਸ ਦੀ ਰਾਜਕੁਮਾਰੀ ਕੇਟ ਮਿਡਲਟਨ ਦਿਖ ਰਹੀ ਹੈ। ਉਰਵਸ਼ੀ ਨੇ ਦੂਰ ਤੋਂ ਉਨ੍ਹਾਂ ਦਾ ਵੀਡੀਓ ਬਣਾਇਆ ਸੀ ਪਰ ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕੇਟ ਨੂੰ ਮਿਲੀ ਹੈ ਤਾਂ ਯੂਜ਼ਰਸ ਨੇ ਉਨ੍ਹਾਂ ਨੂੰ ਬਹੁਤ ਲਤਾੜਿਆ ਅਤੇ ਕਿਹਾ ਕਿ ਮਿਲਣ ਅਤੇ ਦੇਖਣ ’ਚ ਫਰਕ ਹੁੰਦਾ ਹੈ ਦੀਦੀ! ਉਰਵਸ਼ੀ ਰੌਤੇਲਾ ਨੇ ਲਿਖਿਆ ਸੀ, ‘‘ਕੇਟ ਮਿਡਲਟਨ ਨਾਲ ਮਿਲ ਕੇ ਬਹੁਤ ਸਨਮਾਨਿਤ ਮਹਿਸੂਸ ਹੋਇਆ।’’ ਇਹ ਪੜ੍ਹ ਕੇ ਯੂਜ਼ਰਸ ਤੁਰੰਤ ਕਮੈਂਟਸ ਕਰਨ ਲੱਗੇ ਅਤੇ ਉਸ ਦਾ ਮਜ਼ਾਕ ਉਡਾਉਣ ਲੱਗੇ। ਉਨ੍ਹਾਂ ਲਿਖਿਆ ਕਿ ਕਿਸੇ ਨਾਲ ਮਿਲਣ ਅਤੇ ਉਨ੍ਹਾਂ ਨੂੰ ਦੂਰੋਂ ਦੇਖਣ ’ਚ ਫਰਕ ਹੈ। ਇਕ ਨੇ ਕਮੈਂਟ ਕੀਤਾ, ‘‘ਬਿਨਾਂ ਕਿਸੇ ਐਨਕਾਊਂਟਰ (ਮੁਲਾਕਾਤ) ਦੇ ਵੀ ਇੰਨਾ ਸਾਹਸੀ ਕੈਪਸ਼ਨ ਲਿਖਣ ਦਾ ਆਤਮਵਿਸ਼ਵਾਸ। ਤੁਹਾਡੇ ’ਤੇ ਮਾਣ ਹੈ!’’
ਮਸ਼ਹੂਰ Singer ਨੇ ਛੱਡੀ ਦੁਨੀਆ, ਹਾਲ ਹੀ 'ਚ Instagram 'ਤੇ ਵਾਇਰਲ ਹੋਇਆ ਸੀ ਇਹ ਗਾਣਾ
NEXT STORY