ਐਂਟਰਟੇਨਮੈਂਟ ਡੈਸਕ : ਕੋਲਕਾਤਾ 'ਚ ਮਹਿਲਾ ਡਾਕਟਰ ਦੇ ਨਾਲ ਰੇਪ ਅਤੇ ਹੱਤਿਆ ਦੀ ਘਟਨਾ ਨਾਲ ਪੂਰਾ ਦੇਸ਼ ਸਹਿਮਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸਿਤਾਰੇ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਰਨ ਔਜਲਾ, ਏਪੀ ਢਿੱਲੋਂ, ਜੈਨੀ ਜੌਹਲ, ਮੈਂਡੀ ਤੱਖਰ, ਸਾਰਾ ਗੁਰਪਾਲ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਤ ਆਪਣੇ ਇੰਸਟਾਗ੍ਰਾਮ ਕੋਲਕਾਤਾ ਰੇਪ ਕੇਸ 'ਤੇਤੇ ਸਟੋਰੀਆਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਜੈਨੀ ਜੌਹਲ: ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਵਾਲੀ ਗਾਇਕਾ ਜੈਨੀ ਜੌਹਲ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਕਈ ਪੋਸਟਾਂ ਸਾਂਝੀ ਕੀਤੀਆਂ ਅਤੇ ਲਿਖਿਆ, 'ਕੋਈ ਵੀ ਲੋਕਤੰਤਰ ਤਦ ਤੱਕ ਲੋਕਤੰਤਰ ਨਹੀਂ ਹੈ ਜਦੋਂ ਤੱਕ ਉਸਦੀ ਅੱਧੀ ਆਬਾਦੀ (ਮਹਿਲਾ) ਭੈਅ 'ਚ ਰਹਿੰਦੀ ਹੈ।'

ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਗੀਤ ਰਾਹੀਂ ਇਹ ਵੀ ਕਿਹਾ ਕਿ ਬਲਾਤਕਾਰੀ ਨੂੰ ਫਾਂਸੀ ਹੋਣਾ ਚਾਹੀਦੀ ਹੈ।

ਮੈਂਡੀ ਤੱਖਰ : ਅਦਾਕਾਰਾ ਮੈਂਡੀ ਤੱਖਰ ਨੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ ਕਿ, 'ਸਾਨੂੰ ਆਪਣੇ ਮੁੰਡਿਆਂ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਔਰਤਾਂ ਦੀ ਇੱਜ਼ਤ ਕਰਨ।'

ਸਾਰਾ ਗੁਰਪਾਲ : ਆਪਣੀ ਹੌਟਨੈੱਸ ਲਈ ਜਾਣੀ ਜਾਂਦੀ ਅਦਾਕਾਰਾ ਸਾਰਾ ਗੁਰਪਾਲ ਨੇ ਲਿਖਿਆ, 'ਕੁੜੀਆਂ ਭਾਰਤ 'ਚ ਸੁਰੱਖਿਅਤ ਨਹੀਂ ਹਨ।'

ਸੁਨੰਦਾ ਸ਼ਰਮਾ : ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ, 'ਆਪਣੇ ਘਰ ਤੋਂ ਨਿਕਲਣਾ ਅਤੇ ਸੁਰੱਖਿਅਤ ਵਾਪਸ ਆਉਣਾ ਇੱਕ ਅਜਿਹਾ ਆਸ਼ੀਰਵਾਦ ਹੈ, ਜਿਸ ਨੂੰ ਘੱਟ ਮਾਪਿਆ ਜਾ ਸਕਦਾ ਹੈ।'

ਕਰਨ ਔਜਲਾ : ਗਾਇਕ ਕਰਨ ਔਜਲਾ ਨੇ ਇਸ ਪੂਰੀ ਘਟਨਾ 'ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...ਟੁੱਟੀ ਗਰਦਨ, ਕਈ ਸੱਟਾਂ ਦੇ ਨਿਸ਼ਾਨ : ਆਰਜੀ ਕਾਰ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬੇਰਹਿਮੀ ਨਾਲ ਬਲਾਤਕਾਰ-ਕਤਲ ਮਾਮਲੇ ਦੇ ਹੈਰਾਨ ਕਰਨ ਵਾਲੇ ਵੇਰਵੇ।'

ਏਪੀ ਢਿੱਲੋਂ : ਇਸ ਦੇ ਨਾਲ ਹੀ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਕੋਲਕਾਤਾ 'ਚ 31 ਸਾਲਾਂ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਇੱਕ ਗੀਤ ਵੀ ਸਾਂਝਾ ਕੀਤਾ ਹੈ। ਢਿੱਲੋਂ ਨੇ ਗੀਤ 'ਚ ਕਿਹਾ, "ਉਸ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬਾ ਉਸ ਦਾ ਅਜਿਹਾ ਦੁਖਦਾਈ ਅੰਤ ਕਿਵੇਂ ਹੋ ਸਕਦਾ ਹੈ? ਉਹ ਅਜਿਹੀ ਜਗ੍ਹਾ ਸੀ, ਜਿੱਥੇ ਹਰ ਕੋਈ ਉਸ ਨੂੰ ਜਾਣਦਾ ਸੀ ਪਰ ਉਹ ਉੱਥੇ ਵੀ ਸੁਰੱਖਿਅਤ ਨਹੀਂ ਸੀ। ਅਸੀਂ ਤੁਹਾਨੂੰ ਪੁੱਛਦੇ ਹਾਂ, ਕੀ ਇਸ ਸੰਸਾਰ 'ਚ ਇੱਕ ਧੀ ਦੇ ਰੂਪ 'ਚ ਜਨਮ ਲੈਣਾ ਸਰਾਪ ਹੈ? ਔਰਤਾਂ ਨੇ ਦੁਨੀਆ ਬਦਲ ਦਿੱਤੀ ਹੈ, ਪਰ ਸਮਾਜ ਬਦਲਣ ਲਈ ਤਿਆਰ ਨਹੀਂ ਹੈ। ਭਾਵੇਂ ਮੀਲਾਂ-ਮੀਲ ਅੱਗੇ ਵੱਧ ਗਿਆ ਹੈ ਪਰ ਸਮਾਜ ਆਪਣੀ ਥਾਂ ਤੋਂ ਇੱਕ ਰੂੰ ਵੀ ਨਹੀਂ ਹਿੱਲਿਆ, ਜੋ 12 ਸਾਲ ਪਹਿਲਾਂ ਵਾਲਾ ਸੀ। ਅੱਜ ਵੀ ਉਹੀ ਹੋ ਰਿਹਾ ਹੈ ਅਤੇ ਔਰਤਾਂ ਨੂੰ ਸ਼ਾਂਤੀ ਨਾਲ ਰਹਿਣ ਲਈ ਮਾਰਚ ਕਿਉਂ ਕਰਨਾ ਪੈਂਦਾ ਹੈ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
NEXT STORY