ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਗ੍ਰੀਸ ਨੇ ਆਪਣੇ ਸਹਿਯੋਗੀ ਦੇਸ਼ ਸਾਈਪ੍ਰਸ ਦੀ ਰੱਖਿਆ ਲਈ ਆਪਣੇ ਸਭ ਤੋਂ ਆਧੁਨਿਕ F-16 ਜੰਗੀ ਜਹਾਜ਼ ਅਤੇ ਜਲ ਸੈਨਾ ਦੇ ਬੇੜੇ ਰਵਾਨਾ ਕਰ ਦਿੱਤੇ ਹਨ।
ਸੋਮਵਾਰ ਨੂੰ ਸਾਈਪ੍ਰਸ ਸਥਿਤ ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਅੱਡੇ 'ਅਕਰੋਤੀਰੀ' 'ਤੇ ਇੱਕ ਇਰਾਨੀ ਡਰੋਨ ਹਮਲਾ ਹੋਇਆ ਸੀ। ਇਸ ਤੋਂ ਇਲਾਵਾ ਸਾਈਪ੍ਰਸ ਦੇ ਹਵਾਈ ਖੇਤਰ ਵਿੱਚ ਕਈ ਹੋਰ ਸ਼ੱਕੀ ਡਰੋਨ ਦੇਖੇ ਗਏ ਸਨ, ਜਿਸ ਕਾਰਨ ਪਾਫੋਸ ਹਵਾਈ ਅੱਡੇ ਨੂੰ ਖਾਲੀ ਕਰਵਾਉਣਾ ਪਿਆ।
ਇਸ ਘਟਨਾ ਮਗਰੋਂ ਗ੍ਰੀਸ ਦੇ ਰੱਖਿਆ ਮੰਤਰੀ ਨਿਕੋਸ ਡੇਂਡਿਆਸ ਨੇ ਐਲਾਨ ਕੀਤਾ ਕਿ ਗ੍ਰੀਸ ਸਾਈਪ੍ਰਸ ਦੀ ਹਵਾਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 4 F-16 ਫਾਈਟਰ ਜੈੱਟ ਭੇਜ ਰਿਹਾ ਹੈ। ਇਹ ਜਹਾਜ਼ ਸਾਈਪ੍ਰਸ ਪਹੁੰਚ ਚੁੱਕੇ ਹਨ ਅਤੇ ਕਿਸੇ ਵੀ ਹਵਾਈ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਨ। ਇਸ ਦੇ ਨਾਲ ਹੀ ਗ੍ਰੀਸ ਨੇ ਆਪਣੇ ਦੋ ਵੱਡੇ ਜੰਗੀ ਬੇੜੇ 'HS Kimon' ਅਤੇ 'HS Psara' ਵੀ ਸਾਈਪ੍ਰਸ ਦੇ ਸਮੁੰਦਰੀ ਕੰਢੇ 'ਤੇ ਤਾਇਨਾਤ ਕੀਤੇ ਹਨ। 'HS Psara' ਜਹਾਜ਼ ਉੱਨਤ ਐਂਟੀ-ਡਰੋਨ ਸਿਸਟਮ 'ਸੇਂਟੋਰ' ਨਾਲ ਲੈਸ ਹੈ।
ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ
ਗ੍ਰੀਸ ਨੇ ਕਈ ਸਾਲਾਂ ਬਾਅਦ ਸਾਈਪ੍ਰਸ ਨਾਲ ਆਪਣੇ ਸਾਂਝੇ ਰੱਖਿਆ ਸਮਝੌਤੇ ਨੂੰ ਸਰਗਰਮ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਾਈਪ੍ਰਸ 'ਤੇ ਹਮਲਾ ਗ੍ਰੀਸ 'ਤੇ ਹਮਲਾ ਮੰਨਿਆ ਜਾਵੇਗਾ। ਗ੍ਰੀਸ ਇੱਕ ਨਾਟੋ ਮੈਂਬਰ ਹੈ। ਜੇਕਰ ਇਰਾਨ ਜਾਂ ਉਸ ਦੇ ਸਹਿਯੋਗੀ ਗ੍ਰੀਸ ਦੀ ਫੌਜ 'ਤੇ ਹਮਲਾ ਕਰਦੇ ਹਨ, ਤਾਂ ਇਹ ਪੂਰੇ ਨਾਟੋ ਗਠਜੋੜ ਨੂੰ ਜੰਗ ਵਿੱਚ ਖਿੱਚ ਸਕਦਾ ਹੈ।
ਹੁਣ ਤੱਕ ਇਹ ਜੰਗ ਮੱਧ ਪੂਰਬ ਤੱਕ ਸੀਮਤ ਸੀ, ਪਰ ਸਾਈਪ੍ਰਸ ਅਤੇ ਗ੍ਰੀਸ ਦੇ ਸ਼ਾਮਲ ਹੋਣ ਨਾਲ ਇਹ ਹੁਣ ਯੂਰਪੀ ਸੰਘ (EU) ਦੀਆਂ ਬਰੂਹਾਂ ਤੱਕ ਆ ਗਈ ਹੈ। ਭੂਮੱਧ ਸਾਗਰ ਇਲਾਕੇ ਵਿੱਚ ਵਧਦੇ ਤਣਾਅ ਕਾਰਨ 60 ਤੋਂ ਵੱਧ ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਿਸ ਨਾਲ ਖੇਤਰ ਦੇ ਸੈਰ-ਸਪਾਟੇ ਨੂੰ ਵੀ ਵੱਡਾ ਝਟਕਾ ਲੱਗਾ ਹੈ। ਹੁਣ ਜੇਕਰ ਗ੍ਰੀਸ ਇਰਾਨ 'ਚ ਜਾਰੀ ਜੰਗ 'ਚ ਦਾਖ਼ਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਇਹ ਜੰਗ ਹੋਰ ਭਿਆਨਕ ਹੋ ਜਾਵੇਗੀ।
ਇਹ ਵੀ ਪੜ੍ਹੋ- ਇਕ ਹੋਰ ਜੰਗ ਦੀ ਤਿਆਰੀ 'ਚ ਭਾਰਤ, ਇਰਾਨ ਜੰਗ ਬਹਾਨੇ..! ਪਾਕਿ ਰਾਸ਼ਟਰਪਤੀ ਦੇ ਬਿਆਨ ਨੇ ਮਚਾ'ਤੀ ਖਲਬਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਖ ਉੱਠਿਆ ਈਰਾਨ! 165 ਮਾਸੂਮਾਂ ਲਈ ਬਣਾਈਆਂ ਗਈਆਂ ਸਮੂਹਿਕ ਕਬਰਾਂ, JCB ਨਾਲ ਪੁੱਟੀਆਂ ਕਬਰਾਂ
NEXT STORY