ਕੋਲਕਾਤਾ (ਏਜੰਸੀ) - ਇੱਥੇ ਇਕ ਇਨਾਮੀ ਨਕਸਲੀ ਜੋੜੇ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਪੁਲਸ ਕਮਿਸ਼ਨਰ ਅਜੇ ਕੁਮਾਰ ਨੰਦ ਅੱਗੇ ਆਤਮਸਮਰਪਣ ਕਰ ਦਿੱਤਾ ਅਤੇ ਆਪਣੇ ਹਥਿਆਰ ਪੁਲਸ ਨੂੰ ਸੌਂਪ ਦਿੱਤੇ। ਇਸ ਮਾਮਲੇ ਦੇ ਸਬੰਧ ਵਿਚ ਕੋਲਕਾਤਾ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੰਗਲ ਤੇ ਮਾਲਤੀ ਨਾਮਕ ਇਸ ਜੋੜੇ ਦਾ ਸਬੰਧ ਪੱਛਮੀ ਬੰਗਾਲ ਤੋਂ ਹੈ ਪਰ ਉਹ ਝਾਰਖੰਡ ’ਚ ਸਰਗਰਮ ਸਨ। ਝਾਰਖੰਡ ਪੁਲਸ ਨੇ ਮੰਗਲ ਦੀ ਗ੍ਰਿਫਤਾਰੀ ’ਤੇ 5 ਲੱਖ ਰੁਪਏ ਅਤੇ ਮਾਲਤੀ ਦੀ ਗ੍ਰਿਫਤਾਰੀ ’ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਇਹ ਵੀ ਪੜ੍ਹੋ : ਰਾਜਸਥਾਨ 'ਚ ਵੱਡਾ ਹਾਦਸਾ : ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਇਕੋਂ ਪਰਿਵਾਰ ਦੇ 6 ਜੀਆਂ ਦੀ ਮੌਤ
ਇਸ ਦੇ ਨਾਲ ਹੀ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੰਗਲ ਪੱਛਮੀ ਮੇਦਨੀਪੁਰ ਜ਼ਿਲੇ ਦੇ ਸਾਲਬੋਨੀ ਦਾ ਰਹਿਣ ਵਾਲਾ ਹੈ, ਜਦਕਿ ਮਾਲਤੀ ਝਾੜਗ੍ਰਾਮ ਦੇ ਗੋਪੀਵੱਲਭਪੁਰ ਦੀ ਵਸਨੀਕ ਹੈ। ਦੋਵੇਂ ਝਾਰਖੰਡ ਚਲੇ ਗਏ ਸਨ ਅਤੇ ਮਾਓਵਾਦੀ ਸਰਗਰਮੀਆਂ ’ਚ ਸ਼ਾਮਲ ਸਨ।’’
ਇਹ ਵੀ ਪੜ੍ਹੋ : 'ਨੀਲਾ ਡਰੰਮ' ਕਾਂਡ ਵਾਲੀ ਮੁਸਕਾਨ ਦੀ ਧੀ ਨੂੰ ਗੋਦ ਲਏਗਾ ਮੁੰਬਈ ਦਾ ਇਹ ਇਨਫਲੁਐਂਸਰ, ਕੋਰਟ 'ਚ ਦਿੱਤੀ ਅਰਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਿੰਡ 'ਚ 3.17 ਕਰੋੜ ਰੁਪਏ ਦਾ ਬਣੇਗਾ ਜੰਞਘਰ ! ਵਿਧਾਇਕ ਜੈਮੰਗਲ ਕਨੌਜੀਆ ਨੇ ਕੀਤਾ ਉਦਘਾਟਨ
NEXT STORY