ਚੰਡੀਗੜ੍ਹ (ਰਮਨਜੀਤ ਸਿੰਘ)– ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਬੀਤੇ ਦਿਨੀਂ ਦਿੱਤੀ ਗਈ ਇੰਟਰਵਿਊ ਨੂੰ ਲੈ ਕੇ ਮਚੇ ਘਮਸਾਨ ਵਿਚਾਲੇ ਉਸ ਦੀ ਦੂਜੀ ਇੰਟਰਵਿਊ ਵੀ ਸਾਹਮਣੇ ਆ ਗਈ ਹੈ। ਇਸ ਵਾਰ ਉਸ ਦੀ ਲੁੱਕ ਬਦਲੀ ਹੋਈ ਲੱਗ ਰਹੀ ਹੈ। ਇਕ ਟੀ. ਵੀ. ਨਿਊਜ਼ ਚੈਨਲ ਦੀ ਇੰਟਰਵਿਊ ’ਚ ਲਾਰੈਂਸ ਕਹਿ ਰਿਹਾ ਹੈ ਕਿ ਜਿਸ ਦਿਨ ਉਹ ਅਦਾਕਾਰ ਸਲਮਾਨ ਖ਼ਾਨ ਨੂੰ ਮਾਰੇਗਾ, ਉਸੇ ਦਿਨ ਗੁੰਡਾ ਕਹਿਲਾਏਗਾ।
ਤਾਜ਼ਾ ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਪਿਛਲੇ 4-5 ਸਾਲਾਂ ਤੋਂ ਸਲਮਾਨ ਖ਼ਾਨ ਨੂੰ ਮਾਰਨ ਦੀ ਕੋਸ਼ਿਸ਼ ’ਚ ਹੈ ਪਰ ਸਫਲ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ ਬਸ ਇਕ ਵਾਰ ਉਸ ਨਾਲ ਲੱਗੀ ਹੋਈ ਪੁਲਸ ਸੁਰੱਖਿਆ ਨੂੰ ਹਟਵਾ ਦਿੱਤਾ ਜਾਵੇ ਤਾਂ ਉਹ ਆਪਣਾ ਕੰਮ ਕਰ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਦਾਸ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬਤ ਦੇ ਭਲੇ ਦੀ ਕੀਤੀ ਅਰਦਾਸ (ਤਸਵੀਰਾਂ)
ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਨਾਲ ਵੀ ਜਦੋਂ ਤੱਕ ਪੁਲਸ ਟੀਮ ਰਹੀ, ਉਨ੍ਹਾਂ ਨੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਪੁਲਸ ਨਾਲ ਸਿੱਧਾ ਪੰਗਾ ਨਹੀਂ ਚਾਹੁੰਦੇ ਪਰ ਜਿਉਂ ਹੀ ਉਸ ਦੀ ਸੁਰੱਖਿਆ ਹਟਣ ਦਾ ਪਤਾ ਲੱਗਾ ਤਾਂ ਹਮਲਾ ਕਰ ਦਿੱਤਾ ਗਿਆ।
ਉਸ ਨੇ ਕਿਹਾ ਕਿ ਸਲਮਾਨ ਖ਼ਾਨ ਜੇਕਰ ਆਪਣੇ ਕੀਤੇ ਲਈ ਸਮਾਜ ਦੇ ਮੰਦਰ ’ਚ ਜਾ ਕੇ ਮੁਆਫ਼ੀ ਮੰਗ ਲੈਂਦੇ ਹਨ ਤਾਂ ਉਹ ਖ਼ੁਦ ਉਨ੍ਹਾਂ ਦੇ ਪੈਰ ਫੜੇਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੌਕਾ ਮਿਲਦੇ ਹੀ ਮਾਰ ਦੇਣਗੇ।
ਬੱਬੂ ਮਾਨ ਤੇ ਮਨਕੀਰਤ ਔਲਖ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਬੱਬੂ ਮਾਨ ਨੂੰ ਉਹ ਨਹੀਂ ਜਾਣਦਾ ਪਰ ਮਨਕੀਰਤ ਨੂੰ ਯੂਨੀਵਰਸਿਟੀ ’ਚ ਮਿਲਿਆ ਸੀ। ਉਦੋਂ ਉਹ ਦੋਵੇਂ ਵਿਦਿਆਰਥੀ ਸਨ ਤੇ ਵਿੱਕੀ ਮਿੱਡੂਖੇੜਾ ਦੇ ਜ਼ਰੀਏ ਹੀ ਮਿਲੇ ਸਨ ਪਰ ਯੂਨੀਵਰਸਿਟੀ ਤੋਂ ਬਾਅਦ ਨਹੀਂ ਮਿਲੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਿਤਾ ਦੇ ਦਿਹਾਂਤ ਮਗਰੋਂ ਸੁਨੰਦਾ ਸ਼ਰਮਾ ਦੀ ਪਹਿਲੀ ਪੋਸਟ, ਕਿਹਾ- ਦੂਰ ਤੱਕ ਵੇਖਦੇ ਬਹੁਤ ਕੁਝ ਨੇੜੇ ਦੀ ਲੰਘ ਜਾਂਦੈ
NEXT STORY