ਜਲੰਧਰ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਇਨ੍ਹੀਂ ਦਿਨੀਂ ਘਰੇਲੂ ਵਿਵਾਦ ਕਾਰਨ ਚਰਚਾ ’ਚ ਹਨ। ਲਹਿੰਬਰ ਹੁਸੈਨਪੁਰੀ ’ਤੇ ਪਤਨੀ ਤੇ ਬੱਚਿਆਂ ਨੇ ਕੁੱਟਮਾਰ ਕਰਨ ਦੇ ਨਾਲ ਹੋਰ ਕਈ ਵੱਡੇ ਇਲਜ਼ਾਮ ਲਗਾਏ ਹਨ।
ਇਸ ਵਿਵਾਦ ’ਤੇ ਜਿਥੇ ਲਹਿੰਬਰ ਹੁਸੈਨਪੁਰੀ, ਉਨ੍ਹਾਂ ਦੀ ਪਤਨੀ ਤੇ ਸਾਲੀ ਦਾ ਪੱਖ ਸਾਹਮਣੇ ਆ ਚੁੱਕਾ ਹੈ, ਉਥੇ ਹੁਣ ਲਹਿੰਬਰ ਹੁਸੈਨਪੁਰੀ ਦੀ ਧੀ ਨੇ ਵੀ ਪਿਤਾ ’ਤੇ ਗੰਭੀਰ ਦੋਸ਼ ਲਗਾਏ ਹਨ।
ਲਹਿੰਬਰ ਹੁਸੈਨਪੁਰੀ ਦੀ ਧੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਦੇਖ ਰਹੇ ਹਨ। ਉਨ੍ਹਾਂ ਦੇ ਫੋਨ ’ਤੇ ਕਈ ਔਰਤਾਂ ਨਾਲ ਚੈਟ ਹੈ, ਜੋ ਉਸ ਨੇ ਪੜ੍ਹੀ ਹੈ।
ਜਦੋਂ ਲਹਿੰਬਰ ਦੀ ਧੀ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਿਸੇ ਨਾਲ ਗੱਲ ਕਿਉਂ ਨਹੀਂ ਕੀਤੀ ਤਾਂ ਉਸ ਨੇ ਕਿਹਾ ਕਿ ਰਿਸ਼ਤੇਦਾਰਾਂ ਨਾਲ ਮਿਲ ਕੇ ਕਈ ਵਾਰ ਉਹ ਬੈਠ ਕੇ ਗੱਲ ਕਰ ਚੁੱਕੇ ਹਨ ਪਰ ਉਹ ਘਰ ਦਾ ਮਸਲਾ ਘਰ ’ਚ ਹੱਲ ਕਰਕੇ ਚਲੇ ਜਾਂਦੇ ਹਨ ਤੇ ਬਾਅਦ ’ਚ ਮੁੜ ਉਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ
ਦਿਸ਼ਾ ਪਾਟਨੀ ਨੇ FIR ਦੀਆਂ ਖ਼ਬਰਾਂ ਵਿਚਾਲੇ ਸਾਂਝੀ ਕੀਤੀ ਬਿਕਨੀ ਤਸਵੀਰ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ
NEXT STORY