ਮੁੰਬਈ- ਮਾਡਲ-ਅਦਾਕਾਰਾ ਮਹਿਕ ਚਹਿਲ ਦਾ ਜਨਮ 1 ਫਰਵਰੀ 1979 ਓਸਲੋ (ਨਾਰਵੇ) 'ਚ ਹੋਇਆ ਸੀ। ਉਸ ਨੇ ਬਾਲੀਵੁੱਡ 'ਚ ਡੈਬਿਊ ਸਾਲ 2003 'ਚ ਆਈ ਫ਼ਿਲਮ 'ਨਈਂ ਪੜੋਸਨ' ਨਾਲ ਕੀਤਾ ਸੀ। ਇਸ 'ਚ ਮਹਿਕ ਨੇ ਅਹਿਮ ਭੂਮਿਕਾ ਨਿਭਾਈ ਸੀ। 2004 'ਚ ਉਸ ਨੇ ਫ਼ਿਲਮ 'ਚਮੇਲੀ' 'ਚ ਇਕ ਆਈਟਮ ਨੰਬਰ ਵੀ ਕੀਤਾ ਸੀ। ਇਸ ਦੇ ਬਾਅਦ ਸਾਲ 2006 'ਚ ਮਹਿਕ ਪੰਜਾਬੀ ਫ਼ਿਲਮ 'ਦਿਲ ਅਪਨਾ ਪੰਜਾਬੀ' 'ਚ ਨਜ਼ਰ ਆਈ।
ਮਹਿਕ ਸਲਮਾਨ ਖਾਨ ਦੀਆਂ ਫ਼ਿਲਮਾਂ 'ਵਾਂਟੇਡ' ਅਤੇ 'ਮੈਂ ਓਰ ਮਿਸੇਜ ਖੰਨਾ' 'ਚ ਸਪੋਰਟਿੰਗ ਰੋਲ ਵੀਕਰ ਚੁੱਕੀ ਹੈ। ਦਿਓਲਜ਼ ਬੈਨਰ ਦੀ ਫ਼ਿਲਮ 'ਯਮਲਾ ਪਗਲਾ ਦੀਵਾਨਾ' 'ਚ ਉਸ ਨੇ ਆਈਟਮ ਨੰਬਰ ਕੀਤਾ ਸੀ। ਇਸ ਦੇ ਇਲਾਵਾ 2011 'ਚ ਨਾਰਵੇ ਦੇ ਇਕ ਰਿਐਲਟੀ ਟੇਲੀਵਿਜ਼ਨ ਸ਼ੋਅ Fristet ਦਾ ਹਿੱਸਾ ਵੀ ਬਣੀ ਸੀ। 2012 'ਚ ਉਸ ਨੇ ਆਪਣੀ ਜਗ੍ਹਾਂ ਬਣਾਈ ਟੇਲੀਵਿਜ਼ਨ ਦੇ ਸਭ ਤੋਂ ਵੱਡੇ ਰਿਐਲਟੀ ਸ਼ੋਅ ਬਿਗ ਬੌਸ ਸੀਜ਼ਨ 5 'ਚ। ਤਸਵੀਰਾਂ 'ਚ ਮਹਿਕ ਚਹਿਲ ਦੀਆਂ ਕੁਝ ਖਾਸ ਫੋਟੋਜ਼।
'ਆਸਕਰ ਐਵਾਰਡਜ਼' 'ਚ ਸ਼ਾਮਲ ਹੋਵੇਗੀ ਬਾਲੀਵੁੱਡ ਦੀ ਇਹ ਅਦਾਕਾਰਾ
NEXT STORY