ਜਲੰਧਰ (ਸ਼ੋਰੀ)–ਬਸਤੀਆਤ ਦੇ ਕਾਲਾ ਸੰਘਿਆਂ-ਕੋਟ ਸਦੀਕ ਰੋਡ ’ਤੇ ਸਥਿਤ ਘਰ ਵਿਚ ਬੇਕਰੀ ਦੀ ਆੜ ਵਿਚ ਦੇਹ ਵਪਾਰ ਦਾ ਗੰਦਾ ਕੰਮ ਹੋ ਰਿਹਾ ਸੀ। ਮੰਗਲਵਾਰ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਦੀ ਅਗਵਾਈ ਵਿਚ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਅਤੇ ਪੁਲਸ ਫੋਰਸ, ਜਿਸ ਵਿਚ ਮਹਿਲਾ ਪੁਲਸ ਵੀ ਸ਼ਾਮਲ ਸੀ, ਛਾਪੇਮਾਰੀ ਕਰਕੇ ਅੱਡਾ ਸੰਚਾਲਿਕਾ ਸਮੇਤ 3 ਔਰਤਾਂ ਅਤੇ 2 ਗਾਹਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਾਰਿਆਂ ਨੂੰ ਥਾਣਾ ਨੰਬਰ 5 ਲਿਆਈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...
ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਹ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਸੀ ਅਤੇ ਪੁਲਸ ਨੇ ਟ੍ਰੈਪ ਲਾ ਕੇ ਨਕਲੀ ਗਾਹਕ ਨੂੰ ਭੇਜਿਆ। ਨਕਲੀ ਗਾਹਕ ਜਿਵੇਂ ਹੀ ਘਰ ਦੇ ਅੰਦਰ ਗਿਆ ਤਾਂ ਵੇਖਿਆ ਗਲਤ ਕੰਮ ਹੋ ਰਿਹਾ ਸੀ। ਗਾਹਕ ਦੀ ਇਨਪੁੱਟ ਦੇ ਬਾਅਦ ਪੁਲਸ ਨੇ ਘਰ ਵਿਚ ਛਾਪੇਮਾਰੀ ਕੀਤੀ। ਹਾਲਾਂਕਿ ਅੱਡਾ ਸੰਚਾਲਿਕਾ ਆਪਣੇ ਬੀਮਾਰ ਪਤੀ ਨੂੰ ਘਰ ਦੇ ਐਂਟਰੀ ਗੇਟ ’ਤੇ ਮੰਜੇ ’ਤੇ ਲਿਟਾ ਕੇ ਰੱਖਦੀ ਸੀ, ਜਿਸ ਨਾਲ ਲੋਕ ਉਸ ’ਤੇ ਤਰਸ ਖਾ ਸਕਣ। ਉਥੇ ਹੀ ਇੰਸ. ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਸਾਰਿਆਂ ਨੂੰ ਜ਼ਮਾਨਤ ਮਿਲ ਗਈ ਹੈ। ਏ. ਸੀ. ਪੀ. ਆਤਿਸ਼ ਭਾਟੀਆ ਨੇ ਚਿਤਾਵਨੀ ਦਿੱਤੀ ਹੈ ਕਿ ਕ੍ਰਾਈਮ ਕਰਨ ਵਾਲੇ ਲੋਕ ਗਲਤ ਕੰਮ ਕਰਨੇ ਛੱਡ ਦੇਣ ਕਿਉਂਕਿ ਪੁਲਸ ਦੀ ਤਿੱਖੀ ਨਜ਼ਰ ਉਨ੍ਹਾਂ ’ਤੇ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਹੇ ਲੋਕਾਂ ਨੂੰ ਵੀ ਪੁਲਸ ਰੰਗੇ ਹੱਥੀਂ ਗ੍ਰਿਫ਼ਤਾਰ ਕਰੇਗੀ।
ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਲੈਰੋ ਗੱਡੀ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਪਤਨੀ ਦੀ ਮੌਤ
NEXT STORY