ਐਂਟਰਟੇਨਮੈਂਟ ਡੈਸਕ– ਪੰਜਾਬੀ ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਜਿਥੇ ਪਹਿਲੇ ਹਲਦੀ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ, ਉਥੇ ਹੁਣ ਉਸ ਦੇ ਸੰਗੀਤ ਸੈਰੇਮਨੀ ਦੀਆਂ ਦਿਲਕਸ਼ ਤਸਵੀਰਾਂ ਸੁਰਖ਼ੀਆਂ ਬਟੋਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ, ਹਸਪਤਾਲ ’ਚ ਦਾਖ਼ਲ
![PunjabKesari](https://static.jagbani.com/multimedia/13_14_336829494mandy1-ll.jpg)
ਸੰਗੀਤ ਸੈਰੇਮਨੀ ਦੀਆਂ ਇਨ੍ਹਾਂ ਤਸਵੀਰਾਂ ’ਚ ਮੈਂਡੀ ਤੱਖਰ ਨੂੰ ਆਪਣੇ ਹੋਣ ਵਾਲੇ ਪਤੀ ਨਾਲ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਮੈਂਡੀ ਤੱਖਰ ਵਲੋਂ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸ਼ੇਅਰ ਕੀਤਾ ਗਿਆ ਹੈ, ਜਿਸ ’ਚ ਮੈਂਡੀ ਨੂੰ ਅਦਾਕਾਰਾ ਨੀਰੂ ਬਾਜਵਾ ਨੇ ਵਧਾਈਆਂ ਵੀ ਦਿੱਤੀਆਂ ਹਨ।
![PunjabKesari](https://static.jagbani.com/multimedia/13_14_334486069mandy2-ll.jpg)
ਮੈਂਡੀ ਜਿਥੇ ਇਨ੍ਹਾਂ ਤਸਵੀਰਾਂ ’ਚ ਲਹਿੰਗੇ ’ਚ ਬੇਹੱਦ ਖ਼ੂਬਸੂਰਤ ਨਜ਼ਰ ਆਈ, ਉਥੇ ਮੈਂਡੀ ਦੇ ਪਤੀ ਨੇ ਸ਼ੇਰਵਾਨੀ ਪਹਿਨ ਰੱਖੀ ਸੀ। ਦੋਵਾਂ ਦੀ ਇਕੱਠਿਆਂ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ।
![PunjabKesari](https://static.jagbani.com/multimedia/13_14_332454316mandy3-ll.jpg)
ਮੈਂਡੀ ਤੱਖਰ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਸ ਸਾਲ ਉਸ ਦੀ ਫ਼ਿਲਮ ‘ਸਿਕਸ ਈਚ’ 12 ਜੁਲਾਈ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਮੈਂਡੀ ਤੱਖਰ ਅਦਾਕਾਰ ਹਰਦੀਪ ਗਰੇਵਾਲ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ।
![PunjabKesari](https://static.jagbani.com/multimedia/13_14_330579418mandy4-ll.jpg)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਆਰਿਆ 3’ : ਆਪਣੇ ਪਰਿਵਾਰ ਨੂੰ ਬਚਾਉਣ ਲਈ ਆਹਮੋ-ਸਾਹਮਣੇ ਹੋਣਗੀਆਂ ਦੋ ਸ਼ੇਰਨੀਆਂ
NEXT STORY