ਡਿਜ਼ਨੀ ਪਲੱਸ ਹੌਟਸਟਾਰ ਦੀ ਮੋਸਟ ਅਵੇਟਿਡ ਸੀਰੀਜ਼ ‘ਆਰਿਆ’ ਦੇ ਤੀਜੇ ਸੀਜ਼ਨ ਦੇ ਬਾਕੀ ਐਪੀਸੋਡਜ਼ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਹੁਣ ਆਖਿਰਕਾਰ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ‘ਆਰਿਆ’ ਸੀਜ਼ਨ 3 ਦੇ ਬਾਕੀ ਐਪੀਸੋਡਜ਼ 9 ਫਰਵਰੀ ਤੋਂ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਕਰ ਰਹੇ ਹਨ। ਇਸ ’ਚ ਇਕ ਵਾਰ ਫਿਰ ਖ਼ੂਬ ਐਕਸ਼ਨ ਤੇ ਸਸਪੈਂਸ ਦੇਖਣ ਨੂੰ ਮਿਲੇਗਾ। ‘ਆਰਿਆ’ ਸੀਜ਼ਨ 3 ਅੰਤਿਮ ਵਾਰ ’ਚ ਸੁਸ਼ਮਿਤਾ ਸੇਨ ਆਪਣੇ ਪਰਿਵਾਰ ਲਈ ਇਕ ਸ਼ੇਰਨੀ ਬਣ ਕੇ ਆਪਣੇ ਪੰਜੇ ਮੁੜ ਖੋਲ੍ਹਦੀ ਦਿਸੇਗੀ। ਸੀਰੀਜ਼ ਦੇ ਨਿਰਦੇਸ਼ਕ ਰਾਮ ਮਾਧਵਾਨੀ, ਅਦਾਕਾਰ ਸਿਕੰਦਰ ਖੇਰ ਤੇ ਇਲਾ ਅਰੁਣ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
‘ਆਰਿਆ’ ਦੇ ਸੈੱਟ ’ਤੇ ਨਹੀਂ ਬੋਲਿਆ ਗਿਆ ਐਕਸ਼ਨ ਕੱਟ ਜਾਂ ਰੋਲ : ਮਾਧਵਾਨੀ
ਸਵਾਲ– ਤੁਹਾਡਾ ਕੰਮ ਕਰਨ ਦਾ ਤਰੀਕਾ ਕੀ ਹੈ?
ਜਵਾਬ– ਸਾਡੇ ਸੈੱਟ ’ਤੇ ਐਕਸਨ, ਕੱਟ ਜਾਂ ਰੋਲ ਨਹੀਂ ਬੋਲਿਆ ਜਾਂਦਾ ਕਿਉਂਕਿ ਇਸ ਨਾਲ ਕਈ ਵਾਰ ਐਕਟਰ ਘਬਰਾ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਕੰਮ ਇੰਝ ਹੀ ਹੋਣਾ ਚਾਹੀਦਾ ਹੈ, ਜਿਵੇਂ ਅਸੀਂ ਗੱਲ ਕਰਦੇ ਹਾਂ। ਐਕਟਰਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਐਕਟਿੰਗ ਤੇ ਜਦੋਂ ਕਿਸੇ ਐਕਟਰ ਨੂੰ ਪਤਾ ਨਾ ਹੋਵੇ ਕਿ ਉਹ ਕੈਮਰੇ ’ਚ ਕੈਦ ਹੋਣ ਜਾ ਰਿਹਾ ਹੈ ਤਾਂ ਉਹ ਜੋ ਆਊਟਪੁੱਟ ਨਿਕਲ ਕੇ ਆਉਂਦੀ ਹੈ, ਉਹ ਬਹੁਤ ਸ਼ਾਨਦਾਰ ਹੁੰਦੀ ਹੈ।
ਸਵਾਲ– ਕੀ ਦੌਲਤ ਦੇ ਕਿਰਦਾਰ ਲਈ ਸਿਕੰਦਰ ਤੁਹਾਡੀ ਪਹਿਲੀ ਪਸੰਦ ਸਨ?
ਜਵਾਬ– ਅਸੀਂ ਇਸ ਦੇ ਲਈ ਬਹੁਤ ਸਾਰੇ ਆਡੀਸ਼ਨ ਲਏ ਸਨ ਤੇ ਮੈਂ ਖ਼ੁਦ ਵੀ ਬਹੁਤ ਹੈਰਾਨ ਸੀ ਕਿ ਸਿਕੰਦਰ ਨੇ ਆਡੀਸ਼ਨ ਦਿੱਤਾ। ਜਦੋਂ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਦਾ ਆਡੀਸ਼ਨ ਮੈਨੂੰ ਦਿਖਾਇਆ ਤਾਂ ਮੈਂ ਉਦੋਂ ਹੀ ਕਹਿ ਦਿੱਤਾ ਸੀ ਕਿ ਸਾਨੂੰ ਸਾਡਾ ਦੌਲਤ ਮਿਲ ਗਿਆ। ਹੈਂਡਸਮ ਹੈ, ਡਾਰਕ ਹੈ ਤੇ ਹਾਈਟ ਵੀ ਲੰਬੀ ਹੈ, ਹੋਰ ਕੀ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ, ਹਸਪਤਾਲ ’ਚ ਦਾਖ਼ਲ
ਮਿੱਠੀ ਆਵਾਜ਼ ਤੇ ਅੱਖਾਂ ਕਾਰਨ ਮਿਲੀ ਨਲਿਨੀ ਦਾ ਕਿਰਦਾਰ : ਇਲਾ ਅਰੁਣ
ਸਵਾਲ– ਲੰਬੇ ਇੰਤਜ਼ਾਰ ਤੋਂ ਬਾਅਦ ਅੰਤਿਮ ਵਾਰ ਆ ਗਿਆ, ਕੀ ਉਮੀਦਾਂ ਹਨ?
ਜਵਾਬ– ਇਹ ਦੇਖਣਾ ਹੋਵੇਗਾ ਕਿ ਕਿਸ ਦਾ ਅੰਤਿਮ ਹੋਵੇਗਾ ਤੇ ਕਿਸ ਦਾ ਬਹੁਤ ਹੀ ਸਟ੍ਰਾਂਗ ਹੋਵੇਗਾ। ਜਦੋਂ ਉਨ੍ਹਾਂ ਨੇ ਮੈਨੂੰ ਐਂਟਰੀ ਕਰਵਾਈ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਚਾਰ-ਚਾਰ ਦੇ ਐਪੀਸੋਡਜ਼ ’ਚ ਆਉਣ ਵਾਲਾ ਹੈ। ਇਸ ’ਚ ਚਾਰ ਦੇ ਨਾਲ ਮੇਰੀ ਐਂਟਰੀ ਹੁੰਦੇ ਹੀ ਖ਼ਤਮ ਵੀ ਹੋ ਗਈ ਸੀ। ਲੋਕਾਂ ਨੂੰ ਉਡੀਕ ਸੀ ਕਿ ਮੈਂ ਕੀ ਕਰਾਂਗੀ। ਐਂਟਰੀ ਬਹੁਤ ਸ਼ਾਨਦਾਰ ਸੀ ਤਾਂ ਉਮੀਦਾਂ ਵੀ ਜ਼ਿਆਦਾ ਸਨ। ਸਭ ਨੂੰ ਇਹ ਸੀ ਕਿ ਸੁਸ਼ਮਿਤਾ ਤੋਂ ਜਿੱਤਣਾ ਆਸਾਨ ਨਹੀਂ। ਸਭ ਦੇਖਣਾ ਚਾਹੁੰਦੇ ਹਨ ਕਿ ਮੈਂ ਕੀ ਕਰਾਂਗੀ।
ਸਵਾਲ– ਡੌਨ ਸ਼ਬਦ ਸੁਣਦੇ ਹੀ ਅਸੀਂ ਸੋਚ ਲੈਂਦੇ ਹਾਂ ਕਿ ਕਿਰਦਾਰ ਕਿਹੋ-ਜਿਹਾ ਹੋਵੇਗਾ ਪਰ ਨਲਿਨੀ ਇਸ ਤੋਂ ਬਿਲਕੁਲ ਵੱਖ ਹਨ, ਕਿੰਝ ਕੀਤਾ ਇਹ?ਟ
ਜਵਾਬ– ਇਹ ਮੈਨੂੰ ਐਕਸਪਲੇਨ ਬਹੁਤ ਚੰਗੇ ਤਰੀਕੇ ਨਾਲ ਹੋਇਆ ਸੀ। ‘ਆਰਿਆ’ ਦੇ ਡਾਇਰੈਕਟਰ ਰਾਮ ਮਾਧਵਾਨੀ ਮੇਰੇ ਬੜੇ ਚੰਗੇ ਦੋਸਤ ਹਨ, ਜਿਨ੍ਹਾਂ ਨੇ ਮੈਨੂੰ ਕਦੇ ਕਾਸਟ ਨਹੀਂ ਕੀਤਾ ਪਰ ਜਦੋਂ ਇਸ ’ਚ ਕੰਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਹਾਡੀ ਇਹ ਜੋ ਮਿੱਠੀ ਮਾਰ ਹੈ ਨਾ, ਜੋ ਆਵਾਜ਼ ਤੇ ਅੱਖਾਂ ਹਨ, ਉਨ੍ਹਾਂ ਦੀ ਵਰਤੋਂ ਕਰਨਾ ਚਾਹੁੰਂਦਾ ਹਾਂ। ਉਂਝ ਡੌਨ ਸਾਡੇ ਹਿੰਦੀ ਸਿਨੇਮਾ ’ਚ ਓਵਰ ਦਿ ਟਾਪ ਹੁੰਦੇ ਹਨ ਪਰ ਡੌਨ ਅਜਿਹੇ ਵੀ ਹਨ ਕਿ ਹਲਕਾ ਜਿਹਾ ਫੁੱਲ ਮਸਲ ਵੀ ਦਿੱਤਾ ਤੇ ਪਤਾ ਵੀ ਨਾ ਲੱਗੇ। ਇੰਝ ਹੀ ਉਨ੍ਹਾਂ ਨੇ ਮੇਰੇ ਕੋਲੋਂ ਕੰਮ ਵੀ ਕਰਵਾਇਆ ਹੈ।
ਸਵਾਲ– ਤੁਹਾਡਾ ਕਿਰਦਾਰ ਕਾਫ਼ੀ ਰਾਇਲ ਦਿਖਾਇਆ ਗਿਆ ਹੈ, ਉਸ ਦਾ ਐਕਸਪੀਰੀਐਂਸ ਕਿਹੋ-ਜਿਹਾ ਰਿਹਾ?
ਜਵਾਬ– ਜਦੋਂ ਮੈਂ ਰਾਇਲਟੀ ਨਾਲ ਜੁੜਦੀ ਹਾਂ ਤਾਂ ਮੈਨੂੰ ਮੁਸ਼ਕਿਲ ਨਹੀਂ ਲੱਗਾ। ਮੈਂ ਜੋਧਪੁਰ ’ਚ ਪੈਦਾ ਹੋਈ ਤੇ ਰਾਜਸਥਾਨ ’ਚ ਪਾਲਣ-ਪੋਸ਼ਣ ਹੋਇਆ। ਮੇਰੀਆਂ ਕਾਫ਼ੀ ਦੋਸਤ ਰਾਜ ਘਰਾਣੇ ਤੋਂ ਸਨ। ਉਨ੍ਹਾਂ ਨੂੰ ਦੇਖ ਕੇ ਕਦੇ-ਕਦੇ ਇਨਫੀਰੀਆਰਿਟੀ ਕੰਪਲੈਕਸ ਵੀ ਹੁੰਦਾ ਸੀ ਪਰ ਜਦੋਂ ਮੈਂ ਜਦੋਂ ਨਲਿਨੀ ਦਾ ਕਿਰਦਾਰ ਨਿਭਾਇਆ ਤਾਂ ਜੋ ਵਾਲ ਮੈਂ ਕਦੇ ਕੱਟੇ ਨਹੀਂ ਸਨ, ਉਹ ਵੀ ਛੋਟੇ ਕਰ ਦਿੱਤੇ। ਇੰਝ ਲੱਗਾ ਜਿਵੇਂ ਸਾਰੇ ਸੁਪਨੇ ਸਾਕਾਰ ਹੋ ਗਏ ਹੋਣ। ਅਦਾਕਾਰੀ ’ਚ ਬਹੁਤ ਜ਼ਰੂਰੀ ਹੁੰਦਾ ਹੈ ਆਬਜ਼ਰਵੇਸ਼ਨ, ਇਮੈਜੀਨੇਸ਼ਨ ਤੇ ਇਨੋਵੇਸ਼ਨ। ਇਨ੍ਹਾਂ ਹੀ ਚੀਜ਼ਾਂ ਨੇ ਮੈਨੂੰ ਮਦਦ ਕੀਤੀ।
ਸਿਕੰਦਰ ਖੇਰ ਨੇ ਦੱਸਿਆ ਕਿੰਝ ਬਣਿਆ ‘ਦੌਲਤ’ ਫੈਨ ਫੇਵਰਟ
ਸਵਾਲ– ਹਰ ਐਕਟਰ ਦਾ ਇਕ ਆਪਣਾ ਤਰੀਕਾ ਹੁੰਦਾ ਹੈ ਕਿਸੇ ਵੀ ਰੋਲ ’ਚ ਢਲਣ ਦਾ, ਤੁਹਾਡਾ ਕੀ ਸੀ?
ਜਵਾਬ– ਮੇਰਾ ਕੋਈ ਫਿਕਸ ਪ੍ਰੋਸੈੱਸ ਨਹੀਂ ਹੈ। ‘ਆਰਿਆ’ ਸੀਰੀਜ਼ ’ਚ ਤਾਂ ਜਦੋਂ ਅਸੀਂ ਪਿਛਲੇ ਸੀਜ਼ਨ ਨੂੰ ਦੇਖਦੇ ਹਾਂ ਤਾਂ ਦੌਲਤ ਨੂੰ ਲੱਭਣ ’ਚ ਥੋੜ੍ਹਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਉਹ ਥੋੜ੍ਹਾਂ ਘੱਟ ਬੋਲਦਾ ਹੈ। ਜਦੋਂ ਅਸੀਂ ਸਕ੍ਰਿਪਟ ਪੜ੍ਹਦੇ ਹਾਂ ਤਾਂ ਸਾਨੂੰ ਕਾਫ਼ੀ ਆਇਡੀਆ ਹੋ ਜਾਂਦਾ ਹੈ ਤੇ ਫਿਰ ਸੈੱਟ ’ਤੇ ਸਾਰੇ ਹੁੰਦੇ ਹਨ ਤਾਂ ਡਾਇਲਾਗ ਡਿਸਕਸ ਵੀ ਕਰ ਲੈਂਦੇ ਹਾਂ ਅਸੀਂ। ਰਾਮ ਮਾਧਵਾਨੀ ਐਕਟਰਾਂ ਲਈ ਸੈੱਟ ’ਤੇ ਮਾਹੌਲ ਬਹੁਤ ਕੰਫਰਟੇਬਲ ਬਣਾ ਦਿੰਦੇ ਹਨ, ਜਿਸ ਨਾਲ ਕੰਮ ਬੜਾ ਜਲਦੀ ਹੋ ਜਾਂਦਾ ਹੈ। ਕਈ ਵਾਰ ਸ਼ਿਫ਼ਟ ਸਮੇਂ ਤੋਂ ਵੀ ਪਹਿਲਾਂ। ਇਨ੍ਹਾਂ ਦਾ ਪ੍ਰੈੱਪ ਚੱਲਦਾ ਰਹਿੰਦਾ ਹੈ 2-3 ਘੰਟੇ। ਜਦੋਂ ਪੈਕਅੱਪ ਹੋ ਜਾਂਦਾ ਹੈ ਤਾਂ ਵੀ ਇਨ੍ਹਾਂ ਦਾ ਪ੍ਰੈੱਪ ਚੱਲਦਾ ਰਹਿੰਦਾ ਸੀ। ਇਨ੍ਹਾਂ ਦਾ ਪ੍ਰੈੱਪ ਹੈ ਕਿ ਸਾਡੇ ’ਤੇ ਕੰਮ ਦਾ ਬੋਝ ਘੱਟ ਹੋ ਜਾਂਦਾ ਹੈ।
ਸਵਾਲ– ਐਕਸ਼ਨ, ਕੱਟ ਜਾਂ ਰੋਲ ਨਹੀਂ ਬੋਲਿਆ ਜਾਂਦਾ ਸੀ ਤਾਂ ਕਿਹੋ-ਜਿਹਾ ਲੱਗਾ ਕੰਮ ਕਰਕੇ?
ਜਵਾਬ– ਉਨ੍ਹਾਂ ਨੇ ਪਹਿਲੇ ਸੀਜ਼ਨ ’ਚ ਇਕ ਗੱਲ ਕਹੀ ਸੀ, ਜੋ ਬਿਲਕੁਲ ਸਹੀ ਸੀ। ਉਨ੍ਹਾਂ ਦਾ ਇਕ 360 ਹੁੰਦਾ ਹੈ, ਜਿਸ ਦੀ ਖੋਜ ਉਨ੍ਹਾਂ ਨੇ ਹੀ ਕੀਤੀ ਸੀ। ਪਹਿਲੀ ਵਾਰ ਇਸ ਬਾਰੇ ਸੁਣ ਕੇ ਮੈਂ ਵੀ ਡਰ ਗਿਆ ਸੀ। ਸਾਡਾ ਰਾਜਸਥਾਨ ’ਚ ਵਿਆਹ ਦਾ ਸ਼ੂਟ ਚੱਲ ਰਿਹਾ ਸੀ ਤਾਂ ਉਨ੍ਹਾਂ ਕਿਹਾ ਕਿ ਬੱਚਾ ਡਿੱਗ ਗਿਆ ਜਾਂ ਕੱਚ ਟੁੱਟ ਗਿਆ ਤਾਂ ਇਸ ਨੂੰ ਇੰਝ ਹੀ ਰੀਅਲ ਲਾਈਫ਼ ਵਾਂਗ ਹੋਣ ਦਿੱਤਾ ਜਾਵੇ, ਜੋ ਬਾਅਦ ’ਚ ਸੱਚਮੁੱਚ ਕਾਫ਼ੀ ਚੰਗਾ ਲੱਗਾ ਤੇ ਕਾਫ਼ੀ ਸ਼ਲਾਘਾ ਵੀ ਕੀਤੀ ਗਈ।
ਸਵਾਲ– ਕੀ ਤੁਹਾਨੂੰ ਉਮੀਦ ਸੀ ਕਿ ਦੌਲਤ ਦਾ ਕਿਰਦਾਰ ਇੰਨਾ ਫੈਨ ਫੇਵਰਟ ਬਣ ਜਾਵੇਗਾ?
ਜਵਾਬ– ਨਹੀਂ, ਬਿਲਕੁਲ ਵੀ ਨਹੀਂ ਪਰ ਜਦੋਂ ਪਹਿਲਾ ਸੀਜ਼ਨ ਰਿਲੀਜ਼ ਹੋਇਆ ਤਾਂ ਉਸ ਤੋਂ ਬਾਅਦ ਇਕ ਵਾਰ ਮੈਂ ਸੜਕ ’ਤੇ ਦੌੜ ਲਗਾ ਰਿਹਾ ਸੀ। ਉਦੋਂ ਕੁਝ ਔਰਤਾਂ ਨੇ ਮੈਨੂੰ ਰੋਕਿਆ ਤੇ ਕਿਹਾ ਕਿ ਤੁਹਾਡੇ ਨਾਲ ਫੋਟੋ ਲੈ ਲਈਏ, ਤੁਹਾਡਾ ਸ਼ੋਅ ਬੁਹਤ ਚੰਗਾ ਜਾ ਰਿਹਾ ਹੈ। ਉਦੋਂ ਮੈਨੂੰ ਲੱਗਾ ਕਿ ਵਾਕਈ ਹੀ ਲੋਕ ਇਸ ਨੂੰ ਦੇਖ ਰਹੇ ਹਨ ਤੇ ਦੌਲਤ ਦੇ ਕਿਰਦਾਰ ਨੂੰ ਪਸੰਦ ਕਰ ਰਹੇ ਹਨ ਪਰ ਮੈਨੂੰ ਉਮੀਦ ਨਹੀਂ ਸੀ ਕਿਉਂਕਿ ਇਸ ’ਚ ਇੰਨੇ ਕਿਰਦਾਰ ਹਨ ਤੇ ਸਾਰੇ ਹੀ ਇੰਨੇ ਮਹੱਤਵਪੂਰਨ। ਇਨ੍ਹਾਂ ’ਚ ਮੈਨੂੰ ਵੀ ਪਛਾਣ ਮਿਲੀ ਤਾਂ ਹੁਣ ਚੰਗਾ ਲੱਗ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ‘ਆਰਿਆ’ ਸ਼ੋਅ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ, ਹਸਪਤਾਲ ’ਚ ਦਾਖ਼ਲ
NEXT STORY