ਮੁੰਬਈ- ਫਿਲਮ ਇੰਡਸਟਰੀ ਨੂੰ ਇੱਕ ਹੋਰ ਡੂੰਘਾ ਦੁੱਖ ਹੋਇਆ ਹੈ। ਮਸ਼ਹੂਰ ਅਦਾਕਾਰ ਮਨੋਜ ਮਿੱਤਰਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਅਦਾਕਾਰ ਦਾ ਸੋਡੀਅਮ ਅਤੇ ਪੋਟਾਸ਼ੀਅਮ ਵੀ ਠੀਕ ਨਹੀਂ ਸੀ। ਇਹੀ ਵਜ੍ਹਾ ਹੈ ਕਿ ਅਦਾਕਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਵੀ ਉਸ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਸੀ। ਹੁਣ ਉਹ 85 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਇਸ ਖਬਰ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 66 ਸਾਲ ਦੀ ਉਮਰ 'ਚ ਸ਼ਕਤੀਮਾਨ ਬਣਨ 'ਤੇ ਟਰੋਲ ਹੋਏ ਮੁਕੇਸ਼ ਖੰਨਾ
ਤੁਹਾਨੂੰ ਦੱਸ ਦੇਈਏ ਕਿ ਮਨੋਜ ਮਿੱਤਰਾ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਤਪਨ ਸਿਨਹਾ ਦੀ 'ਬੰਛਰਾਮਾਰ ਬਾਗਾਨ', ਘਰੇ ਬੇਰੇ ਅਤੇ ਗਣਸ਼ਤਰੂ ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੇ ਦਿੱਗਜ ਨਿਰਦੇਸ਼ਕਾਂ ਬੁੱਧਦੇਵ ਦਾਸਗੁਪਤਾ, ਬਾਸੂ ਚੈਟਰਜੀ, ਤਰੁਣ ਮਜੂਮਦਾਰ ਸ਼ਕਤੀ ਸਾਮੰਤ ਅਤੇ ਗੌਤਮ ਘੋਸ਼ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।ਇਸ ਤੋਂ ਇਲਾਵਾ ਉਹ 100 ਤੋਂ ਵੱਧ ਨਾਟਕਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਮਨੋਜ ਮਿੱਤਰਾ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਅਦਾਕਾਰ ਨੂੰ ਸਾਲ 1985 'ਚ ਸਰਵੋਤਮ ਨਾਟਕਕਾਰ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
66 ਸਾਲ ਦੀ ਉਮਰ 'ਚ ਸ਼ਕਤੀਮਾਨ ਬਣਨ 'ਤੇ ਟਰੋਲ ਹੋਏ ਮੁਕੇਸ਼ ਖੰਨਾ
NEXT STORY