ਐਂਟਰਟੇਨਮੈਂਟ ਡੈਸਕ : ਸਰੋਦ ਵਾਦਕ ਆਸ਼ੀਸ਼ ਖ਼ਾਨ ਦਾ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮਹਾਨ ਸਰੋਦ ਵਾਦਕ ਨੇ ਅਮਰੀਕਾ ਦੇ ਲਾਸ ਏਂਜਲਸ 'ਚ ਆਖਰੀ ਸਾਹ ਲਿਆ। ਆਸ਼ੀਸ਼ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹਨ, ਜਿਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਦੁਨੀਆ 'ਚ ਇੱਕ ਖਾਸ ਪਛਾਣ ਦਿਵਾਈ। ਉਨ੍ਹਾਂ ਜਾਰਜ ਹੈਰੀਸਨ, ਐਰਿਕ ਕਲੈਪਟਨ ਅਤੇ ਰਿੰਗੋ ਸਟਾਰ ਵਰਗੇ ਅੰਤਰਰਾਸ਼ਟਰੀ ਸੰਗੀਤਕਾਰਾਂ ਨਾਲ ਕੰਮ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਆਸ਼ੀਸ਼ ਖ਼ਾਨ ਦੇ ਭਤੀਜੇ ਉਸਤਾਦ ਸ਼ਿਰਾਜ਼ ਅਲੀ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਦਿੱਗਜ ਸਰੋਦ ਵਾਦਕ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਸ਼ੀਸ਼ ਖ਼ਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ''ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਸ਼ੁੱਕਰਵਾਰ, 14 ਨਵੰਬਰ, 2024 ਨੂੰ ਸਾਡੇ ਸਤਿਕਾਰਯੋਗ ਅਤੇ ਪਿਆਰੇ ਆਸ਼ੀਸ਼ ਖ਼ਾਨ ਦੇ ਦਿਹਾਂਤ ਬਾਰੇ ਸੂਚਿਤ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਪਾ ਕੇ ਧੰਨ ਹਾਂ ਅਤੇ ਉਹ ਹਮੇਸ਼ਾ ਸਾਡੇ ਦਿਲਾਂ 'ਚ ਰਹੇਗਾ।''
ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....
ਆਸ਼ੀਸ਼ ਦਾ ਜਨਮ 1939 'ਚ ਇੱਕ ਸੰਗੀਤਕ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਦਾਦਾ ਉਸਤਾਦ ਅਲਾਉਦੀਨ ਖ਼ਾਨ ਅਤੇ ਪਿਤਾ ਉਸਤਾਦ ਅਲੀ ਅਕਬਰ ਖ਼ਾਨ ਵੀ ਸ਼ਾਨਦਾਰ ਸਰੋਦ ਵਾਦਕ ਸਨ। ਉਨ੍ਹਾਂ ਨੇ ਹੀ ਆਸ਼ੀਸ਼ ਨੂੰ ਸਿਖਲਾਈ ਦਿੱਤੀ ਸੀ। ਆਸ਼ੀਸ਼ ਖ਼ਾਨ ਨੇ ਛੋਟੀ ਉਮਰ ਤੋਂ ਹੀ ਭਾਰਤੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਗੋਵਿੰਦਾ ਹਸਪਤਾਲ 'ਚ ਦਾਖ਼ਲ, ਰਾਤ ਅੱਧ 'ਚ ਛੱਡ ਕੇ ਆਏ ਸੀ ਰੋਡ ਸ਼ੋਅ
ਆਸ਼ੀਸ਼ ਖ਼ਾਨ ਨੂੰ ਉਸ ਦੀ ਐਲਬਮ 'ਗੋਲਡਨ ਸਟ੍ਰਿੰਗਸ ਆਫ਼ ਦ ਸਰੋਦ' ਲਈ 2006 'ਚ 'ਬੈਸਟ ਟ੍ਰੈਡੀਸ਼ਨਲ ਵਰਲਡ ਮਿਊਜ਼ਿਕ ਐਲਬਮ' ਸ਼੍ਰੇਣੀ 'ਚ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਸਾਲ 2004 'ਚ ਆਸ਼ੀਸ਼ ਖ਼ਾਨ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਸ਼ੀਸ਼ ਆਪਣੇ ਹੁਨਰ ਨੂੰ ਦੁਨੀਆ ਭਰ 'ਚ ਫੈਲਾਉਣਾ ਚਾਹੁੰਦਾ ਸੀ। ਇਸੇ ਲਈ ਉਸ ਨੇ ਅਮਰੀਕਾ ਅਤੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ। ਆਸ਼ੀਸ਼ ਖ਼ਾਨ ਦੇ ਪ੍ਰਸਿੱਧ ਨਮੂਨਿਆਂ 'ਚ 'ਗਾਂਧੀ' ਅਤੇ 'ਏ ਪੈਸੇਜ ਟੂ ਇੰਡੀਆ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ ਉਸਤਾਦ ਜ਼ਾਕਿਰ ਹੁਸੈਨ ਨਾਲ ਇਕ ਇੰਡੋ-ਜੈਜ਼ ਬੈਂਡ 'ਸ਼ਾਂਤੀ' ਦੀ ਨੀਂਹ ਵੀ ਰੱਖੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਅਦਾਕਾਰ ਗੋਵਿੰਦਾ ਹਸਪਤਾਲ 'ਚ ਦਾਖ਼ਲ, ਰਾਤ ਅੱਧ 'ਚ ਛੱਡ ਕੇ ਆਏ ਸੀ ਰੋਡ ਸ਼ੋਅ
NEXT STORY