ਮੁੰਬਈ (ਬਿਊਰੋ) - ਗਲੋਬਲ ਸਟਾਰ ਰਾਮ ਚਰਨ, ਜੋ ਅਮਰੀਕਾ ਅਤੇ ਹੋਰ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਪ੍ਰਸਿੱਧ ਹਨ, ਖਾਸ ਕਰ ਕੇ ਆਰ.ਆਰ.ਆਰ. ਤੋਂ ਬਾਅਦ ਇਕ ਹੋਰ ਰੋਮਾਂਚਕ ਫਿਲਮ ਲਈ ਤਿਆਰ ਹੋ ਰਹੇ ਹਨ। ਦੱਖਣ ਭਾਰਤੀ ਸੁਪਰ-ਨਿਰਦੇਸ਼ਕ ਆਰ ਸ਼ੰਕਰ, ਨਾਇਕਨ ਦੁਆਰਾ ਨਿਰਦੇਸ਼ਿਤ ‘ਗੇਮ ਚੇਂਜਰ’ ਫਿਲਮ ਪਹਿਲੀ ਵਾਰ ਸਿਨੇਮਾ-ਆਈਕਨ ਰਾਮ ਨੂੰ ਖੂਬਸੂਰਤ, ਹਿੱਟ-ਮਸ਼ੀਨ, ਕਿਆਰਾ ਅਡਵਾਨੀ ਨਾਲ ਲਿਆਉਂਦੀ ਹੈ। ਅਮਰੀਕਾ ਦੇ ਬਾਜ਼ਾਰਾਂ ਵਿਚ ਰਾਮ ਚਰਨ ਦੀ ਪ੍ਰਸ਼ੰਸਕ-ਫਾਲੋਇੰਗ ਸ਼ਾਨਦਾਰ ਹੈ ਅਤੇ ਉਸ ਦੀਆਂ ਫਿਲਮਾਂ ਬਾਕਸ-ਆਫਿਸ ’ਤੇ ਵਧੀਆ ਪ੍ਰਦਰਸ਼ਨ ਕਰਦੀਆਂ ਹਨ।
ਇਹ ਵੀ ਪੜ੍ਹੋ - 'ਭਾਰਤ 'ਚ ਕੰਸਰਟ ਨਹੀਂ ਕਰਾਂਗਾ' ਆਖ ਕੇ ਕਸੂਤੇ ਫਸੇ ਦਿਲਜੀਤ ਦੋਸਾਂਝ, ਜਾਣੋ ਕੀ ਪਿਆ ਪੰਗਾ
ਇਸ ਥਮਨ ਸੰਗੀਤ ਦੀ ਚਰਚਾ ਭਾਰਤ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਜ਼ਬਰਦਸਤ ਹੈ, ਕਿਉਂਕਿ ਗੀਤ ‘ਨਾਤੂ ਨਾਤੂ’ ਦੇ ਆਸਕਰ ਜਿੱਤਣ ਤੋਂ ਬਾਅਦ, ਰਾਮ ਚਰਨ ਦੀ ਪ੍ਰਸਿੱਧੀ ਵਿਦੇਸ਼ੀ ਬਾਜ਼ਾਰਾਂ ਵਿਚ ਭਾਰੀ ਹੈ। ਵਪਾਰ ਦੇ ਅਨੁਸਾਰ ‘ਗੇਮ ਚੇਂਜਰ’ ਉਨ੍ਹਾਂ ਫਿਲਮਾਂ ਵਿਚੋਂ ਇਕ ਹੈ ਜਿਸ ਨੂੰ ਡਰਾਮਾ, ਰੋਮਾਂਚ ਅਤੇ ਸੰਗੀਤ ਦੇ ਕਾਰਨ ਇੰਨਾ ਜ਼ਿਆਦਾ ਕ੍ਰੇਜ਼ ਮਿਲਿਆ ਹੈ, ਜੋ ਪੂਰੇ ਭਾਰਤੀ ਸਿਨੇਮਾ ਲਈ ਗੇਮ-ਚੇਂਜਰ ਬਣਨ ਵੱਲ ਇਸ਼ਾਰਾ ਕਰਦਾ ਹੈ।
ਇਹ ਵੀ ਪੜ੍ਹੋ - ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ
ਰਾਮ ਚਰਨ ਅਤੇ ਸੁਕੁਮਾਰ ਯੂ.ਐੱਸ.ਏ. ਮੈਗਾ ਪ੍ਰੀ-ਰਿਲੀਜ਼ ਈਵੈਂਟ ਵਿਚ ਹਿੱਸਾ ਲੈਣਗੇ। ਦੁਨੀਆ ਦੇ ਉਸ ਹਿੱਸੇ ਵਿਚ ਆਰ. ਸੀ. ਦੇ ਪ੍ਰਸ਼ੰਸਕ ਉਸ ਦੇ ਆਉਣ ਅਤੇ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿਵੇਂ ਕਿ ਕਿਸੇ ਨੇ ਸਹੀ ਕਿਹਾ, ‘‘ਜਨਵਰੀ ਕਦੇ ਵੀ ਇੰਨੀ ਰੋਮਾਂਚਕ ਨਹੀਂ ਰਹੀ। ਇਸ ਨੂੰ ਗੇਮ ਚੇਂਜਰ ਮਹੀਨੇ ਵਜੋਂ ਮਨਾਇਆ ਜਾਵੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੁਪੀਲ ਪਾਲ ਨੇ ਕਿਡਨੈਪਿੰਗ ਮਾਮਲੇ 'ਚ CM ਯੋਗੀ ਆਦਿਤਿਆਨਾਥ ਦਾ ਕੀਤਾ ਧੰਨਵਾਦ
NEXT STORY