ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਅਤੇ ਕਮਾਲ ਆਰ ਖ਼ਾਨ ਵਿਚਾਲੇ ਚੱਲ ਰਹੇ ਝਗੜੇ ਵਿੱਚ ਮੀਕਾ ਸਿੰਘ ਦੀ ਐਂਟਰੀ ਨੇ ਇਸ ਝਗੜੇ ਦਾ ਰੁਖ਼ ਹੀ ਬਦਲ ਕੇ ਰੱਖ ਦਿੱਤਾ ਹੈ। ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਮਾਲ ਆਰ ਖ਼ਾਨ ਤੇ ਇੱਕ ਗਾਣਾ ਲੈ ਕੇ ਆ ਰਹੇ ਹਨ ਅਤੇ ਇਸ ਗਾਣੇ ਦਾ ਟਾਈਟਲ ਉਹਨਾਂ ਨੇ ‘ਕੇ ਆਰ ਕੇ ਕੁੱਤਾ’ ਰੱਖਿਆ ਹੈ। ਇਸ ਗਾਣੇ ਤੋਂ ਬਾਅਦ ਮੀਕਾ ਦੇ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਸਨ ਹੁਣ ਮੀਕਾ ਸਿੰਘ ਨੇ ਇਸ ਗਾਣੇ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ।
ਮੀਕਾ ਨੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਗਾਣੇ ਨੂੰ ਬਣਾਉਣ ਲਈ ਆਪਣੇ ਪ੍ਰਸ਼ੰਸਕਾਂ ਤੋਂ ਕਲਿੱਪ ਮੰਗੀਆਂ ਸਨ। ਮੀਕਾ ਨੇ ਕਿਹਾ ਹੈ ਕਿ ਇਹ ਗਾਣਾ ਲਗਭਗ ਬਣਕੇ ਤਿਆਰ ਹੋ ਗਿਆ ਹੈ।
ਤੁਸੀਂ ਵੀ ਇਸ ਗਾਣੇ ਨੂੰ ਆਪਣੇ ਦੋਸਤਾਂ ਤੇ ਇਸ ਗਾਣੇ ਨੂੰ ਵਰਤ ਸਕਦੇ ਹੋ। ਜਿਹੜੇ ਲੋਕ ਤੁਹਾਨੂੰ ਹੇਟ ਕਰਦੇ ਹਨ, ਤੁਹਾਡੀ ਪਿੱਠ ਪਿੱਛੇ ਭੌਂਕਦੇ ਹਨ ਇਹ ਗਾਣਾ ਉਹਨਾਂ ਨੂੰ ਡੈਡੀਕੇਟ ਹੈ।
ਕੰਗਨਾ ਕੋਲ ਨਹੀਂ ਹੈ ਕੰਮ, ਅੱਧੇ ਸਾਲ ਦਾ ਭਰਿਆ ਟੈਕਸ, ਕਿਹਾ- ‘ਬਕਾਇਆ ਟੈਕਸ ’ਤੇ ਸਰਕਾਰ ਵਿਆਜ ਲਗਾ ਰਹੀ’
NEXT STORY