ਮੁੰਬਈ - ਅਭਿਨੇਤਾ ਅਮਿਤਾਭ ਬੱਚਨ (81) ਨੂੰ ਬੁੱਧਵਾਰ ‘ਲਤਾ ਦੀਨਾਨਾਥ ਮੰਗੇਸ਼ਕਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਲਤਾ ਮੰਗੇਸ਼ਕਰ ਦੇ 5 ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਲਤਾ ਦੀ 2022 ’ਚ ਹੋਈ ਮੌਤ ਤੋਂ ਬਾਅਦ ਪਰਿਵਾਰ ਅਤੇ ਟਰੱਸਟ ਨੇ ਸੁਰਾਂ ਦੀ ਰਾਣੀ ਦੀ ਯਾਦ ’ਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਸੀ।

ਅਮਿਤਾਭ ਨੂੰ ਇਹ ਸਨਮਾਨ ਬੁੱਧਵਾਰ ਥੀਏਟਰ-ਸੰਗੀਤ ਦੀ ਮਹਾਨ ਹਸਤੀ ਤੇ ਮੰਗੇਸ਼ਕਰ ਭੈਣ-ਭਰਾ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਦੀ ਬਰਸੀ ’ਤੇ ਮਿਲਿਆ। ਗਾਇਕਾ ਊਸ਼ਾ ਮੰਗੇਸ਼ਕਰ ਜੋ ਮੰਗੇਸ਼ਕਰ ਭੈਣ-ਭਰਾਵਾਂ ’ਚੋਂ ਤੀਜੀ ਹੈ, ਨੇ ਅਮਿਤਾਭ ਬੱਚਨ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।

ਦੱਸ ਦੇਈਏ ਕਿ ਇਹ ਪੁਰਸਕਾਰ ਹਰ ਸਾਲ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ 'ਚ ਉਨ੍ਹਾਂ ਮਸ਼ਹੂਰ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ 'ਚ ਆਪਣੇ ਕੰਮ ਰਾਹੀਂ ਅਮਿੱਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਾਇਕਾ ਆਸ਼ਾ ਭੌਂਸਲੇ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਲਤਾ ਮੰਗੇਸ਼ਕਰ ਦੇ ਭਰਾ ਅਤੇ ਸੰਗੀਤਕਾਰ ਹਿਰਦੇਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਦਕਿ ਆਸ਼ਾ ਭੌਂਸਲੇ ਪੁਰਸਕਾਰ ਦੇਣਗੇ।

ਜ਼ਿਕਰਯੋਗ ਹੈ ਕਿ ਸਾਲ 2022 'ਚ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ 'ਚ ਇਹ ਪੁਰਸਕਾਰ ਹਰ ਸਾਲ ਮਾਸਟਰ ਦੀਨਾਨਾਥ ਮੰਗੇਸ਼ਕਰ ਸਮ੍ਰਿਤੀ ਪ੍ਰਤਿਸ਼ਠਾਨ ਚੈਰੀਟੇਬਲ ਟਰੱਸਟ ਵੱਲੋਂ ਦਿੱਤਾ ਜਾਂਦਾ ਹੈ।


ਲੰਡਨ ਦੇ 300 ਏਕੜ ’ਚ ਬਣੇ ਹੋਟਲ ’ਚ ਹੋਵੇਗਾ ਅਨੰਤ-ਰਾਧਿਕਾ ਦਾ ਵਿਆਹ, ਮਸ਼ਹੂਰ ਸ਼ਖਸੀਅਤਾਂ ਹੋਣਗੀਆਂ ਸ਼ਾਮਲ
NEXT STORY