ਚੰਡੀਗੜ੍ਹ (ਬਿਊਰੋ)– ਬਲਾਕਬਸਟਰ ਨਾਲ ਭਰਪੂਰ ਸਾਲ 2022 ’ਚ ‘ਕਿਸਮਤ 2’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਤੇ ‘ਸੌਂਕਣ ਸੌਂਕਣੇ’ ਵਰਗੀਆਂ ਵੱਡੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਜ਼ੀ ਸਟੂਡੀਓਜ਼ ਪੇਸ਼ ਕਰਦਾ ਹੈ ਗਿੱਪੀ ਗਰੇਵਾਲ ਤੇ ਤਾਨੀਆ ਦੀ ਸ਼ਾਨਦਾਰ-ਮਨੋਰੰਜਕ ਮੈਗਾ-ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’। ਫ਼ਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਫ਼ਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ ’ਤੇ ਲੈ ਕੇ ਆਉਣਗੇ। ਜੈਸਮੀਨ ਸੈਂਡਲਾਸ ਨੇ ਵੀ ਫ਼ਿਲਮ ਦੇ ਇਕ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ।
ਫ਼ਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, ‘‘ਜਿਵੇਂ ਕਿ ਸਾਡੀ ਫ਼ਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ, ਉਦੋਂ ਹੋਲੀ ਤੇ ਮਹਿਲਾ ਦਿਵਸ ਹੈ। ਦਰਸ਼ਕ ਮਨੋਰੰਜਨ ਦੇ ਦੋਹਰੇ ਬੋਨਸ ਦੀ ਉਮੀਦ ਕਰ ਸਕਦੇ ਹਨ।’’
ਇਹ ਫ਼ਿਲਮ ਦੇਸ਼ ’ਚ ਅਜੋਕੇ ਸਮੇਂ ਦੀਆਂ ਔਰਤਾਂ ਦੀ ਸਥਿਤੀ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਦੀ ਹੈ, ਇਸ ਲਈ ਮਹਿਲਾ ਦਿਵਸ ਮੌਕੇ ਫ਼ਿਲਮ ਦੇਖਣੀ ਜ਼ਰੂਰੀ ਬਣ ਜਾਂਦੀ ਹੈ। ਫ਼ਿਲਮ ’ਚ ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ ਤੇ ਸੁਪਰਸਟਾਰ ਗਿੱਪੀ ਗਰੇਵਾਲ ਵਰਗੇ ਉੱਘੇ ਕਲਾਕਾਰ ਅਭਿਨੈ ਕਰ ਰਹੇ ਹਨ।
ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਤੇ ਰਾਕੇਸ਼ ਧਵਨ ਵਲੋਂ ਲਿਖੀ ਇਹ ਫ਼ਿਲਮ 8 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ’ਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ’ਚ ਹਨ। ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ ਤੇ ਰੇਣੂ ਕੌਸ਼ਲ ਦੀ ਵਿਸ਼ੇਸ਼ਤਾ ਵਾਲੇ ਪੋਸਟਰਾਂ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਰੁਖ ਦੇ ਕੱਟੜ ਫੈਨ ਦੀ ਧਮਕੀ, 'ਪਠਾਨ' ਨਾ ਦੇਖ ਸਕਿਆ ਤਾਂ ਕਰ ਲਵਾਂਗਾ ਖ਼ੁਦਕੁਸ਼ੀ
NEXT STORY